ਨੈਸ਼ਨਲ ਡੈਸਕ : ਤਮਿਲਨਾਡੂ ਦੇ ਕੁੱਡਾਲੋਰ ਵਿੱਚ ਬੁੱਧਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਤਿਰੂਚਿਰਾਪੱਲੀ ਤੋਂ ਚੇਨਈ ਜਾ ਰਹੀ ਇੱਕ ਸਰਕਾਰੀ ਬੱਸ ਦਾ ਅਚਾਨਕ ਟਾਇਰ ਫਟ ਗਿਆ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਡਿਵਾਈਡਰ ਤੋੜਦੀ ਹੋਈ ਦੂਜੀ ਲੇਨ ਵਿੱਚ ਚਲੀ ਗਈ। ਬੱਸ ਨੇ ਸਾਹਮਣੇ ਤੋਂ ਆ ਰਹੀਆਂ ਦੋ ਗੱਡੀਆਂ (ਇੱਕ ਐਸ.ਯੂ.ਵੀ. ਅਤੇ ਇੱਕ ਕਾਰ) ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਹਨਾਂ ਗੱਡੀਆਂ ਵਿੱਚ ਸਵਾਰ ਸੱਤ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
1960 ਕਰੋੜ ਰੁਪਏ ਦਾ ਘਪਲਾ, ਇੰਡਸਇੰਡ ਬੈਂਕ ਜਾਂਚ ਦੇ ਘੇਰੇ ’ਚ
NEXT STORY