ਵਾਸ਼ਿੰਗਟਨ(ਭਾਸ਼ਾ)— ਅਮਰੀਕਾ 'ਚ ਸੰਘੀ ਅਧਿਕਾਰੀਆਂ ਨੇ ਪਿਛਲੇ ਦੋ ਦਿਨਾਂ 'ਚ ਕਈ ਥਾਵਾਂ 'ਤੇ ਛਾਪੇ ਮਾਰੇ ਅਤੇ ਕਈ ਭਾਰਤੀਆਂ ਨੂੰ ਹਿਰਾਸਤ 'ਚ ਲਿਆ। ਇਹ ਲੋਕ ਮੈਟਰੋ ਡੇਟ੍ਰਾਇਟ ਇਲਾਕੇ ਦੀ ਇਕ ਫਰਜ਼ੀ ਯੂਨੀਵਰਸਿਟੀ 'ਚ ਵਿਦਿਆਰਥੀਆਂ ਦੇ ਰੂਪ 'ਚ ਰਜਿਸਟਰਡ ਸਨ ਜਦ ਕਿ ਇਹ ਲੋਕ ਦੇਸ਼ ਭਰ 'ਚ ਕੰਮ ਕਰਦੇ ਸਨ। ਇਨ੍ਹਾਂ ਸਭ ਦੀ ਉਮਰ 30 ਕੁ ਸਾਲ ਹੈ। ਪੁਲਸ ਵਲੋਂ 8 ਵਿਅਕਤੀਆਂ ਨੂੰ ਹਿਰਾਸਤ 'ਚ ਲਏ ਜਾਣ ਦੀ ਖਬਰ ਮਿਲੀ ਹੈ ਅਤੇ ਇਨ੍ਹਾਂ ਦੀ ਪਛਾਣ ਭਾਰਤ ਕਾਕੀਰੇਡੀ, ਸੁਰੇਸ਼ ਕੰਡਾਲਾ, ਪਾਣੀਦੀਪ ਕਰਨਾਟੀ, ਪ੍ਰੇਮ ਰਾਮਪੀਸਾ, ਸੰਤੋਸ਼ ਸਾਮਾ, ਅਵਿਨਾਸ਼ ਥੱਕਲਾਪੱਲੀ, ਅਸ਼ਵੰਤ ਨੁਣੇ ਅਤੇ ਨਵੀਨ ਪ੍ਰਤੀਪਤੀ ਦੇ ਰੂਪ 'ਚ ਕੀਤੀ ਗਈ ਹੈ।
ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ਆਈ. ਸੀ. ਈ. ) ਦੇ ਬਿਆਨ ਮੁਤਾਬਕ ਇਨ੍ਹਾਂ 'ਚੋਂ 6 ਨੂੰ ਡੈਟ੍ਰਾਇਟ ਇਲਾਕੇ ਤੋਂ ਜਦਕਿ ਹੋਰ ਦੋ ਨੂੰ ਵਰਜੀਨੀਆ ਅਤੇ ਫਲੋਰੀਡਾ ਤੋਂ ਹਿਰਾਸਤ 'ਚ ਲਿਆ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਲੋਕ ਵਿਦੇਸ਼ੀ ਨਾਗਰਿਕਾਂ ਨੂੰ ਵਿਦਿਆਰਥੀ ਸ਼ੋਅ ਕਰਕੇ ਗੈਰ-ਕਾਨੂੰਨੀ ਰੂਪ 'ਚ ਅਮਰੀਕਾ 'ਚ ਰਹਿਣ ਲਈ ਮਦਦ ਕਰਦੇ ਸਨ। ਜ਼ਿਕਰਯੋਗ ਹੈ ਕਿ ਸਾਲ 2016 'ਚ ਆਈ. ਸੀ. ਈ. ਨੇ ਨਿਊ ਜਰਸੀ ਦੀ ਇਕ ਫਰਜ਼ੀ ਯੂਨੀਵਰਸਿਟੀ 'ਤੇ ਵੀ ਅਜਿਹੇ ਹੀ ਦੋਸ਼ ਲਗਾਅ ਸਨ ਅਤੇ ਤਕਰੀਬਨ 21 ਲੋਕਾਂ ਨੂੰ ਹਿਰਾਸਤ 'ਚ ਲਿਆ ਸੀ। ਅਧਿਕਾਰੀਆਂ ਨੇ ਕੋਲੰਬਸ, ਹਿਊਸਟਨ, ਅਟਲਾਂਟਾ, ਸੈਂਟ ਲੁਈਸ, ਨਿਊਯਾਰਕ ਅਤੇ ਨਿਊਜਰਸੀ ਆਦਿ ਸ਼ਹਿਰਾਂ 'ਚ ਛਾਪੇ ਮਾਰੇ।
ਰੈੱਡੀ ਅਤੇ ਨਿਊਮੈਨ ਸਮੂਹ ਦੇ ਇਮੀਗ੍ਰੇਸ਼ਨ ਅਟਾਰਨੀ ਨੇ ਆਪਣੀ ਵੈੱਬਸਾਈਟ 'ਤੇ ਪੋਸਟ ਕੀਤੇ ਇਕ ਬਿਆਨ 'ਚ ਕਿਹਾ ਕਿ ਆਈ. ਸੀ. ਈ. ਨੇ ਬੁੱਧਵਾਰ ਸਵੇਰੇ 6 ਵਜੇ ਪਾਠਕ੍ਰਮ ਪ੍ਰੈਕਟਿਕਲ ਟ੍ਰੇਨਿੰਗ (ਸੀ.ਪੀ.ਟੀ.) ਯੂਨੀਵਰਸਿਟੀ ਦੇ ਰਜਿਸਟਰਡ ਵਿਦਿਆਰਥੀਆਂ ਦੇ ਕੰਮ ਕਰਨ ਵਾਲੇ ਸਥਾਨਾਂ 'ਤੇ ਛਾਪੇ ਮਾਰੇ ਗਏ ਅਤੇ ਕਈਆਂ ਨੂੰ ਹਿਰਾਸਤ 'ਚ ਲਿਆ ਗਿਆ।
73 ਸਾਲਾ ਸ਼ਖਸ ਨੇ 212 ਦਿਨ 'ਚ ਲਗਾਇਆ ਪੂਰੀ ਦੁਨੀਆ ਦਾ ਚੱਕਰ
NEXT STORY