ਅੰਕਾਰਾ— ਈਰਾਨ ਨੇ ਸਾਊਦੀ ਅਰਬ 'ਤੇ ਯਮਨ 'ਚ ਅੱਤਵਾਦ ਨੂੰ ਸਮਰਥਨ ਦੇਣ ਦਾ ਦੋਸ਼ ਲਗਾਇਆ ਹੈ। ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਸਰਕਾਰੀ ਟੀ.ਵੀ. 'ਤੇ ਦਿੱਤੇ ਭਾਸ਼ਣ 'ਚ ਕਿਹਾ, ''ਯਮਨ 'ਚ ਸਾਊਦੀ ਅਰਬ ਦਾ ਦਖਲ ਅੰਦਾਜੀ ਅਤੇ ਉਥੇ ਅੱਤਵਾਦ ਦਾ ਸਮਰਥਨ, ਤੇਹਰਾਨ ਅਤੇ ਰਿਆਦ ਵਿਚਾਲੇ ਸਬੰਧਾਂ 'ਚ ਸੁਧਾਰ ਦੇ ਮੁੱਖ ਅੱੜਿਕੇ ਹਨ। ਸਾਊਦੀ ਅਰਬ ਨੂੰ ਅੱਤਵਾਦੀਆਂ ਦਾ ਸਮਰਥਨ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ।'' ਜ਼ਿਕਰਯੋਗ ਹੈ ਕਿ ਸਾਊਦੀ ਅਰਬ ਅਤੇ ਈਰਾਨ ਦੀ ਅਗਵਾਈ ਵਾਲੀ ਸ਼ੀਆ ਭਾਈਚਾਰੇ ਮੱਧ ਪੂਰਬੀ ਏਸ਼ੀਆ 'ਚ ਆਪਣੀ ਤਾਕਤ ਦਿਖਾਉਣ ਲਈ ਮੁਕਾਬਲਾ ਕਰਦੇ ਹਨ, ਜਿਥੇ ਉਹ ਯਮਨ, ਸੀਰੀਆ, ਇਰਾਕ ਅਤੇ ਲੇਬਨਾਨ 'ਚ ਵਿਰੋਧੀ ਧਿਰਾਂ ਦਾ ਸਮਰਥਨ ਕਰਦੇ ਹਨ।
ਅਫਗਾਨ ਹਵਾਈ ਹਮਲੇ 'ਚ 13 ਨਾਗਰਿਕਾਂ ਦੀ ਮੌਤ
NEXT STORY