ਲੰਡਨ (ਬਿਊਰੋ): ਬ੍ਰਿਟੇਨ 'ਚ ਇਸ ਸਮੇਂ ਯੂਨਿਸ ਤੂਫਾਨ ਕਾਰਨ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਰਿਕਾਰਡ ਤੋੜ ਹਵਾ ਦੀ ਗਤੀ ਅਤੇ ਉੱਚੀਆਂ ਲਹਿਰਾਂ ਨੇ ਸ਼ੁੱਕਰਵਾਰ ਨੂੰ ਬ੍ਰਿਟੇਨ ਦੀ ਆਵਾਜਾਈ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕੀਤਾ।ਅਜਿਹੇ ਵਿਚ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਉੱਥੇ ਕਈਆਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਇਸ ਵਿਚਕਾਰ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿਚ ਏਅਰ ਇੰਡੀਆ ਦਾ ਪਾਇਲਟ ਲੰਡਨ ਵਿਚ ਬਹੁਤ ਕੁਸ਼ਲਤਾ ਨਾਲ ਜਹਾਜ਼ ਦੀ ਸਫਲ ਲੈਂਡਿੰਗ ਕਰਾਉਂਦਾ ਹੈ। ਜਹਾਜ਼ ਤੂਫਾਨ ਨੂੰ ਹਰਾਉਂਦੇ ਹੋਏ ਏਅਰਸਟ੍ਰਿਪ 'ਤੇ ਬਹੁਤ ਹੀ ਆਸਾਨੀ ਨਾਲ ਉਤਰਦਾ ਹੈ।
ਇਹ ਵੀਡੀਓ ਸਾਹਮਣੇ ਆਉਣ 'ਤੇ ਏਅਰ ਇੰਡੀਆ ਦੇ ਪਾਇਲਟ ਦੀ ਕਾਫੀ ਤਾਰੀਫ਼ ਹੋ ਰਹੀ ਹੈ। ਜਾਣਕਾਰੀ ਮੁਤਾਬਕ ਇਹ ਪਾਇਲਟ ਕੈਪਟਨ ਅੰਚਿਤ ਭਾਰਦਵਾਜ ਅਤੇ ਆਦਿਤਿਆ ਰਾਓ ਸਨ, ਜੋ ਸ਼ੁੱਕਰਵਾਰ ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਬੋਇੰਗ ਡ੍ਰੀਮਲਾਈਨਰ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਾਉਣ ਵਿਚ ਸਫਲ ਰਹੇ। ਇਸ ਦ੍ਰਿਸ਼ ਨੂੰ ਯੂਟਿਊਬ 'ਤੇ ਲਾਈਵ ਸਟ੍ਰੀਮਿੰਗ ਵੀਡੀਓ ਵਿਚ 3 ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆ।
ਯੂ-ਟਿਊਬ 'ਤੇ ਹੋਈ ਲਾਈਵ ਸਟ੍ਰੀਮਿੰਗ
