ਯਰੁਸ਼ਲਮ (ਏ. ਪੀ.)- ਇਜ਼ਰਾਇਲ ’ਚ ਇਕ ਉਤਸਵ ’ਚ ਭਾਜੜ ਮਚਣ ਨਾਲ 45 ਅਤੀ ਰੂੜ੍ਹੀਵਾਦੀ ਯਹੂਦੀਆ ਦੀ ਮੌਤ ਤੋਂ ਬਾਅਦ, ਸੁਰੱਖਿਆ ਦੀ ਅਣਗਹਿਲੀ ਸਬੰਧੀ ਦਿੱਤੀਆਂ ਗਈਆਂ ਚਿਤਾਵਨੀਆਂ ਨੂੰ ਅਣਦੇਖਿਆ ਕਰਨ ਲਈ ਐਤਵਾਰ ਨੂੰ ਅਧਿਕਾਰੀ ਸਵਾਲਾਂ ਦੇ ਘੇਰੇ ’ਚ ਆ ਗਏ। ਦੇਸ਼ ਦੇ ਸਭ ਤੋਂ ਰੁੱਝੇ ਪਵਿੱਤਰ ਸਥਾਨਾਂ ਵਿਚੋਂ ਇਕ ਮਾਉਂਟ ਮੇਰੋਨ ’ਤੇ ਹੋਏ ਹਾਦਸੇ ਨਾਲ ਇਜ਼ਰਾਇਲ ਦੇ ਅਤੀ ਰੂੜ੍ਹੀਵਾਦੀ ਘੱਟ ਗਿਣਤੀ ਭਾਈਚਾਰੇ ਦੀ ਭੂਮਿਕਾ ਅਤੇ ਉਸਦੇ ਕੁਝ ਧਾਰਮਿਕ ਨੇਤਾਵਾਂ ਦੇ ਸੂਬੇ ਦੀ ਅਥਾਰਿਟੀ ਨੂੰ ਸਵੀਕਾਰ ਕਰਨ ਤੋਂ ਨਾਂਹ ਕਰਨ ਦੇ ਮੁੱਦੇ ’ਤੇ ਬਹਿਸ ਤੇਜ਼ ਹੋ ਗਈ ਹੈ।
ਭਾਜੜ ਤੋਂ ਬਾਅਦ ਸਭ ਤੋਂ ਆਮ ਸ਼ਿਕਾਇਤ ਇਸ ਗੱਲ ਨੂੰ ਲੈ ਕੇ ਆ ਰਹੀ ਹੈ ਕਿ ਲਾਗ ਬਾਓਮਰ ਉਤਸਵ ਦੀ ਸੁਰੱਖਿਆ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਕਿਸੀ ਵੀ ਅਥਾਰਿਟੀ ਕੋਲ ਨਹੀਂ ਸੀ। ਮਾਹਿਰ ਲੰਬੇ ਸਮੇਂ ਤੋਂ ਚਿਤਾਵਨੀ ਦਿੰਦੇ ਆ ਰਹੇ ਸਨ ਕਿ ਇਹ ਧਾਰਮਿਕ ਸਥਾਨ ਛੁੱਟੀ ਦੇ ਦਿਨ ਇੰਨੀ ਵੱਡੀ ਗਿਣਤੀ ’ਚ ਲੋਕਾਂ ਸੰਭਾਲਣ ਦੇ ਲਿਹਾਜ਼ ਤੋਂ ਪੂਰੀ ਤਰ੍ਹਾਂ ਉਪਯੁਕਤ ਨਹੀਂ ਹੈ ਅਤੇ ਬੁਨੀਆਦੀ ਸੰਰਚਨਾ ਦੀ ਮੌਜੂਦਾ ਹਾਲਤ ਇਕ ਸੁਰੱਖਿਆ ਖਤਰਾ ਹੈ।
ਇੰਗਲੈਂਡ 'ਚ ਅੰਤਿਮ ਸੰਸਕਾਰ ਸਮੇਂ 30 ਵਿਅਕਤੀਆਂ ਦੀ ਸੀਮਾ ਇਸ ਮਹੀਨੇ ਹਟਾਈ ਜਾਵੇਗੀ
NEXT STORY