ਕੈਨਬਰਾ (ਯੂਐਨਆਈ/ਸ਼ਿਨਹੂਆ): ਆਸਟ੍ਰੇਲੀਆ ਕੋਵਿਡ-19 ਲਾਗ ਦੀ ਤੀਜੀ ਲਹਿਰ ਨਾਲ ਜੂਝ ਰਿਹਾ ਹੈ। ਇਸ ਦੌਰਾਨ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜ਼ਿਆਦਾਤਰ ਸਵਦੇਸ਼ੀ ਆਸਟ੍ਰੇਲੀਆਈ ਲੋਕਾਂ ਨੂੰ ਕੋਵਿਡ-19 ਤੋਂ ਗੰਭੀਰ ਬਿਮਾਰੀ ਦਾ ਵੱਧ ਜੋਖਮ ਹੈ।
ਪੜ੍ਹੋ ਇਹ ਅਹਿਮ ਖਬਰ-ਆਸਟ੍ਰੇਲੀਆ 'ਚ ਸਮਾਂ ਤਬਦੀਲੀ 3 ਅਕਤੂਬਰ ਤੋਂ
ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ (ANU) ਦੁਆਰਾ ਵੀਰਵਾਰ ਨੂੰ ਪ੍ਰਕਾਸ਼ਤ ਖੋਜ ਨੇ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਵਿੱਚ ਕਾਰਡੀਓਵੈਸਕੁਲਰ ਬਿਮਾਰੀ, ਸ਼ੂਗਰ, ਕੈਂਸਰ ਅਤੇ ਸਿਗਰਟਨੋਸ਼ੀ ਵਰਗੇ ਸਿਹਤ ਕਾਰਕਾਂ ਦੇ ਪ੍ਰਸਾਰ ਦੀ ਜਾਂਚ ਕੀਤੀ। ਇਸ ਵਿੱਚ ਪਾਇਆ ਗਿਆ ਕਿ ਲਗਭਗ 59 ਪ੍ਰਤੀਸ਼ਤ ਸਵਦੇਸ਼ੀ ਆਸਟ੍ਰੇਲੀਅਨ ਲੋਕਾਂ ਵਿਚੋਂ ਘੱਟੋ ਘੱਟ ਇੱਕ ਅੰਦਰੂਨੀ ਸਿਹਤ ਸਮੱਸਿਆ ਹੈ, ਜੋ ਉਨ੍ਹਾਂ ਨੂੰ ਕੋਵਿਡ-19 ਦਾ ਇਨਫੈਕਸ਼ਨ ਨਾਲ ਪੀੜਤ ਕਰਨ ਅਤੇ ਟੀਕਾ ਨਾ ਲਗਵਾਉਣ 'ਤੇ ਮੌਤ ਦੇ ਜੋਖਮ ਵਿਚ ਪਾਉਂਦੀ ਹੈ।ਅਧਿਐਨ ਦੀ ਮੁੱਖ ਲੇਖਕ ਕੇਟੀ ਥਰਬਰ ਨੇ ਕਿਹਾ ਕਿ ਨਤੀਜਿਆਂ ਨੇ ਇਸ ਗੱਲ ਨੂੰ ਹੋਰ ਪੱਕਾ ਕੀਤਾ ਕਿ ਵੈਕਸੀਨ ਟੀਕਾਕਰਨ ਲਾਗੂ ਕਰਨ ਲਈ ਸਵਦੇਸ਼ੀ ਲੋਕਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਆਸਟ੍ਰੇਲੀਆ 'ਚ ਸਮਾਂ ਤਬਦੀਲੀ 3 ਅਕਤੂਬਰ ਤੋਂ
NEXT STORY