ਤਹਿਰਾਨ - ਈਰਾਨ ਐਤਵਾਰ ਨੂੰ ਵਿਆਨਾ 'ਚ 2015 ਪ੍ਰਮਾਣੂ ਸਮਝੌਤੇ 'ਚ ਹੁਣ ਵੀ ਬਣੇ ਹੋਏ ਦੇਸ਼ਾਂ ਦੇ ਕੂਟਨੀਤਕਾਂ ਵਿਚਾਲੇ ਹੋਣ ਵਾਲੀ ਬੈਠਕ 'ਚ ਹਿੱਸਾ ਲਵੇਗਾ ਅਤੇ ਇਤਿਹਾਸਕ ਸਮਝੌਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ। ਅਮਰੀਕਾ ਦੇ ਪਿਛਲੇ ਸਾਲ ਇਸ ਸਮਝੌਤੇ ਤੋਂ ਪਿੱਛੇ ਹੱਟਣ ਅਤੇ ਈਰਾਨ 'ਤੇ ਜ਼ਿਆਦਾ ਦਬਾਅ ਅਭਿਆਨ ਦੇ ਤਹਿਤ ਸਖਤ ਪਾਬੰਦੀਆਂ ਲਾਉਣ ਨਾਲ ਜੁਆਇੰਟ ਕਾਮਪ੍ਰਿਹੈਂਸਿਵ ਸਮਝੌਕੇ 'ਤੇ ਖਤਮ ਹੋਣ ਦਾ ਖਤਰਾ ਬਣਿਆ ਹੋਇਆ ਹੈ।
ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਆਖਿਆ ਕਿ ਉਸ ਨੇ 28 ਜੁਲਾਈ ਨੂੰ ਵਿਆਨਾ 'ਚ ਜੇ. ਸੀ. ਪੀ. ਓ. ਏ. ਸੰਯੁਕਤ ਕਮਿਸ਼ਨ ਦੀ ਅਸਾਧਾਰਨ ਬੈਠਕ ਦੇ ਆਯੋਜਨ 'ਤੇ ਸਹਿਮਤੀ ਜਤਾਈ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਬੈਠਕ ਉਪ-ਮੰਤਰੀਆਂ ਅਤੇ ਕੂਟਨੀਤਕ ਨਿਦੇਸ਼ਕਾਂ ਦੇ ਪੱਧਰ 'ਤੇ ਹੋਵੇਗੀ। ਉਸ ਨੇ ਕਿਹਾ ਕਿ ਅਮਰੀਕਾ ਦੇ ਇਸ ਤੋਂ ਪਿੱਛੇ ਹੱਟਣ ਦੇ ਜਵਾਬ 'ਚ ਈਰਾਨ ਦੇ ਪ੍ਰਮਾਣੂ ਵਚਨਬੱਧਤਾਵਾਂ ਨੂੰ ਘੱਟ ਕਰਨ 'ਤੇ ਚਰਚਾ ਲਈ ਯੂਰਪੀ ਦਲਾਂ ਨੇ ਨਵੀਂ ਸਥਿਤੀ 'ਤੇ ਚਰਚਾ ਦੀ ਅਪੀਲ ਕੀਤੀ ਸੀ।
ਲਿਬਰਲ ਲੀਡਰਸ਼ਿਪ ਦੀ ਦੌੜ 'ਚ ਸ਼ਾਮਲ ਹੋਣ ਵਾਲੇ ਪਹਿਲੇ ਉਮੀਦਵਾਰ ਬਣੇ ਡੂਕਾ
NEXT STORY