ਇੰਟਰਨੈਸ਼ਨਲ ਡੈਸਕ- ਦੁਨੀਆ ਦੇ ਸਭ ਤੋਂ ਅਮੀਰ ਵਿਰਾਸਤ ਤੇ ਸੱਭਿਆਚਾਰ ਮੰਨੇ ਜਾਂਦੇ ਭਾਰਤ ਦੇ ਲੋਕ ਜਿੱਥੇ ਵੀ ਜਾਂਦੇ ਹਨ, ਉੱਥੇ ਦੇ ਲੋਕਾਂ ਨੂੰ ਵੀ ਆਪਣੇ ਰੰਗ 'ਚ ਰੰਗ ਦਿੰਦੇ ਹਨ। ਇਸੇ ਦੌਰਾਨ ਲੰਡਨ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਭਾਰਤੀ ਬਾਗੋ-ਬਾਗ ਹੋ ਰਿਹਾ ਹੈ। ਲੰਡਨ ਦੇ ਮਸ਼ਹੂਰ ਕਿੰਪਟਨ ਫਿਟਜ਼ਰੌਏ ਹੋਟਲ ਦੇ ਬਾਹਰ ਨਿਕਲੀ ਇੱਕ ਬਾਰਾਤ ਨੇ ਸਥਾਨਕ ਲੋਕਾਂ ਅਤੇ ਦੂਜੇ ਦੇਸ਼ਾਂ ਤੋਂ ਲੰਡਨ ਘੁੰਮਣ ਆਏ ਟੂਰਿਸਟਾਂ ਦਾ ਧਿਆਨ ਵੀ ਆਪਣੇ ਵੱਲ ਖਿੱਚ ਲਿਆ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਇਨ੍ਹਾਂ ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਰਸਲ ਸਕੁਆਇਰ ਨੇੜੇ ਸਥਿਤ ਹੋਟਲ ਦੇ ਬਾਹਰ ਬਰਾਤੀ ਪੁਰਾਣੇ ਬਾਲੀਵੁੱਡ ਦੇ ਸੁਪਰਹਿੱਟ ਗਾਣਿਆਂ 'ਤੇ ਨੱਚ ਰਹੇ ਹਨ। ਪੂਰੇ ਦੇਸੀ ਪਹਿਰਾਵੇ 'ਚ ਸਜੇ ਬਰਾਤੀ ਇਨ੍ਹਾਂ ਗਾਣਿਆਂ 'ਤੇ ਇਕੱਠੇ ਗਾਉਂਦੇ ਅਤੇ ਨੱਚਦੇ ਨਜ਼ਰ ਆਏ।
ਇਹ ਵੀ ਪੜ੍ਹੋ- 7.4 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ ! 132 ਲੋਕਾਂ ਦੀ ਮੌਤ, ਕੋਲੰਬੀਆ 'ਚ ਐਮਰਜੈਂਸੀ ਦਾ ਐਲਾਨ
ਇਸ ਮੌਕੇ ਸਭ ਤੋਂ ਦਿਲਚਸਪ ਪਹਿਲੂ ਉੱਥੇ ਮੌਜੂਦ ਆਮ ਲੋਕਾਂ ਅਤੇ ਸੈਲਾਨੀਆਂ ਦਾ ਉਤਸ਼ਾਹ ਸੀ। ਸੜਕ ਤੋਂ ਲੰਘ ਰਹੇ ਲੋਕ ਰੁਕ-ਰੁਕ ਕੇ ਇਸ ਜਸ਼ਨ ਨੂੰ ਦੇਖਣ ਲਈ ਖੜ੍ਹ ਗਏ। ਕਈ ਸੈਲਾਨੀਆਂ ਨੇ ਤਾਂ ਆਪਣੇ ਮੋਬਾਈਲ ਫ਼ੋਨ ਕੱਢ ਕੇ ਇਸ ਸ਼ਾਨਦਾਰ ਬਾਰਾਤ ਦੀਆਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਸ਼ਾਨਦਾਰ ਪਲ ਨੂੰ ਕੈਮਰੇ 'ਚ ਕੈਦ ਕਰ ਲਿਆ।
ਇਹ ਵੀ ਪੜ੍ਹੋ- Good News ; ਭਾਰਤੀਆਂ ਨੂੰ Free Visa ਦੇ ਰਿਹਾ ਇਹ ਦੇਸ਼ ! ਪੂਰਾ ਖ਼ਰਚਾ ਚੁੱਕੇਗੀ ਸਰਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਲੋਚਿਸਤਾਨ 'ਚ 84 ਫੀਸਦੀ ਹੜ੍ਹ ਪੀੜਤ ਲਾਭਪਾਤਰੀਆਂ ਦੀ ਮਦਦ ਰੋਕਣ 'ਤੇ ਵਿਸ਼ਵ ਬੈਂਕ ਨਾਰਾਜ਼
NEXT STORY