ਤਹਿਰਾਨ — ਈਰਾਨ ਨੇ ਰੂਸ ਦੀ ਹਵਾਈ ਰੱਖਿਆ ਪ੍ਰਣਾਲੀ ਐੱਸ. 300 ਦੇ ਪੱਧਰ ਦੀ ਆਪਣੀ ਸਵਦੇਸ਼ੀ ਪ੍ਰਣਾਲੀ ਦਾ ਪ੍ਰੀਖਣ ਕੀਤਾ। 'ਰਿਵੋਲਿਓਸ਼ਨਰੀ ਗਾਰਡ' ਦੇ ਹਵਾਈ ਰੱਖਿਆ ਮਾਮਲਿਆਂ ਦੇ ਪ੍ਰਮੁੱਖ ਨੇ ਇਹ ਜਾਣਕਾਰੀ ਦਿੱਤੀ।
ਫਰਜ਼ਾਦ ਇਸਮਾਇਲੀ ਨੇ ਸਰਕਾਰੀ ਪ੍ਰਸਾਰਕ ਆਈ. ਆਰ. ਆਈ. ਬੀ. ਨੂੰ ਕਿਹਾ, ''ਐੱਸ. 300 ਦੀ ਤੈਨਾਤੀ ਦੇ ਬਰਾਬਰ, ਬਾਵਰ 373 ਪ੍ਰਣਾਲੀ 'ਤੇ ਕੰਮ ਚੱਲ ਰਿਹਾ ਹੈ।'' ਉਨ੍ਹਾਂ ਨੇ ਕਿਹਾ, ''ਪ੍ਰਣਾਲੀ ਪੂਰੀ ਤਰ੍ਹਾਂ ਨਾਲ ਈਰਾਨ 'ਚ ਬਣੀ ਹੈ ਅਤੇ ਇਸ ਦੇ ਕੁਝ ਹਿੱਸੇ ਐੱਸ. 300 ਤੋਂ ਪੂਰੀ ਤਰ੍ਹਾਂ ਵੱਖਰੇ ਹਨ। ਇਸ ਦੀਆਂ ਉਪ ਪ੍ਰਣਾਲੀਆਂ ਪੂਰੀ ਹੋ ਚੁੱਕੀਆਂ ਹਨ ਅਤੇ ਇਸ ਦੇ ਮਿਜ਼ਾਈਲ ਪ੍ਰੀਖਣ ਹੋਏ ਹਨ।''
ਉਨ੍ਹਾਂ ਨੇ ਕਿਹਾ ਕਿ ਬਾਵਰ ਤਹਿਰਾਨ ਦੀ ਪਹਿਲੀ ਲੰਬੀ ਦੂਰੀ ਦੀ ਮਿਜ਼ਾਈਲ ਰੱਖਿਆ ਪ੍ਰਣਾਲੀ ਹੈ ਅਤੇ ਇਹ ਮਾਰਚ 2018 ਤੋਂ ਸੰਚਾਲਨ ਯੋਗ ਹੋ ਜਾਵੇਗੀ।
ਨੇਪਾਲ 'ਚ ਹੜ੍ਹ ਕਾਰਨ 19 ਵਿਦਿਆਰਥੀਆਂ ਦੀ ਮੌਤ
NEXT STORY