ਇੰਡੋਨੇਸ਼ੀਆ (ਭਾਸ਼ਾ)— ਇੰਡੋਨੇਸ਼ੀਆ ਦੇ ਜਾਵਾ ਟਾਪੂ ਵਿਚ ਸਥਾਨਕ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਹਾਦਸੇ ਦੀ ਸ਼ਿਕਾਰ ਹੋ ਕੇ ਖੱਡ 'ਚ ਡਿੱਗ ਗਈ, ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਕਰੀਬ 30 ਲੋਕਾਂ ਨੂੰ ਲੈ ਕੇ ਪੱਛਮੀ ਜਾਵਾ ਦੇ ਸੂਕਾਬੂਮੀ ਖੇਤਰ ਵੱਲ ਜਾ ਰਹੀ ਸੀ। ਬੱਸ ਨੂੰ ਤੇਜ਼ ਰਫਤਾਰ ਨਾਲ ਢਲਾਣ 'ਤੇ ਉਤਰਦੇ ਦੇਖਿਆ ਗਿਆ ਅਤੇ ਇਹ ਬੇਕਾਬੂ ਹੋ ਕੇ 10 ਮੀਟਰ ਡੂੰਘੇ ਖੱਡ ਵਿਚ ਜਾ ਡਿੱਗੀ।
ਸਥਾਨਕ ਪੁਲਸ ਮੁਖੀ ਨੇ ਦੱਸਿਆ ਕਿ ਹਸਪਤਾਲ ਨੇ ਮੁਰਦਾਘਰ ਵਿਚ 14 ਲਾਸ਼ਾਂ ਹੋਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਜ਼ਖਮੀਆਂ ਦਾ ਅੰਕੜਾ ਇਕੱਠਾ ਕਰ ਰਹੀ ਹੈ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਪਹੁੰਚਾਇਆ ਗਿਆ ਹੈ। ਪੁਲਸ ਨੇ ਜਾਂਚ ਵਿਚ ਦੇਖਿਆ ਕਿ ਬੱਸ ਦਾ ਪਰਿਚਾਲਨ ਸਬੰਧੀ ਲਾਈਸੈਂਸ 2016 ਵਿਚ ਹੀ ਖਤਮ ਹੋ ਗਿਆ ਸੀ। ਇਸ ਤੋਂ ਇਸ ਗੱਲ ਦੀ ਖਦਸ਼ਾ ਹੈ ਕਿ ਵਾਹਨ ਵਿਚ ਕੋਈ ਖਰਾਬੀ ਆ ਗਈ ਹੋਵੇਗੀ। ਇਹ ਬੱਸ ਜਕਾਰਤਾ ਤੋਂ ਟੂਰ ਲਈ ਨਿਕਲੀਆਂ 4 ਬੱਸਾਂ 'ਚੋਂ ਇਕ ਸੀ।
ਇਰਾਕ ਦੇ ਬਸਰਾ 'ਚ ਪ੍ਰਦਰਸ਼ਨ, 12 ਲੋਕਾਂ ਦੀ ਮੌਤ
NEXT STORY