ਡਬਲਿਨ (ਇੰਟ.) : ਦੁਨੀਆ ਦੇ ਹਰੇਕ ਦੇਸ਼ ਅਤੇ ਆਈਲੈਂਡ ’ਚ ਸੱਪ ਜ਼ਰੂਰ ਪਾਏ ਜਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਦੇਸ਼ ਬਾਰੇ ਦੱਸਣ ਜਾ ਰਹੇ ਹਾਂ, ਜਿਥੇ ਇਕ ਵੀ ਸੱਪ ਨਹੀਂ ਪਾਇਆ ਜਾਂਦਾ। ਇਹ ਜਾਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋ ਰਹੀ ਹੋਵੇਗੀ ਪਰ ਇਹ ਗੱਲ ਬਿਲਕੁੱਲ ਸੱਚ ਹੈ ਕਿ ਆਇਰਲੈਂਡ ਦੁਨੀਆ ਦਾ ਇਕੋ-ਇਕ ਅਜਿਹਾ ਦੇਸ਼ ਹੈ, ਜਿਥੇ ਸੱਪ ਨਹੀਂ ਹੁੰਦੇ।
ਇਹ ਵੀ ਪੜ੍ਹੋ : ਗਰਕ ਚੁੱਕੀ ਇਨਸਾਨੀਅਤ : 2000 ਰੁਪਏ ਲਈ 3 ਦੋਸਤਾਂ ਨੇ ਕਰ ਦਿੱਤਾ ਨੌਜਵਾਨ ਦਾ ਕਤਲ
ਆਇਰਲੈਂਡ ’ਚ ਸੱਪਾਂ ਦੇ ਨਾ ਹੋਣ ਬਾਰੇ ਇਕ ਪ੍ਰਾਚੀਨ ਕਥਾ ਪ੍ਰਚਲਿਤ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਆਇਰਲੈਂਡ 'ਚ ਈਸਾਈ ਧਰਮ ਦੀ ਸੁਰੱਖਿਆ ਲਈ ਸੈਂਟ ਪੈਟ੍ਰਿਕ ਨਾਮੀ ਇਕ ਸੰਤ ਨੇ ਪੂਰੇ ਦੇਸ਼ ਦੇ ਸੱਪਾਂ ਨੂੰ ਘੇਰ ਲਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਇਸ ਆਇਰਲੈਂਡ ਤੋਂ ਉਨ੍ਹਾਂ ਨੂੰ ਕੱਢ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਸੀ। ਅਜਿਹਾ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ 40 ਦਿਨ ਭੁੱਖੇ ਪੇਟ ਰਹਿ ਕੇ ਇਸ ਕੰਮ ਨੂੰ ਪੂਰਾ ਕੀਤਾ ਸੀ।
ਇਹ ਵੀ ਪੜ੍ਹੋ : ਸਕੂਲ ਵੈਨ ਵੱਲੋਂ ਟੱਕਰ ਮਾਰਨ 'ਤੇ ਨੌਜਵਾਨ ਦੀ ਹੋਈ ਮੌਤ, ਦੇਖਿਆ ਨਹੀਂ ਜਾਂਦਾ ਮਾਂ ਦਾ ਦਰਦ (ਵੀਡੀਓ)
