ਤਹਿਰਾਨ - ਈਰਾਨ ਦਾ ਇਕ ਕਾਰਗੋ ਜਹਾਜ਼ ਵੀਰਵਾਰ ਰਾਤ ਇਰਾਕੀ ਤੱਟ 'ਤੇ ਡੁੱਬ ਗਿਆ। ਈਰਾਨੀ ਬੰਦਰਗਾਹ ਅਤੇ ਸਮੁੰਦਰੀ ਸੰਗਠਨ (ਪੀ. ਐਮ. ਓ.) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਤਹਿਰਾਨ ਟਾਈਮਸ ਨੇ ਈਰਾਨ ਦੇ ਬੁਸ਼ਹਿਰ ਸੂਬੇ ਦੇ ਪੋਟ੍ਰਸ ਐਂਡ ਮੈਰੀਟਾਈਮ ਵਿਭਾਗ ਦੇ ਡਾਇਰੈਕਟਰ ਜਨਰਲ ਨੌਰੇਲਾ ਅਸਦੀ ਦੇ ਹਵਾਲੇ ਤੋਂ ਕਿਹਾ ਕਿ ਜਹਾਜ਼, ਮੰਗਲਵਾਰ ਨੂੰ ਇਰਾਕ ਵਿਚ ਉਮ ਕਸਤਰ ਬੰਦਰਗਾਹ ਤੋਂ ਈਰਾਨ ਦੇ ਦੱਖਣੀ ਪੱਛਮ ਵਿਚ ਸਥਿਤ ਖੁਰਮਰ ਸ਼ਹਿਰ ਲਈ ਰਵਾਨਾ ਹੋਇਆ ਸੀ ਅਤੇ ਖੋਰ ਅਬਦੁੱਲਾ ਸਮੁੰਦਰੀ ਨਹਿਰ ਵਿਚ ਕੱਲ ਰਾਤ ਡੁੱਬ ਗਿਆ।

ਪੀ. ਐਮ. ਓ. ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਇਸ ਘਟਨਾ ਵਿਚ ਚਾਲਕ ਦਲ ਦੇ 2 ਮੈਂਬਰਾਂ ਦੀ ਮੌਤ ਹੋ ਗਈ, 4 ਨੂੰ ਬਚਾ ਲਿਆ ਗਿਆ ਅਤੇ ਕੁਝ ਹੋਰ ਲਾਪਤਾ ਹਨ। ਉਨ੍ਹਾਂ ਕਿਹਾ ਕਿ ਚਾਲਕ ਦਲ ਦੇ ਲਾਪਤਾ ਮੈਂਬਰਾਂ ਦੀ ਭਾਲ ਜਾਰੀ ਹੈ। ਇਸ ਤੋਂ ਪਹਿਲਾਂ ਸੰਗਠਨ ਦੇ ਪ੍ਰਮੁੱਖ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਜਹਾਜ਼ ਵਿਚ ਚਾਲਕ ਦਲ ਦੇ ਕੁਲ 7 ਮੈਂਬਰ ਹਨ ਅਤੇ ਜਿਨ੍ਹਾਂ ਵਿਚ ਈਰਾਨੀ ਅਤੇ ਭਾਰਤੀ ਨਾਗਰਿਕ ਸ਼ਾਮਲ ਹਨ।
ਬ੍ਰੈਗਜ਼ਿਟ ਤੋਂ ਬਾਅਦ ਦੀ ਗੱਲਬਾਤ 'ਚ EU, ਬਿ੍ਰਟੇਨ 'ਚ ਹੁਣ ਵੀ ਵਿਰੋਧ
NEXT STORY