ਲੰਡਨ (ਏਜੰਸੀ)- ਇੰਗਲੈਂਡ ਦੇ ਨਾਟਿੰਘਮ ਸ਼ਹਿਰ ‘ਚ 19 ਸਾਲਾ ਇਕ ਭਾਰਤੀ ਵਿਦਿਆਰਥੀ ਸਮੇਤ 3 ਲੋਕਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਮੰਗਲਵਾਰ ਤੜਕੇ ਵਾਪਰੀ। ਇਵਨਿੰਗ ਸਟੈਂਡਰਡ ਦੀ ਰਿਪੋਰਟ ਅਨੁਸਾਰ ਲੰਡਨ ਦੇ ਗ੍ਰੇਸ ਕੁਮਾਰ ਅਤੇ ਉਸ ਦੇ ਸਾਥੀ ਵਿਦਿਆਰਥੀ ਬਰਨਬੀ ਵੈਬਰ ਨਾਈਟ ਆਊਟ ਮਗਰੋਂ ਘਰ ਪਰਤ ਰਹੇ ਸਨ, ਜਦੋਂ ਉਨ੍ਹਾਂ ਦਾ ਇਲਕਸਟਨ ਰੋਡ 'ਤੇ ਸਵੇਰੇ 4 ਵਜੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪਤੀ ਦਾ ਕਤਲ... ਗੂਗਲ 'ਤੇ ਸਰਚ ਕੀਤੀ 'ਲਗਜ਼ਰੀ ਜੇਲ੍ਹ', ਲੂ ਕੰਡੇ ਖੜ੍ਹੇ ਕਰੇਗਾ ਅਮਰੀਕੀ ਔਰਤ ਦਾ ਕਾਰਾ
ਕੁਮਾਰ, ਜਿਸ ਨੂੰ ਗ੍ਰੇਸ ਓ'ਮੈਲੀ-ਕੁਮਾਰ ਵੀ ਕਿਹਾ ਜਾਂਦਾ ਹੈ, ਨੇ ਨੌਟਿੰਘਮ ਯੂਨੀਵਰਸਿਟੀ ਤੋਂ ਪਹਿਲਾਂ ਉੱਤਰ-ਪੂਰਬੀ ਲੰਡਨ ਵਿੱਚ ਇੰਡੀਪੈਂਡੇਂਟ ਬੈਨਕ੍ਰਾਫਟ ਸਕੂਲ ਵਿੱਚ ਪੜ੍ਹਾਈ ਕੀਤੀ। ਨੌਟਿੰਘਮਸ਼ਾਇਰ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 4 ਵਜੇ ਦੇ ਕਰੀਬ ਇਲਕਸਟਨ ਰੋਡ 'ਤੇ ਬੁਲਾਇਆ ਗਿਆ ਸੀ, ਜਿੱਥੇ ਕੁਮਾਰ ਅਤੇ ਵੈਬਰ ਗਲੀ ਵਿੱਚ ਮ੍ਰਿਤਕ ਪਾਏ ਗਏ। ਅਧਿਕਾਰੀਆਂ ਨੂੰ ਫਿਰ ਮਿਲਟਨ ਸਟਰੀਟ ਵਿੱਚ ਇੱਕ ਹੋਰ ਘਟਨਾ ਲਈ ਬੁਲਾਇਆ ਗਿਆ, ਜਿੱਥੇ ਇੱਕ ਵੈਨ ਨੇ 3 ਲੋਕਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਸੀ। ਫਿਲਹਾਲ ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਮਗਦਲਾ ਰੋਡ 'ਤੇ ਵੀ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਪੁਲਸ ਨੇ ਕਤਲ ਦੇ ਸ਼ੱਕ ਵਿੱਚ ਇੱਕ 31 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਹ ਪੁਲਸ ਦੀ ਹਿਰਾਸਤ ਵਿੱਚ ਹੈ।
ਇਹ ਵੀ ਪੜ੍ਹੋ: ਸਮੁੰਦਰ ਕੰਢੇ ਮਰੀਆਂ ਹੋਈਆਂ ਮੱਛੀਆਂ ਦੇ ਲੱਗੇ ਅੰਬਾਰ, ਪ੍ਰੇਸ਼ਾਨ ਕਰਨ ਵਾਲਾ ਮੰਜ਼ਰ ਆਇਆ ਸਾਹਮਣੇ
ਚੀਫ ਕਾਂਸਟੇਬਲ ਕੇਟ ਮੇਨੇਲ ਨੇ ਕਿਹਾ: "ਇਹ ਇੱਕ ਭਿਆਨਕ ਅਤੇ ਦੁਖਦਾਈ ਘਟਨਾ ਹੈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਸਾਡਾ ਮੰਨਣਾ ਹੈ ਕਿ ਇਹ ਤਿੰਨੋਂ ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ ਅਤੇ ਸਾਡੇ ਕੋਲ ਇੱਕ ਵਿਅਕਤੀ ਹਿਰਾਸਤ ਵਿੱਚ ਹੈ। ਇਹ ਜਾਂਚ ਆਪਣੇ ਸ਼ੁਰੂਆਤੀ ਪੜਾਅ 'ਤੇ ਹੈ ਅਤੇ ਇੱਕ ਟੀਮ ਟੀਮ ਇਹ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ ਕਿ ਅਸਲ ਵਿਚ ਕੀ ਹੋਇਆ ਹੈ।"
ਇਹ ਵੀ ਪੜ੍ਹੋ: ਜਾਪਾਨ ’ਚ ਹੱਸਣਾ ਭੁੱਲੇ ਲੋਕ, ਕੰਪਨੀਆਂ ਦੇ ਰਹੀਆਂ ਟ੍ਰੇਨਿੰਗ, ਸੰਘਰਸ਼ਮਈ ਬਣੀ ਜ਼ਿੰਦਗੀ
ਗ੍ਰੀਸ 'ਚ ਸ਼ਰਨਾਰਥੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬੀ, 59 ਲੋਕਾਂ ਦੀ ਮੌਤ ਤੇ ਕਈ ਲਾਪਤਾ
NEXT STORY