ਅਬੂਜਾ-ਨਾਈਜੀਰੀਆ ਦੇ ਅਸੁਰੱਖਿਅਤ ਉੱਤਰੀ-ਪੂਰਬੀ ਇਲਾਕੇ 'ਚ ਹਾਲ ਹੀ 'ਚ ਹਮਲਿਆਂ 'ਚ ਹੋਈ ਦਰਜਨਾਂ ਨਾਈਜੀਰੀਆਈ ਫੌਜੀਆਂ ਦੀ ਮੌਤ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਹੈ। ਇਸਲਾਮਿਕ ਸਟੇਟ ਵੱਲੋਂ ਜਾਰੀ ਬਿਆਨ 'ਚ ਅੱਤਵਾਦੀ ਸੰਗਠਨ ਨੇ ਕਿਹਾ ਕਿ ਇਹ ਹਮਲੇ ਉਸ ਦੇ ਪੱਛਮੀ ਅਫਰੀਕਾ ਦੇ ਮੈਂਬਰਾਂ ਵੱਲੋਂ ਕੀਤੇ ਗਏ ਹਨ। ਤਾਜ਼ਾ ਹਮਲਿਆਂ 'ਤੇ ਮੰਗਲਵਾਰ ਨੂੰ ਜਾਰੀ ਇਸ ਬਿਆਨ ਮੁਤਾਬਕ, ਬੋਨਰੋ ਸੂਬੇ 'ਚ ਵਿਸਫੋਟਕ ਦੀ ਵਰਤੋਂ ਕਰ ਗਸ਼ਤ ਕਰ ਰਹੇ ਫੌਜੀਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ ਜਿਨ੍ਹਾਂ 'ਚ 30 ਤੋਂ ਜ਼ਿਆਦਾ ਫੌਜੀ ਮਾਰੇ ਗਏ।
ਇਹ ਵੀ ਪੜ੍ਹੋ : 'ਰੂਸ ਨੇ ਯੂਕ੍ਰੇਨ ਤੋਂ ਆਪਣੇ ਡਿਪਲੋਮੈਟ ਕਰਮਚਾਰੀਆਂ ਨੂੰ ਕੱਢਣਾ ਕੀਤਾ ਸ਼ੁਰੂ'
ਇਸਲਾਮਿਕ ਸਟੇਟ ਇਨ ਵੈਸਟ ਅਫਰੀਕਾ ਪ੍ਰੋਵਿੰਸ (ਆਈ.ਐੱਸ. ਡਬਲਯੂ.ਏ.ਪੀ.) ਕੱਟੜਪੰਥੀ ਸਮੂਹ ਬੋਕੋ ਹਰਾਮ ਤੋਂ ਵੱਖ ਹੋ ਕੇ ਬਣਿਆ ਹੈ। ਬੋਕੋ ਹਰਾਮ ਨੇ ਕਰੀਬ ਇਕ ਦਹਾਕੇ ਪਹਿਲਾਂ ਨਾਈਜੀਰੀਆ ਦੀ ਸਰਕਾਰ ਵਿਰੁੱਧ ਬਾਗੀ ਅੱਤਵਾਦੀ ਅੰਦੋਲਨ ਸ਼ੁਰੂ ਕੀਤਾ ਸੀ। ਨਾਈਜੀਰੀਆ ਦੀ ਫੌਜ ਨੇ ਹਮਲਿਆਂ ਦੀ ਪੁਸ਼ਟੀ ਕਰਨ ਲਈ ਟਿੱਪਣੀ ਦੀ ਬੇਨਤੀ 'ਤੇ ਕੋਈ ਜਵਾਬ ਨਹੀਂ ਦਿੱਤਾ ਹੈ ਪਰ ਨਾਲ ਹੀ ਉਸ ਨੇ ਵੱਖ-ਵੱਖ ਕੱਟੜਪੰਥੀਆਂ ਨੂੰ ਮਾਰ ਸੁਟਿੱਆ ਅਤੇ 'ਭਾਰੀ ਮਾਤਰਾ 'ਚ ਹਥਿਆਰ' ਬਰਾਮਦ ਹੋਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ : ਤ੍ਰਿਪੁਰਾ ਸਰਕਾਰ ਅਨਾਨਾਸ ਤੇ ਕਟਹਲ ਦੀ ਉਪਜ ਵਧਾਉਣ ਲਈ ਚਲਾਏਗੀ ਯੋਜਨਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜੇ ਤੁਸੀਂ ਵੀ ਮਰਦਾਨਾ ਕਮਜ਼ੋਰੀ ਤੇ ਸ਼ੁਕਰਾਣੂਆਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਪੜ੍ਹੋ
NEXT STORY