ਇੰਟਰਨੈਸ਼ਨਲ ਡੈਸਕ - ਅਮਰੀਕਾ ਦੀ ਚੇਤਾਵਨੀ ਤੋਂ ਬਾਅਦ ਈਰਾਨ ਨੇ ਇਜ਼ਰਾਈਲ 'ਤੇ ਸਭ ਤੋਂ ਵੱਡਾ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਈਰਾਨ ਨੇ 400 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਹਨ। ਇਜ਼ਰਾਇਲੀ ਫੌਜ ਨੇ ਕਿਹਾ ਕਿ ਈਰਾਨ ਨੇ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕੀਤਾ ਸੀ। ਅਮਰੀਕਾ ਨੇ ਇਸ ਹਮਲੇ ਨੂੰ ਲੈ ਕੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਅਤੇ ਕਿਹਾ ਸੀ ਕਿ ਜੇਕਰ ਈਰਾਨ ਨੇ ਹਮਲਾ ਕੀਤਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਈਰਾਨੀ ਹਮਲੇ 'ਚ ਕਿਹਾ ਜਾ ਰਿਹਾ ਹੈ ਕਿ ਤੇਲ ਅਵੀਵ 'ਚ 2 ਲੋਕ ਛਰਰੇ ਲੱਗਣ ਕਾਰਨ ਲ ਜ਼ਖਮੀ ਹੋ ਗਏ ਅਤੇ ਕੁਝ ਹੋਰ ਭੱਜਦੇ ਸਮੇਂ ਡਿੱਗ ਕੇ ਜ਼ਖਮੀ ਹੋ ਗਏ।
ਹਮਲੇ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਈਆਂ ਸਨ, ਜਿਸ 'ਚ ਦੇਖਿਆ ਗਿਆ ਸੀ ਕਿ ਇਜ਼ਰਾਈਲ ਨੇ ਆਇਰਨ ਡੋਮ ਦੀ ਮਦਦ ਨਾਲ ਈਰਾਨੀ ਮਿਜ਼ਾਈਲ ਨੂੰ ਰੋਕਿਆ ਅਤੇ ਜ਼ਿਆਦਾਤਰ ਈਰਾਨੀ ਮਿਜ਼ਾਈਲਾਂ ਨੂੰ ਹਵਾ 'ਚ ਹੀ ਤਬਾਹ ਕਰ ਦਿੱਤਾ।
ਇਜ਼ਰਾਈਲੀ ਫੌਜ ਦੀ ਈਰਾਨ ਨੂੰ ਚੇਤਾਵਨੀ
ਇਜ਼ਰਾਈਲੀ ਫੌਜ ਦੇ ਬੁਲਾਰੇ ਡੇਨੀਅਲ ਹਾਗਰੀ ਨੇ ਹਾਲ ਹੀ 'ਚ ਇਕ ਸੰਬੋਧਨ 'ਚ ਕਿਹਾ ਕਿ ਈਰਾਨ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਇਜ਼ਰਾਈਲੀ ਫੌਜ ਇਰਾਨ ਦੇ ਹਮਲੇ ਦਾ "ਬਚਾਅ ਅਤੇ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ"। ਉਨ੍ਹਾਂ ਨੇ ਇਸ ਨੁਕਤੇ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਹ "ਸਮਾਂ ਆਉਣ 'ਤੇ ਕੀਤਾ ਜਾਵੇਗਾ" ਇਜ਼ਰਾਈਲ ਦੁਆਰਾ ਕਿੰਨੇ ਮਿਜ਼ਾਈਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਈਰਾਨ ਤੋਂ ਕੋਈ ਖਤਰਾ ਨਹੀਂ ਹੈ ਈਰਾਨ ਖਤਮ ਹੋ ਗਿਆ ਹੈ।
'ਹਿਜ਼ਬੁੱਲਾ ਚੀਫ ਤੇ ਹਮਾਸ ਲੀਡਰਾਂ ਦੇ ਕਤਲ ਦਾ ਦਿੱਤਾ ਜਵਾਬ', ਇਜ਼ਰਾਈਲ ਹਮਲੇ 'ਤੇ ਈਰਾਨ ਦਾ ਵੱਡਾ ਬਿਆਨ
NEXT STORY