ਹੇਗ (ਏਜੰਸੀ)- ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ICC) ਨੇ ਸ਼ੁੱਕਰਵਾਰ ਨੂੰ ਆਪਣੇ ਮੈਂਬਰ ਦੇਸ਼ਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦੇ ਵਿਰੁੱਧ ਖੜ੍ਹੇ ਹੋਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਹ ਕਦਮ ਉਸਦੇ ਸੁਤੰਤਰ ਅਤੇ ਨਿਰਪੱਖ ਨਿਆਂਇਕ ਕਾਰਜ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ। ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ 'ਵ੍ਹਾਈਟ ਹਾਊਸ' ਨੇ ਵੀਰਵਾਰ ਨੂੰ ਪਾਬੰਦੀਆਂ ਸੰਬੰਧੀ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ।
ਅਮਰੀਕਾ ਦਾ ਕਹਿਣਾ ਹੈ ਕਿ ਉਸਨੇ ਇਹ ਕਦਮ ਉਸ ਨੂੰ ਅਤੇ ਉਸ ਦੇ ਨਜ਼ਦੀਕੀ ਸਹਿਯੋਗੀ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਗੈਰ-ਕਾਨੂੰਨੀ ਅਤੇ ਬੇਬੁਨਿਆਦ ਕਾਰਵਾਈਆਂ ਕਾਰਨ ਚੁੱਕਿਆ ਹੈ। ਇਸ ਹੁਕਮ ਵਿਚ ਪਿਛਲੇ ਸਾਲ ਗਾਜ਼ਾ ਵਿੱਚ ਕਥਿਤ ਯੁੱਧ ਅਪਰਾਧਾਂ ਲਈ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਰੁੱਧ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੁਆਰਾ ਜਾਰੀ ਕੀਤੇ ਗਏ ਗ੍ਰਿਫ਼ਤਾਰੀ ਵਾਰੰਟ ਦਾ ਹਵਾਲਾ ਦਿੱਤਾ ਗਿਆ। ਹੇਗ ਸਥਿਤ ਅਦਾਲਤ ਨੇ ਕਿਹਾ ਕਿ ਉਹ ਇਸ ਕਦਮ ਦੀ "ਨਿੰਦਾ" ਕਰਦਾ ਹੈ।
ਅਦਾਲਤ ਨੇ ਇੱਕ ਬਿਆਨ ਵਿੱਚ ਕਿਹਾ, "ਅਦਾਲਤ ਆਪਣੇ ਕਰਮਚਾਰੀਆਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਦੁਨੀਆ ਭਰ ਵਿੱਚ ਅੱਤਿਆਚਾਰਾਂ ਦੇ ਲੱਖਾਂ ਨਿਰਦੋਸ਼ ਪੀੜਤਾਂ ਨੂੰ ਨਿਆਂ ਅਤੇ ਉਮੀਦ ਪ੍ਰਦਾਨ ਕਰਨਾ ਜਾਰੀ ਰੱਖਣ ਦਾ ਸੰਕਲਪ ਲੈਂਦੀ ਹੈ। ਅਸੀਂ ਆਪਣੇ 125 ਮੈਂਬਰ ਦੇਸ਼ਾਂ, ਸਿਵਲ ਸੁਸਾਇਟੀ ਅਤੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਨਿਆਂ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਲਈ ਇੱਕਜੁੱਟ ਹੋਣ ਦਾ ਸੱਦਾ ਦਿੰਦੇ ਹਾਂ।"
ਨੇਤਨਯਾਹੂ ਨੇ ICC ਵਿਰੁੱਧ ਪਾਬੰਦੀਆਂ ਲਈ ਟਰੰਪ ਦਾ ਕੀਤਾ ਧੰਨਵਾਦ
NEXT STORY