ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਸੀਰੀਆ ਦੇ ਅਲ-ਹਾਲ ਖੇਤਰ ਵਿਚ ਇਕ ਸ਼ਰਣਾਰਥੀ ਕੈਂਪ ਵਿਚ ਕੋਰੋਨਾ ਵਾਇਰਸ ਵਾਲੇ ਮਰੀਜ਼ਾਂ ਲਈ 80 ਬਿਸਤਰਿਆਂ ਦੀ ਸਮਰੱਥਾ ਵਾਲਾ ਇਕ ਆਈਸੋਲੇਟਡ ਖੇਤਰ ਬਣਾ ਰਿਹਾ ਹੈ। ਸੰਯੁਕਤ ਰਾਸ਼ਟਰ ਮਾਨਵਤਾਵਾਦੀ ਮਾਮਲਿਆਂ ਦੇ ਅੰਡਰ ਸੱਕਤਰ ਮਕਾਰ ਲੋਕਾਕ ਨੇ ਬੁੱਧਵਾਰ ਨੂੰ ਸੁਰੱਖਿਆ ਪ੍ਰੀਸ਼ਦ ਦੀ ਇਕ ਮੀਟਿੰਗ ਵਿੱਚ ਇਹ ਜਾਣਕਾਰੀ ਦਿੱਤੀ।
ਲੋਕਾਕ ਨੇ ਕਿਹਾ, "ਅਲ-ਹਾਲ ਖੇਤਰ ਵਿਚ ਸ਼ਰਣਾਰਥੀ ਕੈਂਪ ਵਿਚ 80 ਬਿਸਤਰਿਆਂ ਦੀ ਸਮਰੱਥਾ ਵਾਲੇ ਆਈਸੋਲੇਸ਼ਨ ਖੇਤਰ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਉੱਥੇ ਥਰਮਲ ਸਕ੍ਰੀਨਿੰਗ ਵੀ ਸ਼ੁਰੂ ਕੀਤੀ ਗਈ ਹੈ।" ਉਨ੍ਹਾਂ ਕਿਹਾ ਕਿ ਸੀਰੀਆ ਵਿਚ ਹੁਣ ਤੱਕ ਕੋਰੋਨਾ ਦੇ ਸਿਰਫ 43 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜੋ ਕਿ ਵਿਸ਼ਵ ਦੇ ਕਈ ਦੇਸ਼ਾਂ ਨਾਲੋਂ ਬਹੁਤ ਘੱਟ ਹੈ। ਜੇਕਰ ਇਹ ਮਹਾਂਮਾਰੀ ਸੀਰੀਆ ਵਿਚ ਫੈਲ ਜਾਂਦੀ ਹੈ ਤਾਂ ਇਸ ਦੇ ਨਤੀਜੇ ਬਹੁਤ ਖਤਰਨਾਕ ਹੋਣਗੇ। ਖਾਸ ਕਰਕੇ ਭੀੜ ਵਾਲੇ ਸ਼ਰਣਾਰਥੀ ਕੈਂਪਾਂ ਵਿਚ ਅਤੇ ਇਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣਾ ਪਵੇਗਾ। ਜ਼ਿਕਰਯੋਗ ਹੈ ਕਿ ਯੁੱਧ ਖੇਤਰ ਬਣਿਆ ਸੀਰੀਆ ਬੇਹੱਦ ਗਰੀਬੀ ਨਾਲ ਜੂਝ ਰਿਹਾ ਹੈ। ਅੱਤਵਾਦੀਆਂ ਵਲੋਂ ਹੋਣ ਵਾਲੀ ਬੰਬਾਰੀ ਵੀ ਲੋਕਾਂ ਦੀ ਜਾਨ ਦਾ ਖੋਅ ਬਣੀ ਹੋਈ ਹੈ। ਅਜਿਹੇ ਵਿਚ ਕਿਸੇ ਬੀਮਾਰੀ ਨਾਲ ਲੜਨਾ ਇਨ੍ਹਾਂ ਲੋਕਾਂ ਲਈ ਬਹੁਤ ਮੁਸ਼ਕਲ ਹੈ, ਖਾਸ ਕਰਕੇ ਕੋਰੋਨਾ ਵਾਇਰਸ ਨਾਲ ਕਿਉਂਕਿ ਇੱਥੇ ਵੱਡੀ ਗਿਣਤੀ ਵਿਚ ਲੋਕ ਸ਼ਰਣਾਰਥੀ ਕੈਂਪਾਂ ਵਿਚ ਰਹਿਣ ਲਈ ਮਜਬੂਰ ਹਨ।
ਕੋਰੋਨਾ ਨਾਲ ਜੰਗ ਲਈ ਅਮਰੀਕਾ ਖਰਚੇਗਾ 2 ਖਰਬ ਡਾਲਰ, ਨਿਗਰਾਨੀ ਲਈ ਬਣਾਈ ਗਈ ਕਮੇਟੀ
NEXT STORY