ਇੰਟਰਨੈਸ਼ਨਲ ਡੈਸਕ: ਗਾਜ਼ਾ ਵਿਚ ਜੰਗ ਸ਼ੁਰੂ ਹੋਣ ਦੇ ਬਾਅਦ ਤੋਂ ਈਰਾਨ ਸਮਰਥਿਤ ਸ਼ੀਆ ਅੱਤਵਾਦੀ ਸਮੂਹ ਹਿਜ਼ਬੁੱਲਾ ਦੇ ਖਿਲਾਫ ਇਜ਼ਰਾਈਲ ਦੇ ਸਭ ਤੋਂ ਵੱਡੇ ਹਵਾਈ ਹਮਲੇ ਤੋਂ ਬਾਅਦ ਦੱਖਣੀ ਲੇਬਨਾਨ ਵਿਚ ਲਗਭਗ 500 ਲੋਕ ਮਾਰੇ ਗਏ ਹਨ। ਲੇਬਨਾਨ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਲਗਭਗ 1,650 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚ ਲਗਭਗ 100 ਔਰਤਾਂ ਅਤੇ ਬੱਚੇ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਹੁਣ ਇਸ ਮੁਲਕ 'ਚ ਭੇਜੇ ਜਾਣਗੇ ਪੰਜਾਬ ਦੇ ਅਧਿਆਪਕ, ਪੜ੍ਹੋ ਕੀ ਨੇ ਸ਼ਰਤਾਂ
ਇਸ ਵਿਚਾਲੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਜ਼ਰਾਈਲੀ ਖੁਫੀਆ ਏਜੰਸੀ ਦੇ ਬੇਸ ਦਾ ਦੌਰਾ ