ਤੇਹਰਾਨ/ਬੀਜਿੰਗ (ਭਾਸ਼ਾ): ਦੁਨੀਆ ਭਰ ਦੇ 107 ਦੇਸ਼ ਜਾਨਲੇਵਾ ਕੋਰੋਨਾਵਾਇਰਸ ਦੇ ਕਹਿਰ ਦਾ ਸ਼ਿਕਾਰ ਹਨ। ਇਸ ਵਾਇਰਸ ਨਾਲ ਇਨਫੈਕਟਿਡ ਹੋਣ ਵਾਲਿਆਂ ਅਤੇ ਮਰਨ ਵਾਲਿਆਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਈਰਾਨ ਵਿਚ ਬੁੱਧਵਾਰ ਨੂੰ ਕੋਰੋਨਾਵਾਇਰਸ ਨਾਲ 63 ਹੋਰ ਲੋਕਾਂ ਦੀ ਮੌਤਾਂ ਦੇ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 354 ਹੋ ਗਈ। ਭਾਰਤ ਵਿਚ ਵੀ ਇਸ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 62 ਹੋ ਚੁੱਕੀ ਹੈ ਅਤੇ 1 ਵਿਅਕਤੀ ਦੀ ਮੌਤ ਹੋਈ ਹੈ।

ਦੱਖਣੀ ਕੋਰੀਆ ਵਿਚ ਵਧੇ ਇਨਫੈਕਟਿਡ ਮਾਮਲੇ
ਉੱਥੇ ਦੱਖਣੀ ਕੋਰੀਆ ਵਿਚ ਬੀਤੇ 5 ਦਿਨਾਂ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਪਹਿਲੀ ਵਾਰ ਵਾਧਾ ਦੇਖਿਆ ਗਿਆ। ਇਟਲੀ ਦੇ ਬਾਅਦ ਦੱਖਣੀ ਕੋਰੀਆ ਅਜਿਹਾ ਦੇਸ਼ ਹੈ ਜਿੱਥੇ ਵੱਡੀ ਗਿਣਤੀ ਵਿਚ ਇਸ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਕੋਰੀਆਈ ਸੈਂਟਰਸ ਫੌਰ ਡਿਜੀਜ਼ ਐਂਡ ਪ੍ਰੀਵੈਨਸ਼ਨ (KCDC) ਨੇ ਦੱਸਿਆ ਕਿ 242 ਨਵੇਂ ਮਾਮਲਿਆਂ ਦੇ ਨਾਲ ਕੁੱਲ 7,755 ਕੇਸ ਸਾਹਮਣੇ ਆਏ ਹਨ। ਇਨਫੈਕਸ਼ਨ ਦੇ ਕਾਰਨ 6 ਹੋਰ ਲੋਕਾਂ ਦੀ ਮੌਤ ਹੋ ਗਈ ਹੈ । ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵੱਧ ਕੇ 60 ਪਹੁੰਚ ਗਈ ਹੈ। ਇਨਫੈਕਸ਼ਨ ਦੇ ਖਤਰੇ ਨੂੰ ਦੇਖਦੇ ਹੋਏ ਸਕੂਲਾਂ ਵਿਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ।
ਪੜ੍ਹੋ ਇਹ ਅਹਿਮ ਖਬਰ - HIV ਪੀੜਤ ਸ਼ਖਸ ਹੋਇਆ ਠੀਕ, ਇੰਝ ਹੋਇਆ ਇਲਾਜ

ਚੀਨ ਨੇ ਅੰਤਰਰਾਸ਼ਟਰੀ ਯਾਤਰੀਆਂ ਸੰਬੰਧੀ ਜਾਰੀ ਕੀਤੇ ਆਦੇਸ਼
ਚੀਨ ਦੇ ਬੀਜਿੰਗ ਸ਼ਹਿਰ ਵਿਚ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ 2 ਹਫਤੇ ਤੱਕ ਵੱਖਰੇ ਰੱਖਿਆ ਜਾਵੇਗਾ। ਸ਼ਹਿਰ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਨੇ ਵਿਦੇਸ਼ ਦੀ ਯਾਤਰਾ ਕਰਨ ਵਾਲੇ ਲੋਕਾਂ ਵਿਚ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ 'ਤੇ ਰੋਕ ਲਗਾਉਣ ਲਈ ਇਹ ਕਦਮ ਚੁੱਕਿਆ ਹੈ। ਬੀਜਿੰਗ ਨੇ ਦੱਖਣੀ ਕੋਰੀਆ, ਇਟਲੀ ਅਤੇ ਜਾਪਾਨ ਸਮੇਤ ਕੋਰੋਨਾਵਾਇਰਸ ਨਾਲ ਜੂਝ ਰਹੇ ਦੇਸ਼ਾਂ ਤੋਂ ਆ ਰਹੇ ਲੋਕਾਂ ਲਈ ਪਹਿਲਾਂ ਹੀ ਵੱਖਰੇ ਰਹਿਣਾ ਲਾਜ਼ਮੀ ਕਰ ਦਿੱਤਾ ਹੈ। ਸ਼ਹਿਰ ਦੇ ਇਕ ਸਰਕਾਰੀ ਅਧਿਕਾਰੀ ਝਾਂਗ ਕਿਯਾਂਗ ਨੇ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਕਿਸੇ ਵੀ ਦੇਸ਼ ਤੋਂ ਆਉਣ ਵਾਲੇ ਵਿਅਕਤੀ ਨੂੰ 14 ਦਿਨ ਦੇ ਲਈ ਵੱਖਰੇ ਰੱਖਿਆ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ - ਆਪਣੇ 'ਤੇ ਕਰਵਾਓ ਕੋਰੋਨਾ ਦਵਾਈ ਦਾ ਟੈਸਟ, ਮਿਲਣਗੇ ਲੱਖਾਂ ਰੁਪਏ
ਇਟਲੀ ਨੂੰ ਮੈਡੀਕਲ ਕਿੱਟ ਮੁੱਹਈਆ ਕਰਾਏਗਾ ਚੀਨ

ਚੀਨ ਨੇ ਅੱਗੇ ਵੱਧ ਕੇ ਇਟਲੀ ਲਈ ਮਦਦ ਦੀ ਪੇਸ਼ਕਸ਼ ਕੀਤੀ ਹੈ। ਇਸ ਲਈ ਉਹ ਇਟਲੀ ਨੂੰ ਹਰ ਤਰ੍ਹਾਂ ਦੇ ਮੈਡੀਕਲ ਉਪਕਰਨ, ਹੇਜਮੈਟ ਡਰੈੱਸ, ਦਸਤਾਨੇ ਅਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਈਆ ਕਰਾਏਗਾ।ਮੌਜੂਦਾ ਸਮੇਂ ਵਿਚ ਇਟਲੀ ਵਿਚ 10 ਹਜ਼ਾਰ ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹਨ।
ਆਸਟਰੇਲੀਆ: ਕੁਈਨਜ਼ਲੈਂਡ 'ਚ ਜਹਾਜ਼ ਹਾਦਸੇ ਦੌਰਾਨ 5 ਲੋਕਾਂ ਦੀ ਮੌਤ
NEXT STORY