ਚਟਗਾਂਵ (ਏਐਨਆਈ): ਹਿੰਦੂ ਭਾਈਚਾਰੇ ਨੂੰ ਬੰਗਲਾਦੇਸ਼ ਵਿਚ ਆਪਣੇ ਧਾਰਮਿਕ ਤਿਉਹਾਰ ਮਨਾਉਣ ਲਈ ਕਾਫੀ ਜਦੋਜਹਿਦ ਕਰਨੀ ਪੈ ਰਹੀ ਹੈ। ਤਾਜ਼ਾ ਮਾਮਲੇ ਵਿਚ ਚਸ਼ਮਦੀਦਾਂ ਅਨੁਸਾਰ ਬੰਗਲਾਦੇਸ਼ ਦੇ ਬੰਦਰਗਾਹ ਸ਼ਹਿਰ ਚਟਗਾਂਵ ਵਿੱਚ ਦੁਰਗਾ ਪੂਜਾ ਦੇ ਮੰਚ 'ਤੇ ਲੋਕਾਂ ਦੇ ਇੱਕ ਸਮੂਹ ਨੇ ਇੱਕ ਇਸਲਾਮੀ ਗੀਤ ਗਾਇਆ।
ਜਦੋਂ ਵੀਰਵਾਰ ਸ਼ਾਮ ਨੂੰ ਚਿਟਾਗਾਂਗ ਸ਼ਹਿਰ ਦੇ ਜੇਐਮ ਸੇਨ ਹਾਲ ਵਿੱਚ ਲੋਕਾਂ ਦੇ ਇੱਕ ਸਮੂਹ ਨੇ ਆਪਣੀ ਪਛਾਣ ਇੱਕ ਸੱਭਿਆਚਾਰਕ ਸਮੂਹ ਦੇ ਮੈਂਬਰ ਵਜੋਂ ਦਿੱਤੀ, ਤਾਂ ਪੂਜਾ ਕਮੇਟੀ ਦੇ ਇੱਕ ਮੈਂਬਰ ਨੇ ਪੇਸ਼ਕਾਰੀ ਦੇਣ ਦੀ ਇਜਾਜ਼ਤ ਦੇ ਦਿੱਤੀ। ਚਸ਼ਮਦੀਦ ਨੇ ਦੱਸਿਆ ਕਿ ਪਹਿਲਾਂ ਸਮੂਹ ਨੇ ਇੱਕ ਧਰਮ ਨਿਰਪੱਖ ਗੀਤ ਗਾਇਆ ਪਰ ਦੂਜਾ ਗੀਤ ਇੱਕ ਇਸਲਾਮੀ ਗੀਤ ਸੀ। ਉਨ੍ਹਾਂ ਨੇ ਕਿਹਾ ਕਿ ਇਸਲਾਮੀ ਗੀਤ ਗਾਉਣ ਨਾਲ ਹਿੰਦੂ ਭਾਈਚਾਰੇ ਅਤੇ ਉੱਥੇ ਮੌਜੂਦ ਹਿੰਦੂਆਂ ਵਿੱਚ ਗੁੱਸਾ ਭੜਕ ਗਿਆ।
ਪੜ੍ਹੋ ਇਹ ਅਹਿਮ ਖ਼ਬਰ- PM ਮੋਦੀ ਨੇ ਗਲੋਬਲ ਸਾਊਥ 'ਤੇ ਫੌਜੀ ਸੰਘਰਸ਼ਾਂ ਦੇ ਮਾੜੇ ਪ੍ਰਭਾਵਾਂ 'ਤੇ ਜਤਾਈ ਡੂੰਘੀ ਚਿੰਤਾ
ਪੂਜਾ ਕਮੇਟੀ ਦੇ ਪ੍ਰਧਾਨ ਅਸੀਸ ਭੱਟਾਚਾਰੀਆ ਨੇ ਏ.ਐਨ.ਆਈ ਨੂੰ ਫ਼ੋਨ 'ਤੇ ਦੱਸਿਆ,"ਅਸੀਂ ਮਹਿਮਾਨਾਂ ਦਾ ਸਵਾਗਤ ਕਰਨ ਵਿੱਚ ਰੁੱਝੇ ਹੋਏ ਸੀ। ਇਸ ਦੌਰਾਨ ਹੀ ਕੁਝ ਲੋਕਾਂ ਨੇ ਇੱਕ ਇਸਲਾਮੀ ਗੀਤ ਗਾਉਣਾ ਸ਼ੁਰੂ ਕਰ ਦਿੱਤਾ।" ਉਨ੍ਹਾਂ ਨੇ ਵੇਰਵੇ ਦਿੱਤੇ ਬਿਨਾਂ ਕਿਹਾ,“ਅਥਾਰਟੀ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੇਗੀ।” ਪੁਲਸ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ 'ਚ ਲਿਆਂਦਾ ਜਾਵੇਗਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੱਤਖੀਰਾ ਦੇ ਸ਼ਿਆਮਨਗਰ ਸਥਿਤ ਜੇਸ਼ੋਰੇਸ਼ਵਰੀ ਮੰਦਰ ਤੋਂ ਦੇਵੀ ਕਾਲੀ ਦਾ ਮੁਕਟ ਚੋਰੀ ਹੋਣ ਦੀ ਸੂਚਨਾ ਮਿਲੀ ਸੀ। ਇਹ ਮੁਕੁਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਚ 2021 ਵਿੱਚ ਮੰਦਰ ਦੀ ਯਾਤਰਾ ਦੌਰਾਨ ਤੋਹਫ਼ੇ ਵਜੋਂ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਰਦਨਾਕ;ਸੜਕ ਤੋਂ ਉਤਰ ਕੇ ਨਹਿਰ 'ਚ ਡਿੱਗੀ ਕਾਰ, 4 ਬੱਚਿਆਂ ਸਣੇ 8 ਹਲਾਕ
NEXT STORY