ਜਹਾਜ਼ ਦੀ ਸਫਲ ਅਤੇ ਸੁਰੱਖਿਅਤ ਲੈਂਡਿੰਗ ਨੂੰ ਇਕ ਯੂ-ਟਿਊਬ ਚੈਨਲ ਬਿਗ ਜੇਟ ਟੀਵੀ ਵੱਲੋਂ ਲਾਈਵ ਸਟ੍ਰੀਮਿੰਗ ਕੀਤਾ ਗਿਆ ਸੀ। ਇਸ ਵੀਡੀਓ ਨੂੰ ਬਣਾਉਣ ਵਾਲਾ ਕਹਿ ਰਿਹਾ ਹੈ ਕਿ ਇਹ ਭਾਰਤੀ ਪਾਇਲਟ ਬਹੁਤ ਹੀ ਕੁਸ਼ਲ ਹਨ। ਰਿਪੋਰਟਾਂ ਮੁਤਾਬਕ ਦੋ ਫਲਾਈਟਾਂ ਵਿਚੋਂ ਇਕ AI-147 ਹੈਦਰਾਬਾਦ ਤੋਂ ਸੀ, ਜਿਸ ਦੇ ਪਾਇਲਟ ਕੈਪਟਨ ਅੰਚਿਤ ਭਾਰਦਵਾਜ ਸਨ, ਉੱਥੇ ਦੂਜੀ ਫਲਾਈਟ AI-145 ਗੋਆ ਤੋਂ ਸੀ ਜਿਸ ਨੂੰ ਕੈਪਟਨ ਆਦਿਤਿਆ ਰਾਓ ਉਡਾ ਰਹੇ ਸਨ।
ਦੂਜੀ ਏਅਰਲਾਈਨਜ਼ ਨਹੀਂ ਉਤਾਰ ਪਾ ਰਹੀ ਸੀ ਜਹਾਜ਼
ਏਅਰ ਇੰਡੀਆ ਨੇ ਆਪਣੋ ਦੋਹਾਂ ਪਾਇਲਟਾਂ ਦੀ ਜੰਮ ਕੇ ਤਾਰੀਫ਼ ਕੀਤੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਸਾਡੇ ਕੁਸ਼ਲ ਪਾਇਲਟਾਂ ਨੇ ਹੀਥਰੋ ਹਵਾਈ ਅੱਡੇ 'ਤੇ ਉਸ ਸਮੇਂ ਲੈਂਡਿੰਗ ਕਰਾਈ ਜਦੋਂ ਦੂਜੀ ਏਅਰਲਾਈਨਜ਼ ਹਿੰਮਤ ਹਾਰ ਚੁੱਕੀ ਸੀ। ਅਸਲ ਵਿਚ ਤੂਫਾਨ ਕਾਰਨ ਜਹਾਜ਼ਾਂ ਦਾ ਸੰਤੁਲਨ ਵਿਗੜ ਸਕਦਾ ਸੀ ਅਤੇ ਰਨਵੇਅ 'ਤੇ ਇਹ ਜਹਾਜ਼ ਤਿਲਕ ਸਕਦੇ ਸਨ, ਜਿਸ ਨਾਲ ਵੱਡਾ ਹਾਦਸਾ ਹੋ ਸਕਦਾ ਸੀ।ਲੰਡਨ 'ਚ ਜਹਾਜ਼ਾਂ ਦੀ ਡਗਮਗਾਉਂਦੀ ਲੈਂਡਿੰਗ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।ਯੂ-ਟਿਊਬ 'ਤੇ ਲਾਈਵਸਟ੍ਰੀਮ ਅੱਠ ਘੰਟੇ ਤੱਕ ਚੱਲੀ।
ਬਿਗ ਜੈਟ ਟੀਵੀ ਦੇ ਹੋਸਟ ਜੈਰੀ ਡਾਇਰ ਨੇ ਬ੍ਰਿਟਿਸ਼ ਏਅਰਵੇਜ਼ ਤੋਂ ਅਮੀਰਾਤ ਦੇ ਜਹਾਜ਼ਾਂ ਤੱਕ ਕਈ ਪਾਇਲਟਾਂ ਨੂੰ ਫੋਲੋ ਕੀਤਾ। ਇਹ ਪਾਇਲਟ ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਤੇਜ਼ ਤੂਫਾਨ ਦੇ ਵਿਚਕਾਰ ਬਹੁਤ ਹੀ ਜ਼ੋਖਮ ਭਰੀ ਲੈਂਡਿੰਗ ਕਰ ਰਹੇ ਸਨ। ਮੌਸਮ ਵਿਭਾਗ ਮੁਤਾਬਕ ਤੂਫਾਨ ਯੂਨਿਸ 'ਯੂਕੇ ਵਿੱਚ ਹੁਣ ਤੱਕ ਰਿਕਾਰਡ ਕੀਤੀਆਂ ਗਈਆਂ ਸਭ ਤੋਂ ਤੇਜ਼ ਹਵਾਵਾਂ' ਲਈ ਜ਼ਿੰਮੇਵਾਰ ਹੈ।