ਹਾਲਾਂਕਿ, ਵਿਗਿਆਨੀ ਇਸ ਗੱਲ ਨੂੰ ਸਹੀ ਨਹੀਂ ਮੰਨਦੇ। ਉਨ੍ਹਾਂ ਦਾ ਕਹਿਣਾ ਹੈ ਕਿ ਆਇਰਲੈਂਡ ਵਿੱਚ ਕਦੇ ਸੱਪ ਸੀ ਹੀ ਨਹੀਂ। ਫਾਸਿਲ ਰਿਕਾਰਡ ਵਿਭਾਗ 'ਚ ਅਜਿਹਾ ਕੋਈ ਰਿਕਾਰਡ ਦਰਜ ਨਹੀਂ ਹੈ, ਜਿਸ ਤੋਂ ਇਹ ਪਤਾ ਲੱਗੇ ਕਿ ਆਇਰਲੈਂਡ ਵਿੱਚ ਕਦੇ ਸੱਪ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਆਇਰਲੈਂਡ 'ਚ ਸੱਪਾਂ ਦੇ ਨਾ ਹੋਣ ਸਬੰਧੀ ਇਹ ਕਹਾਣੀ ਵੀ ਪ੍ਰਚਲਿਤ ਹੈ ਕਿ ਇਥੇ ਪਹਿਲਾਂ ਸੱਪ ਪਾਏ ਜਾਂਦੇ ਸਨ ਪਰ ਜ਼ਿਆਦਾ ਠੰਡ ਹੋਣ ਕਾਰਨ ਉਹ ਖਤਮ ਹੋ ਗਏ, ਇਸੇ ਲਈ ਉਦੋਂ ਤੋਂ ਇਹ ਮੰਨਿਆ ਜਾਣ ਲੱਗਾ ਕਿ ਸੱਪ ਠੰਡ ਕਾਰਨ ਇਥੇ ਨਹੀਂ ਰਹਿੰਦੇ।
ਸੈਂਟ ਪੈਟ੍ਰਿਕ (Saint Patrick)
ਇਹ ਵੀ ਪੜ੍ਹੋ : ਯੂਕ੍ਰੇਨ ਦੇ ਰਾਸ਼ਟਰਪਤੀ ਬਰਲਿਨ ਫਿਲਮ ਫੈਸਟੀਵਲ ਦੇ ਉਦਘਾਟਨੀ ਸੈਸ਼ਨ ਨੂੰ ਕਰਨਗੇ ਸੰਬੋਧਨ
ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਆਇਰਲੈਂਡ 'ਚ ਮਨੁੱਖੀ ਜਾਤ ਦੇ ਹੋਣ ਦੇ ਸਬੂਤ 12800 ਈਸਵੀ ਪੂਰਬ ਤੋਂ ਵੀ ਪਹਿਲਾਂ ਦੇ ਹਨ। ਇਸ ਤੋਂ ਇਲਾਵਾ ਆਇਰਲੈਂਡ ਦੀ ਇਕ ਹੋਰ ਖਾਸ ਗੱਲ ਹੈ ਕਿ ਇਥੇ ਇਕ ਅਜਿਹਾ ਬਾਰ ਹੈ, ਜੋ ਸੰਨ 900 ਵਿੱਚ ਖੁੱਲ੍ਹਿਆ ਸੀ ਤੇ ਅੱਜ ਵੀ ਚੱਲ ਰਿਹਾ ਹੈ। ਇਸ ਦਾ ਨਾਂ ‘ਸੀਨਸ ਬਾਰ’ ਹੈ। ਆਇਰਲੈਂਡ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਅੱਜ ਦੇ ਸਮੇਂ ਵਿੱਚ ਧਰਤੀ ’ਤੇ ਜਿੰਨੇ ਵੀ ਧੁਰਵੀ ਭਾਲੂ ਜ਼ਿੰਦਾ ਹਨ, ਜੇਕਰ ਉਨ੍ਹਾਂ ਦੇ ਪੂਰਵਜਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰੀਏ ਤਾਂ ਇਹ ਸਾਰੇ ਆਇਰਲੈਂਡ 'ਚ 50 ਹਜ਼ਾਰ ਸਾਲ ਪਹਿਲਾਂ ਜ਼ਿੰਦਾ ਇਕ ਭੂਰੀ ਮਾਦਾ ਭਾਲੂ ਦੇ ਬੱਚੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਯੂਕ੍ਰੇਨ ਦੇ ਰਾਸ਼ਟਰਪਤੀ ਬਰਲਿਨ ਫਿਲਮ ਫੈਸਟੀਵਲ ਦੇ ਉਦਘਾਟਨੀ ਸੈਸ਼ਨ ਨੂੰ ਕਰਨਗੇ ਸੰਬੋਧਨ
NEXT STORY