ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੀ ਰਾਜਧਾਨੀ ਵਿੱਚ ਅਮਰੀਕਾ ਅਤੇ ਇਰਾਨ ਵਿਚਾਲੇ ਇਸਲਾਮਾਬਾਦ ਵਿਖੇ ਜੰਗਬੰਦੀ ਦੀ ਗੱਲਬਾਤ ਦਾ ਆਗਾਜ਼ ਹੋ ਚੁੱਕਾ ਹੈ। ਇਸ ਇਤਿਹਾਸਕ ਗੱਲਬਾਤ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇਰਾਨੀ ਵਫ਼ਦ ਦੇ ਮੁਖੀ ਅਤੇ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਕਾਲੀਬਾਫ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਅਮਰੀਕਾ ਉਨ੍ਹਾਂ ਦੀਆਂ ਦੋ ਪ੍ਰਮੁੱਖ ਸ਼ਰਤਾਂ ਨਹੀਂ ਮੰਨਦਾ, ਤਾਂ ਰਸਮੀ ਗੱਲਬਾਤ ਅੱਗੇ ਨਹੀਂ ਵਧੇਗੀ।
ਲਿਬਨਾਨ ਵਿੱਚ ਤੁਰੰਤ ਜੰਗਬੰਦੀ
ਇਰਾਨ ਨੇ ਸਭ ਤੋਂ ਪਹਿਲੀ ਅਤੇ ਅਹਿਮ ਸ਼ਰਤ ਇਹ ਰੱਖੀ ਹੈ ਕਿ ਇਜ਼ਰਾਈਲ ਨੂੰ ਲਿਬਨਾਨ (ਹਿਜ਼ਬੁੱਲ੍ਹਾ) 'ਤੇ ਕੀਤੇ ਜਾ ਰਹੇ ਹਮਲੇ ਤੁਰੰਤ ਬੰਦ ਕਰਨੇ ਪੈਣਗੇ। ਇਰਾਨ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਆਪਣੇ ਸਹਿਯੋਗੀ ਇਜ਼ਰਾਈਲ 'ਤੇ ਦਬਾਅ ਪਾ ਕੇ ਉੱਥੇ ਜੰਗਬੰਦੀ ਲਾਗੂ ਕਰਵਾਉਣੀ ਚਾਹੀਦੀ ਹੈ। ਜਦੋਂ ਤੱਕ ਲਿਬਨਾਨ ਵਿੱਚ ਬੰਬਾਰੀ ਨਹੀਂ ਰੁਕਦੀ, ਉਦੋਂ ਤੱਕ ਇਰਾਨ ਜੰਗਬੰਦੀ ਸਮਝੌਤੇ 'ਤੇ ਦਸਤਖਤ ਨਹੀਂ ਕਰੇਗਾ।
ਇਹ ਵੀ ਪੜ੍ਹੋ- 'ਪਾਗਲਪਨ' ਵੀ ਬਣ ਸਕਦੈ ਹਥਿਆਰ ! ਜਾਣੋ ਆਖ਼ਿਰ ਕੀ ਹੈ ਟਰੰਪ ਦੀ MadMan ਥਿਊਰੀ
ਰੋਕੇ ਗਏ ਫੰਡਾਂ ਦੀ ਰਿਹਾਈ
ਇਰਾਨ ਦੀ ਦੂਜੀ ਵੱਡੀ ਮੰਗ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਬੈਂਕਾਂ ਵਿੱਚ ਫਸੇ ਹੋਏ ਇਰਾਨੀ ਫੰਡਜ਼ ਨੂੰ ਤੁਰੰਤ ਰਿਲੀਜ਼ ਕਰਨ ਦੀ ਹੈ। ਇਰਾਨ ਅਨੁਸਾਰ, ਅਮਰੀਕਾ ਨੇ ਪਹਿਲਾਂ ਵੀ ਇਹ ਵਾਅਦਾ ਕੀਤਾ ਸੀ ਕਿ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ ਫੰਡਾਂ 'ਤੇ ਲੱਗੀਆਂ ਪਾਬੰਦੀਆਂ ਹਟਾਈਆਂ ਜਾਣਗੀਆਂ।
ਕੀ ਹੈ ਮੌਜੂਦਾ ਸਥਿਤੀ ?
ਇਹ ਦੋਵੇਂ ਸ਼ਰਤਾਂ 'ਇਸਲਾਮਾਬਾਦ ਟਾਕਸ' ਦੇ ਸਫਲ ਹੋਣ ਲਈ ਬੇਹੱਦ ਨਾਜ਼ੁਕ ਮੰਨੀਆਂ ਜਾ ਰਹੀਆਂ ਹਨ। ਜਿੱਥੇ ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਇਰਾਨ ਨੂੰ "ਅਮਰੀਕਾ ਨਾਲ ਨਾ ਖੇਡਣ" ਦੀ ਚਿਤਾਵਨੀ ਦਿੱਤੀ ਹੈ, ਉੱਥੇ ਇਰਾਨ ਨੇ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਨਾ ਆਪਣਾ 'ਬੁਨਿਆਦੀ ਹੱਕ' ਦੱਸਿਆ ਹੈ।
ਫਿਲਹਾਲ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੋਵਾਂ ਧਿਰਾਂ ਨੂੰ ਇਨ੍ਹਾਂ ਮੁੱਦਿਆਂ 'ਤੇ ਸਹਿਮਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਇਹ ਦੋਵੇਂ ਸ਼ਰਤਾਂ ਮੰਨ ਲਈਆਂ ਜਾਂਦੀਆਂ ਹਨ, ਤਾਂ ਮਿਡਲ ਈਸਟ 'ਚ ਸਥਾਈ ਸ਼ਾਂਤੀ ਦਾ ਰਾਹ ਪੱਧਰਾ ਹੋ ਸਕਦਾ ਹੈ।
ਇਹ ਵੀ ਪੜ੍ਹੋ- ਸਕੂਲ 'ਤੇ ਹਮਲੇ ਦੌਰਾਨ ਮਾਰੇ ਗਏ ਵਿਦਿਆਰਥੀਆਂ ਦੇ Bag ਤੇ ਕੱਪੜੇ ਲੈ ਪਾਕਿ ਪਹੁੰਚਿਆ ਇਰਾਨੀ ਵਫ਼ਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਰਾਨ ਦੇ ਨਵੇਂ ਸੁਪਰੀਮ ਲੀਡਰ ਦੀ ਹਾਲਤ ਗੰਭੀਰ ! ਰਿਪੋਰਟ 'ਚ ਹੋਇਆ ਸਨਸਨੀਖੇਜ਼ ਖ਼ੁਲਾਸਾ
NEXT STORY