ਲੰਡਨ (ਬਿਊਰੋ): ਦੁਨੀਆ ਭਰ ਵਿਚ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਵਿਚ ਜੁਟੇ ਹੋਏ ਹਨ। ਇਸ ਦੌਰਾਨ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੀ ਭਾਰਤੀ ਪ੍ਰੋਫੈਸਰ ਸੁਮੀ ਵਿਸ਼ਵਾਸ ਨੇ ਕੋਰੋਨਾਵਾਇਰਸ ਦੀ ਇਕ ਨਵੀਂ ਵੈਕਸੀਨ ਤਿਆਰ ਕੀਤੀ ਹੈ। ਸੁਮੀ ਨੇ ਇਸ ਵੈਕਸੀਨ ਨੂੰ ਭਾਰਤੀ ਵੈਕਸੀਨ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਨਾਲ ਮਿਲ ਕੇ ਤਿਆਰ ਕੀਤਾ ਹੈ। ਇਸ ਵੈਕਸੀਨ ਦਾ ਹਿਊਮਨ ਟ੍ਰਾਇਲ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਵਿਚ ਹੋ ਰਿਹਾ ਹੈ।
ਸੁਮੀ ਦੀ ਕੰਪਨੀ ਨੇ ਬਣਾਈ ਵੈਕਸੀਨ
ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ, ਪ੍ਰੋਫੈਸਰ ਸੁਮੀ ਨੇ 2017 ਵਿਚ ਯੂਕੇ ਵਿਚ ਸਪਾਈ ਬਾਇਓਟੇਕ ਨਾਮ ਦੀ ਕੰਪਨੀ ਬਣਾਈ ਸੀ। ਇਸ ਕੰਪਨੀ ਦੀ ਸੀ.ਈ.ਓ. ਖੁਦ ਸੁਮੀ ਹੀ ਹੈ। ਉਹ ਆਕਸਫੋਰਡ ਯੂਨੀਵਰਸਿਟੀ ਦੇ ਜੇਨਰ ਇੰਸਟੀਚਿਊਟ ਵਿਚ ਐਡ੍ਰੀਅਨ ਹਿਲ ਅਤੇ ਸਾਰਾ ਗਿਲਬਰਟ ਦੇ ਨਾਲ ਵੀ ਕੰਮ ਕਰ ਚੁੱਕੀ ਹੈ। ਇਸੇ ਜੇਨਰ ਇੰਸਟੀਚਿਊਟ ਨੇ ਐਸਟ੍ਰਾਜੋਨਕਾ ਦੇ ਨਾਲ ਮਿਲ ਕੇ ਹੁਣ ਤੱਕ ਦੀ ਸਭ ਤੋਂ ਐਡਵਾਂਸ ਕੋਰੋਨਾਵਾਇਰਸ ਵੈਕਸੀਨ ਤਿਆਰ ਕੀਤੀ ਹੈ।
ਆਸਟ੍ਰੇਲੀਆ ਵਿਚ ਜਾਰੀ ਹੈ ਹਿਊਮਨ ਟ੍ਰਾਇਲ
ਸਪਾਈ ਬਾਇਓਟੇਕ ਦੀ ਵੈਕਸੀਨ ਦੁਨੀਆ ਦੀਆਂ ਦਰਜਨਾਂ ਹੋਰ ਵੈਕਸੀਨ ਦੀ ਤਰ੍ਹਾਂ ਇਸ ਸਮੇਂ ਹਿਊਮਨ ਟ੍ਰਾਇਲ ਦੇ ਦੌਰ ਵਿਚ ਹੈ। ਇਸ ਕੰਪਨੀ ਦੀ ਵੈਕਸੀਨ ਦਾ ਹਿਊਮਨ ਟ੍ਰਾਇਲ ਹਾਲੇ ਆਸਟ੍ਰੇਲੀਆ ਵਿਚ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਵੈਕਸੀਨ ਟ੍ਰਾਇਲ ਦੇ ਦੂਜੇ ਪੜਾਅ ਵਿਚ ਪਹੁੰਚ ਚੁੱਕੀ ਹੈ। ਇਸ ਟ੍ਰਾਇਲ ਨੂੰ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਭਾਰਤੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਸੰਚਾਲਿਤ ਕਰ ਰਿਹਾ ਹੈ।
ਇੰਝ ਕੰਮ ਕਰਦੀ ਹੈ ਵੈਕਸੀਨ
ਸੁਮੀ ਵਿਸ਼ਵਾਸ ਨੇ ਕਿਹਾ ਕਿ ਮਨੁੱਖੀ ਪਰੀਖਣ ਦੇ ਦੌਰਾਨ ਵੈਕਸੀਨ ਦੀ ਖੁਰਾਕ ਸੈਂਕੜੇ ਵਾਲੰਟੀਅਰਾਂ ਨੂੰ ਦਿੱਤੀ ਜਾਵੇਗੀ। ਇਹਨਾਂ ਲੋਕਾਂ ਨੇ ਟ੍ਰਾਇਲ ਸੈਂਟਰਾਂ 'ਤੇ ਜਾਣਾ ਵੀ ਸ਼ੁਰੂ ਕਰ ਦਿੱਤਾ ਹੈ। ਇਹ ਵੈਕਸੀਨ ਹੈਪੇਟਾਈਟਸ ਬੀ ਐਂਟੀਜਨ ਦੇ ਵਾਇਰਸ ਜਿਹੇ ਕਣ ਨੂੰ ਕੈਰੀਅਰ ਦੀ ਤਰ੍ਹਾਂ ਵਰਤਦੀ ਹੈ। ਜੋ ਮਨੁੱਖੀ ਸਰੀਰ ਵਿਚ ਇਮਿਊਨ ਰਿਸਪਾਂਸ ਨੂੰ ਪ੍ਰੇਰਿਤ ਕਰਨ ਦੇ ਲਈ ਕੋਰੋਨਾਵਾਇਰਸ ਸਪਾਇਕ ਪ੍ਰੋਟੀਨ ਨੂੰ ਸੁਪਰਫਲੂ ਤਕਨੀਕ ਦੀ ਵਰਤੋਂ ਨਾਲ ਫੜਦਾ ਹੈ।
USA : ਕੈਲੀਫੋਰਨੀਆ 'ਚ ਕਿਵੇਂ ਲੱਗੀ ਇੰਨੀ ਭਿਆਨਕ ਅੱਗ, ਸਾਹਮਣੇ ਆਇਆ ਕਾਰਨ
NEXT STORY