ਹਿਊਸਟਨ - ਟੈਕਸਾਸ ਦੇ ਗਵਰਨਰ ਗ੍ਰੇਗ ਐਬਾਟ ਨੇ ਡਾਲਾਸ ਦੇ ਵਾਸੀ ਭਾਰਤੀ ਅਮਰੀਕੀ ਉੱਦਮੀ ਅਰੁਣ ਅਗਰਵਾਲ ਨੂੰ ਟੈਕਸਾਸ ਇਕਨਾਮਿਕ ਡਿਵੈਲਪਮੈਂਟ ਕੌਰਪੋਰੇਸ਼ਨ' (ਟੀ.ਈ.ਡੀ.ਸੀ.) ਦੇ ਬੋਰਡ ’ਚ ਉਪ-ਪ੍ਰਧਾਨ ਨਿਯੁਕਤ ਕੀਤਾ ਹੈ। ਗਵਰਨਰ ਦਫ਼ਤਰ ਦੀ ਇਕ ਬਿਆਨ ਅਨੁਸਾਰ, ਟੀ.ਈ.ਡੀ.ਸੀ. ਦਾ ਕੰਮ ਗਵਰਨਰ ਦੇ ਆਰਥਿਕ ਵਿਕਾਸ ਅਤੇ ਸੈਰ ਸਪਾਟੇ ਦੇ ਦਫ਼ਤਰ ਨਾਲ ਇਕ ਪ੍ਰਮੁੱਖ ਜਨਤਕ-ਨਿੱਜੀ ਸਾਂਝੇਦਾਰੀ ਦੇ ਤਹਿਤ ਟੈਕਸਾਸ ਨੂੰ ਘਰੇਲੂ ਅਤੇ ਵਿਸ਼ਵ ਪੱਧਰ 'ਤੇ ਵਪਾਰ ਲਈ ਚੋਟੀ ਦੇ ਅਮਰੀਕੀ ਸੂਬੇ ਵਜੋਂ ਪ੍ਰਚਾਰ ਕਰਨਾ ਹੈ। ਉਸ ਨੇ ਕਿਹਾ ਕਿ ਇਹ ਨਿਯੁਕਤੀ ਟੈਕਸਾਸ ਦੀ ਵੰਨ-ਸੁਵੰਨਤਾ ਦੇ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਅਤੇ ਪ੍ਰਮੁੱਖ ਆਰਥਿਕ ਭੂਮਿਕਾਵਾਂ ’ਚ ਭਾਰਤੀ ਅਮਰੀਕੀ ਲੋਕਾਂ ਦੇ ਵਧਦੇ ਪ੍ਰਭਾਵ ਨੂੰ ਉਜਾਗਰ ਕਰਦੀ ਹੈ।
ਬਿਆਨ ਅਨੁਸਾਰ, ਵਪਾਰ, ਚੈਰਿਟੀ ਅਤੇ ਕੌਮਾਂਤਰੀ ਸਬੰਧ ’ਚ ਅਗਰਵਾਲ ਦੇ ਵਿਸ਼ਾਲ ਅਨੁਭਵ ਨਾਲ ਟੈਕਸਾਸ ਦੀ ਵਿਸ਼ਵ ਪੱਧਰ 'ਤੇ ਆਰਥਿਕ ਮਹਾਨਤਾ ਵਜੋਂ ਸਥਿਤੀ ਹੋਰ ਸੁਧਰਣ ਦੀ ਉਮੀਦ ਹੈ। 'ਨੇਕਸਟ' ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਦੇ ਤੌਰ 'ਤੇ ਅਗਰਵਾਲ ਕਪੜਾ, ਕਪਾਸ ਦੇ ਵਪਾਰ, ਰੀਅਲ ਐਸਟੇਟ ਅਤੇ ਖੇਡ ਪ੍ਰਬੰਧਨ ਵਰਗੇ ਵੱਖ-ਵੱਖ ਖੇਤਰਾਂ ਦਾ ਕਾਰੋਬਾਰ ਦੇਖਦੇ ਹਨ। ਉਹ ਨੈਸ਼ਨਲ ਕ੍ਰਿਕਟ ਲੀਗ (ਐੱਨ.ਐੱਲ.ਸੀ.), ਅਮਰੀਕਾ ਦੇ ਪ੍ਰਧਾਨ ਵੀ ਹਨ।
ਇਜ਼ਰਾਈਲ ਨੇ ਲੇਬਨਾਨ 'ਚ 100 ਤੋਂ ਵੱਧ ਹਿਜ਼ਬੁੱਲਾ ਟਿਕਾਣਿਆਂ 'ਤੇ ਕੀਤੇ ਹਵਾਈ ਹਮਲੇ
NEXT STORY