ਨਿਊਯਾਰਕ (ਰਾਜ ਗੋਗਨਾ)- ਕੈਨੇਡਾ ਅਤੇ ਅਮਰੀਕਾ ਵਿਚਕਾਰ ਅੰਤਰਰਾਸ਼ਟਰੀ ਪੁਲ ਪੀਸ ਬ੍ਰਿਜ 'ਤੇ ਬੀਤੇ ਵੀਰਵਾਰ ਇਕ ਭਾਰਤੀ ਕੈਨੇਡੀਅਨ ਟਰੱਕ ਡਰਾਈਵਰ ਨੂੰ 2 ਮਿਲੀਅਨ ਡਾਲਰ ਦੀ ਮਾਰਿਜੁਆਨਾ (ਭੰਗ ) ਨਾਲ ਫੜਿਆ ਗਿਆ। ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ ਏਜੰਟ ਡੇਵਿਡ ਸਵੀਚ ਜੂਨੀਅਰ ਵੱਲੋਂ ਦਿੱਤੇ ਹਲਫਨਾਮੇ ਅਨੁਸਾਰ ਕਸਟਮ ਅਤੇ ਬਾਰਡਰ ਪੈਟਰੋਲ ਦੇ ਅਧਿਕਾਰੀਆਂ ਨੇ ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ ਭਾਰਤੀ ਮੂਲ ਦੇ ਡਰਾਈਵਰ ਅਜੈਪਾਲ ਢਿੱਲੋਂ ਦੇ ਟਰੱਕ ਵਿਚੋਂ 949 ਕਿਲੋਗ੍ਰਾਮ ਭੰਗ (ਮਾਰਿਜੁਆਨਾ) ਅਤੇ 51 ਕਿਲੋਗ੍ਰਾਮ ਨਸ਼ੀਲਾ ਕੀਟਾਮਾਈਨ ਪਦਾਰਥ ਬਰਾਮਦ ਹੋਇਆ, ਜੋ ਕੇ ਟਰੇਲਰ ਦੇ ਬਕਸੇ ਵਿੱਚ ਲੁਕਾ ਕੇ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ: ਤੋਸ਼ਾਖਾਨਾ ਮਾਮਲੇ 'ਚ ਸਾਬਕਾ ਪਾਕਿ PM ਇਮਰਾਨ ਨੂੰ 3 ਸਾਲ ਦੀ ਜੇਲ੍ਹ: 5 ਸਾਲ ਤੱਕ ਨਹੀਂ ਲੜ ਸਕਣਗੇ ਚੋਣ
ਇਸ ਬਰਾਮਦੀ ਮਗਰੋਂ ਟਰੱਕ ਡਰਾਈਵਰ 'ਤੇ ਵੰਡਣ ਦੇ ਇਰਾਦੇ ਨਾਲ ਮਾਰਿਜੁਆਨਾ ਰੱਖਣ ਅਤੇ ਜਾਣਬੁੱਝ ਕੇ ਅਮਰੀਕਾ ਵਿਚ ਮਾਰਿਜੁਆਨਾ ਆਯਾਤ ਕਰਨ ਦਾ ਦੋਸ਼ ਲਗਾਇਆ ਗਿਆ। ਸਵੀਚ ਜੂਨੀਅਰ ਨੇ ਦੋਸ਼ ਲਗਾਇਆ ਕੇ ਢਿੱਲੋਂ ਦੇ ਟਰੱਕ ਵਿੱਚ ਇੱਕ ਮੈਨੀਫੈਸਟ ਸੀ ਜੋ ਇਹ ਦਰਸਾਉਂਦਾ ਸੀ ਕਿ ਉਹ ਜਾਰਜੀਆ ਵਿੱਚ ਇੱਕ ਕਰਿਆਨੇ ਦੀ ਦੁਕਾਨ ਵਿੱਚ ਫਰੋਜ਼ਨ ਵੈਫਲਜ਼ ਦੀ ਖੇਪ ਲਿਜਾ ਰਿਹਾ ਸੀ ਪਰ ਕਥਿਤ ਤੌਰ 'ਤੇ ਵੈਫਲਜ਼ ਨੂੰ ਸ਼ਿਪਿੰਗ ਕਰਨ ਵਾਲੀ ਕੰਪਨੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਇਹ ਇੱਕ ਫਰਜ਼ੀ ਮੈਨੀਫੈਸਟ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀ ਦੀ ਚਮਕੀ ਕਿਸਮਤ, ਲੱਗਾ 6 ਕਰੋੜ ਦਾ ਜੈਕਪਾਟ, ਹੁਣ ਪੂਰਾ ਕਰੇਗਾ ਪਤਨੀ ਦਾ ਇਹ ਸੁਫ਼ਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨਿਊਯਾਰਕ 'ਚ ਪੁੱਜੇ 1 ਲੱਖ ਤੋਂ ਵੱਧ ਗ਼ੈਰ-ਕਾਨੂੰਨੀ ਪ੍ਰਵਾਸੀ,ਫੁੱਟਪਾਥਾਂ 'ਤੇ ਰਹਿਣ ਲਈ ਮਜਬੂਰ, ਪ੍ਰਸ਼ਾਸਨ ਨੇ ਲਾਏ ਟੈਂਟ
NEXT STORY