ਕਾਹਿਰਾ : ਦੱਖਣੀ ਗਾਜ਼ਾ ਪੱਟੀ 'ਚ ਇਜ਼ਰਾਈਲ ਦੇ ਕਈ ਹਮਲਿਆਂ ‘ਚ ਘੱਟੋ-ਘੱਟ 36 ਫਲਸਤੀਨੀ ਮਾਰੇ ਗਏ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਨਸੇਰ ਹਸਪਤਾਲ ਮੁਤਾਬਕ, ਖਾਨ ਯੂਨਿਸ ਸ਼ਹਿਰ ਵਿਚ ਸ਼ਨੀਵਾਰ ਸਵੇਰੇ ਇਜ਼ਰਾਈਲੀ ਹਵਾਈ ਹਮਲੇ ਵਿਚ 2 ਬੱਚਿਆਂ ਸਮੇਤ ਇਕ ਪਰਿਵਾਰ ਦੇ 11 ਮੈਂਬਰ ਮਾਰੇ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ 'ਚ ਕੁੱਲ 33 ਲਾਸ਼ਾਂ ਲਿਆਂਦੀਆਂ ਗਈਆਂ ਜੋ ਖਾਨ ਯੂਨਿਸ ਅਤੇ ਆਸਪਾਸ ਦੇ ਇਲਾਕਿਆਂ 'ਚ ਤਿੰਨ ਵੱਖ-ਵੱਖ ਹਮਲਿਆਂ 'ਚ ਮਾਰੇ ਗਏ ਸਨ। ਸ਼ਹਿਰ ਦੇ ਅਲ-ਅਕਸਾ ਹਸਪਤਾਲ ਨੇ ਕਿਹਾ ਕਿ ਸ਼ਨੀਵਾਰ ਸਵੇਰੇ ਹੋਏ ਹਮਲੇ 'ਚ ਮਾਰੇ ਗਏ ਤਿੰਨ ਹੋਰ ਲੋਕਾਂ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ ਹਨ। ਨਸੇਰ ਹਸਪਤਾਲ ਨੇ ਦੱਸਿਆ ਕਿ ਖਾਨ ਯੂਨਿਸ ਦੇ ਦੱਖਣ ਵੱਲ ਇਕ ਸੜਕ 'ਤੇ ਹੋਏ ਹਮਲੇ ਵਿਚ 17 ਹੋਰ ਲੋਕ ਮਾਰੇ ਗਏ ਸਨ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ, ਪਰ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ।
ਗਾਜ਼ਾ ਵਿਚ ਜੰਗ 7 ਅਕਤੂਬਰ ਨੂੰ ਸ਼ੁਰੂ ਹੋਈ ਸੀ, ਜਦੋਂ ਹਮਾਸ ਅਤੇ ਅੱਤਵਾਦੀਆਂ ਨੇ ਇਜ਼ਰਾਈਲ ਉੱਤੇ ਅਚਾਨਕ ਹਮਲਾ ਕੀਤਾ, ਜਿਸ ਵਿਚ ਲਗਭਗ 1,200 ਲੋਕ ਮਾਰੇ ਗਏ। ਇਨ੍ਹਾਂ ਲੋਕਾਂ ਵਿਚ ਮੁੱਖ ਤੌਰ 'ਤੇ ਆਮ ਨਾਗਰਿਕ ਸਨ। ਇਜ਼ਰਾਈਲੀ ਅਧਿਕਾਰੀਆਂ ਮੁਤਾਬਕ, ਪਿਛਲੇ ਸਾਲ ਜੰਗਬੰਦੀ ਦੌਰਾਨ 100 ਤੋਂ ਵੱਧ ਬੰਧਕਾਂ ਨੂੰ ਰਿਹਾਅ ਕੀਤਾ ਗਿਆ ਸੀ, ਪਰ ਹਮਾਸ ਨੇ ਅਜੇ ਵੀ ਲਗਭਗ 110 ਬੰਧਕਾਂ ਨੂੰ ਫੜਿਆ ਹੋਇਆ ਮੰਨਿਆ ਜਾਂਦਾ ਹੈ, ਜਿਨ੍ਹਾਂ ਵਿੱਚੋਂ ਇਕ-ਤਿਹਾਈ ਦੀ ਮੌਤ ਹੋ ਚੁੱਕੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ਦੀ ਰਾਹ ’ਤੇ ਚੱਲਿਆ ਬੰਗਲਾਦੇਸ਼, ਵਿਸ਼ਵ ਬੈਂਕ ਕੋਲੋਂ ਮੰਗੀ 1 ਬਿਲੀਅਨ ਡਾਲਰ ਦੀ ਮਦਦ
NEXT STORY