ਮਾਂਟਰੀਅਲ— ਬਾਲੀਵੁੱਡ ਅਤੇ ਹਾਲੀਵੁੱਡ ਵਿਚ ਸ਼ੋਹਰਤ ਦੇ ਆਸਮਾਨ 'ਤੇ ਬੈਠੀ ਪ੍ਰਿਯੰਕਾ ਚੋਪੜਾ ਦੇ ਠਾਠ ਦੇਖਣ ਵਾਲੇ ਹਨ ਅਤੇ ਉਸ ਦੀ ਇਸ ਸ਼ੋਹਰਤ ਦੀ ਗਵਾਹੀ ਭਰਦੀਆਂ ਨੇ ਕੈਨੇਡਾ ਸਥਿਤ ਉਸ ਦੇ ਘਰ ਦੀਆਂ ਇਹ ਸ਼ਾਨਦਾਰ ਤਸਵੀਰਾਂ। ਕੈਨੇਡਾ ਦੇ ਮਾਂਟਰੀਅਲ ਵਿਖੇ ਉਸ ਦਾ ਸ਼ਾਨਦਾਰ ਘਰ ਸਥਿਤ ਹੈ। ਪੰਜ ਬੈੱਡਰੂਮ ਵਾਲੇ ਇਸ ਘਰ ਵਿਚ ਅੱਜ-ਕੱਲ੍ਹ ਪ੍ਰਿਯੰਕਾ ਆਪਣਾ ਜ਼ਿਆਦਾਤਰ ਸਮਾਂ ਬਿਤਾ ਰਹੀ ਹੈ। ਹਾਲੀਵੁੱਡ ਫਿਲਮ 'ਬੇਵਾਚ' ਅਤੇ 'ਕਵਾਂਟਿਕੋ' ਦੀ ਸ਼ੂਟਿੰਗ ਕਰਕੇ ਉਹ ਇਸੇ ਘਰ ਵਿਚ ਸ਼ਿਫਟ ਕਰ ਗਈ ਹੈ।
ਪ੍ਰਿਯੰਕਾ ਦਾ ਇਹ ਘਰ ਖੂਬਸੂਰਤ ਹੀ ਨਹੀਂ ਸਗੋਂ ਕਾਫੀ ਮਹਿੰਗਾ ਵੀ ਹੈ। ਪ੍ਰਿਯੰਕਾ ਆਏ ਦਿਨ ਆਪਣੇ ਇਸ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਅਮਰੀਕਾ ਦੀ ਲਾਈਫ ਸਟਾਈਲ ਮੈਗਜ਼ੀਨ ਵਿਚ ਪ੍ਰਿਯੰਕਾ ਦੇ ਲਾਈਫ ਸਟਾਈਲ ਅਤੇ ਕੈਨੇਡਾ ਵਿਖੇ ਸਥਿਤ ਘਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ। ਜਿਨ੍ਹਾਂ ਨੂੰ ਦੇਖ ਕੇ ਉਸ ਦੇ ਫੈਨਜ਼ ਖੁਸ਼ ਹੋ ਗਏ। ਪ੍ਰਿਯੰਕਾ ਨੇ ਮੈਗਜ਼ੀਨ ਨਾਲ ਆਪਣੀ ਪਸੰਦ ਦੀਆਂ ਕੁਝ ਚੀਜ਼ਾਂ ਜਿਵੇਂ ਜੁੱਤੀਆਂ, ਕੱਪੜਿਆਂ ਅਤੇ ਐਨਕਾਂ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਬਿਲਾਵਲ ਭੁੱਟੋ ਦਾ ਦਾਅਵਾ, 2018 'ਚ ਬਣਾਂਗਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ
NEXT STORY