ਪੜ੍ਹੋ ਇਹ ਅਹਿਮ ਖ਼ਬਰ -ਕੈਨੇਡਾ 'ਚ ਸਵਾਸਤਿਕ ਦੇ ਨਿਸ਼ਾਨ ਨੂੰ ਬੈਨ ਕਰਨ ਵਾਲੇ ਬਿੱਲ ਦਾ ਹਿੰਦੂ ਜੱਥੇਬੰਦੀਆਂ ਨੇ ਕੀਤਾ ਵਿਰੋਧ
ਜਹਾਜ਼ ਦੇ ਪਹੀਏ ਤੋਂ ਨਿਕਲੀ ਚੰਗਿਆੜੀ
ਹੋਸਟ ਦੀ ਤੇਜ਼-ਬੁੱਧੀ ਟਿੱਪਣੀ ਲੱਖਾਂ ਦਰਸ਼ਕਾਂ ਨੂੰ ਬੰਨ੍ਹੇ ਰੱਖਦੀ ਹੈ। ਉਹ ਪਾਇਲਟਾਂ ਦੇ ਡਗਮਗਾਉਣ ਤੋਂ ਲੈ ਕੇ ਉਨ੍ਹਾਂ ਦੀ ਸਾਵਧਾਨੀ ਨਾਲ ਲੈਂਡਿੰਗ ਤੱਕ ਹਰ ਚੀਜ਼ ਦਾ ਵੇਰਵਾ ਦਿੰਦਾ ਹੈ। ਵੀਡੀਓ ਦੇ ਬੈਕਗ੍ਰਾਊਂਡ 'ਚ ਤੇਜ਼ ਹਵਾਵਾਂ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਜਿਵੇਂ ਹਵਾਈ ਜਹਾਜ਼ ਹਵਾ ਵਿਚ ਲਹਿਰਾਉਂਦਾ ਹੈ ਤਾਂ ਉਹ ਕਹਿੰਦਾ ਹੈ, 'ਜਹਾਜ਼ ਵਿਚ ਬਹੁਤ ਸਾਰੇ ਯਾਤਰੀ ਘਬਰਾਏ ਹੋਏ ਹਨ।' ਹਵਾਈ ਪੱਟੀ 'ਤੇ ਉਤਰਦੇ ਸਮੇਂ ਜਹਾਜ਼ ਨੂੰ ਕਰੈਸ਼ ਹੁੰਦਾ ਦੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕਿ ਜਹਾਜ਼ ਦਾ ਸੱਜਾ ਪਾਸਾ ਜ਼ਮੀਨ ਨੂੰ ਛੂੰਹਦਾ, ਇਸ ਦੇ ਖੱਬੇ ਪਹੀਏ ਵਿੱਚੋਂ ਇੱਕ ਚੰਗਿਆੜੀ ਨਿਕਲਣੀ ਸ਼ੁਰੂ ਹੋ ਜਾਂਦੀ ਹੈ।
ਤੂਫਾਨ ਯੂਨਿਸ ਨੇ ਮਚਾਈ ਤਬਾਹੀ
ਯੂਕੇ ਵਿਚ ਤੂਫਾਨ ਯੂਨਿਸ ਨੇ 140,000 ਤੋਂ ਵੱਧ ਘਰ ਅਤੇ ਆਇਰਲੈਂਡ ਵਿੱਚ 80,000 ਘਰਾਂ ਅਤੇ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਤੂਫਾਨ ਕਾਰਨ ਇਸ ਸਮੇਂ ਲੱਖਾਂ ਲੋਕ ਆਪਣੇ ਘਰਾਂ ਵਿੱਚ ਕੈਦ ਹਨ। ਬ੍ਰਿਟੇਨ ਦੇ ਪੱਛਮੀ ਤੱਟ 'ਤੇ ਤੇਜ਼ ਲਹਿਰਾਂ ਕਾਰਨ ਲੰਡਨ ਨੂੰ 'ਰੈੱਡ ਅਲਰਟ' 'ਤੇ ਰੱਖਿਆ ਗਿਆ ਹੈ। ਇਸ ਚੇਤਾਵਨੀ ਪੱਧਰ ਦਾ ਮਤਲਬ ਹੈ ਕਿ ਮੌਸਮ "ਜਾਨ ਲਈ ਖ਼ਤਰਾ" ਹੋ ਸਕਦਾ ਹੈ।
ਕੈਨੇਡੀਅਨ ਪੁਲਸ ਨੇ ਓਟਾਵਾ ’ਚ ਸੰਸਦ ਦੇ ਆਲੇ-ਦੁਆਲੇ ਦੀਆਂ ਸੜਕਾਂ ਨੂੰ ਕਬਜ਼ੇ ’ਚ ਲਿਆ
NEXT STORY