ਦੁਬਈ- ਈਰਾਨ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਇਜ਼ਰਾਈਲ ਲਈ ਜਾਸੂਸੀ ਕਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਫਾਂਸੀ ਦੇ ਦਿੱਤੀ ਹੈ। ਫਿਲਹਾਲ ਵਰਕਰਾਂ ਦਾ ਕਹਿਣਾ ਹੈ ਕਿ ਦੋਸ਼ੀ ਵਿਅਕਤੀ ਨੂੰ ਤਸੀਹੇ ਦੇ ਕੇ ਝੂਠੇ ਅਪਰਾਧ ਸਵੀਕਾਰ ਕਰਵਾਏ ਗਏ। ਨਿਆਂਪਾਲਿਕਾ ਦੀ ਮੀਜ਼ਾਨ ਨਿਊਜ਼ ਏਜੰਸੀ ਨੇ ਮ੍ਰਿਤਕ ਦੀ ਪਛਾਣ ਬਾਬਕ ਸ਼ਾਹਬਾਜ਼ੀ ਵਜੋਂ ਕੀਤੀ ਹੈ ਅਤੇ ਦਾਅਵਾ ਕੀਤਾ ਕਿ ਉਸ ਨੇ ਈਰਾਨੀ ਡਾਟਾ ਸੈਂਟਰਾਂ ਅਤੇ ਸੁਰੱਖਿਆ ਟਿਕਾਣਿਆਂ ਦੀ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕੀਤੀ ਅਤੇ ਉਨ੍ਹਾਂ ਨੂੰ ਇਜ਼ਰਾਇਲੀ ਏਜੰਟਾਂ ਨੂੰ ਵੇਚਿਆ ਸੀ। ਉੱਥੇ ਹੀ ਵਰਕਰਾਂ ਦਾ ਕਹਿਣਾ ਹੈ ਕਿ ਸ਼ਾਹਬਾਜ਼ੀ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ, ਕਿਉਂਕਿ ਉਸ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੂੰ ਚਿੱਠੀ ਲਿਖ ਕੇ ਮਦਦ ਦੀ ਪੇਸ਼ਕਸ਼ ਕੀਤੀ ਸੀ।
ਦੱਸਣਯੋਗ ਹੈ ਕਿ ਇਰਾਨ ਨੇ ਰੂਸ ਨੂੰ ਡਰੋਨ ਉਪਲੱਬਧ ਕਰਵਾਏ ਹਨ, ਜਿਨ੍ਹਾਂ ਦਾ ਇਸਤੇਮਾਲ ਮਾਸਕੋ ਨੇ ਯੂਕ੍ਰੇਨ 'ਤੇ ਹਮਲਿਆਂ 'ਚ ਕੀਤਾ। ਮਨੁੱਖੀ ਅਧਿਕਾਰ ਸੰਗਠਨ 'ਈਰਾਨ ਹਿਊਮਨ ਰਾਈਟਸ' ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਸ਼ਾਹਬਾਜ਼ੀ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਸੰਗਠਨ ਨੇ ਕਿਹਾ,''ਬਾਬਕ ਦਾ ਰਾਸ਼ਟਰਪਤੀ ਜ਼ੇਲੇਂਸਕੀ ਨੂੰ ਯੁੱਧ 'ਚ ਮਦਦ ਦੀ ਪੇਸ਼ਕਸ਼ ਕਰਨ ਵਾਲਾ ਸੰਦੇਸ਼, ਈਰਾਨ ਵਲੋਂ ਇਜ਼ਰਾਈਲ ਲਈ ਜਾਸੂਸੀ ਦਾ ਸਬੂਤ ਦੱਸਿਆ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕੀ ਬਾਬਕ ਨੂੰ ਮਾਈਕ੍ਰੋਸਾਫਟ ਵਰਡ ਦਾ ਇਸਤੇਮਾਲ ਕਰਨਾ ਇਜ਼ਰਾਈਲ ਨੇ ਸਿਖਾਇਆ।'' ਹਾਲਾਂਕਿ ਈਰਾਨ ਨੇ ਇਸ ਦਾਅਵੇ ਨੂੰ ਸਵੀਕਾਰ ਨਹੀਂ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਜ਼ਰਾਈਲ ਵੱਲੋਂ ਗਾਜ਼ਾ ਸ਼ਹਿਰ ’ਚ ਜ਼ਮੀਨੀ ਹਮਲੇ ਸ਼ੁਰੂ, 41 ਲੋਕਾਂ ਦੀ ਮੌਤ, 3 ਲੱਖ ਲੋਕਾਂ ਨੇ ਛੱਡਿਆ ਸ਼ਹਿਰ
NEXT STORY