ਬਗਦਾਦ- ਇਰਾਕੀ ਸ਼ੀਆ ਮਿਲੀਸ਼ੀਆ ਨੇ ਅਮਰੀਕੀ ਫੌਜ ਦੇ ਟਿਕਾਣਿਆਂ 'ਤੇ ਹਮਲੇ ਜਾਰੀ ਰੱਖਣ ਦੀ ਸਹੁੰ ਖਾਧੀ ਹੈ ਜਦੋਂ ਤੱਕ ਉਹ ਦੇਸ਼ (ਇਰਾਕ) ਛੱਡ ਨਹੀਂ ਜਾਂਦੇ। ਇਰਾਕੀ ਗੁਰਿੱਲਾ ਸਮੂਹ ਨੇ ਦੁਵੱਲੀ ਸੁਰੱਖਿਆ ਭਾਈਵਾਲੀ ਲਈ "ਤਬਦੀਲੀ" ਦੀ ਨਿਗਰਾਨੀ ਕਰਨ ਲਈ ਪ੍ਰਸਤਾਵਿਤ ਅਮਰੀਕੀ-ਇਰਾਕ ਕਮਿਸ਼ਨ ਨੂੰ ਰੱਦ ਕਰ ਦਿੱਤਾ ਹੈ। ਸਮੂਹ ਨੇ ਸ਼ੁੱਕਰਵਾਰ ਨੂੰ ਇੱਕ ਆਨਲਾਈਨ ਬਿਆਨ ਵਿੱਚ ਅਮਰੀਕੀ ਪ੍ਰਸਤਾਵ ਨੂੰ "ਗੁੰਮਰਾਹਕੁੰਨ ਰਣਨੀਤੀ" ਕਰਾਰ ਦਿੰਦੇ ਹੋਏ ਰੱਦ ਕਰ ਦਿੱਤਾ।
ਸਮੂਹ ਨੇ ਅਮਰੀਕਾ 'ਤੇ ਇਰਾਕੀ ਸੰਸਦ ਅਤੇ ਜਨਤਾ ਦੀ ਪੂਰੀ ਤਰ੍ਹਾਂ ਵਾਪਸੀ ਲਈ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਅਤੇ ਦਾਅਵਾ ਕੀਤਾ ਕਿ ਇਸ ਨੇ ਇਰਾਕ ਅਤੇ ਖੇਤਰ ਵਿੱਚ ਇੱਕ "ਨੁਕਸਾਨਦਾਇਕ ਏਜੰਡਾ" ਲੁਕਾਇਆ ਹੈ।
ਵਰਣਨਯੋਗ ਹੈ ਕਿ ਇਰਾਕ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਰਾਕ ਵਿਚ ਅੰਤਰਰਾਸ਼ਟਰੀ ਗਠਜੋੜ ਦੇ ਸਲਾਹਕਾਰਾਂ ਦੀ ਮੌਜੂਦਗੀ ਨੂੰ ਹੌਲੀ-ਹੌਲੀ ਘਟਾਉਣ ਲਈ 'ਇੱਕ ਖਾਸ ਅਤੇ ਸਪੱਸ਼ਟ ਸਮਾਂ-ਸਾਰਣੀ ਤਿਆਰ ਕਰਨ' ਦੇ ਆਪਣੇ ਇਰਾਦੇ ਦਾ ਐਲਾਨ ਕੀਤਾ, ਜਿਸ ਨਾਲ ਆਖਰਕਾਰ ਅਮਰੀਕਾ ਦੀ ਅਗਵਾਈ ਵਾਲੇ ਅੰਤਰਰਾਸ਼ਟਰੀ ਗਠਜੋੜ ਦੇ ਮਿਸ਼ਨ ਦਾ ਅੰਤ ਹੋ ਜਾਵੇਗਾ। ਦੂਜੇ ਪਾਸੇ ਅਮਰੀਕੀ ਰੱਖਿਆ ਮੰਤਰੀ ਲੋਇਡ ਔਸਟਿਨ ਨੇ ਇਸ ਗੱਲ 'ਤੇ ਜ਼ੋਰ ਦੇ ਕੇ ਕਿਹਾ ਕਿ ਚਰਚਾ ਦੋਵਾਂ ਦੇਸ਼ਾਂ ਵਿਚਾਲੇ 'ਸਥਾਈ ਦੁਵੱਲੀ ਸੁਰੱਖਿਆ ਭਾਈਵਾਲੀ 'ਚ ਤਬਦੀਲੀ' 'ਤੇ ਕੇਂਦਰਿਤ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਜੈ ਸੀਆ ਰਾਮ' ਦਾ ਨਾਅਰਾ ਲਗਾ ਅਧਿਆਪਕ ਦੇ ਲਾਇਆ ਪੈਰੀਂ ਹੱਥ, ਬ੍ਰਿਟੇਨ 'ਚ ਵਿਦਿਆਰਥੀ ਨੇ ਛੂਹਿਆ ਸਭ ਦਾ ਦਿਲ
NEXT STORY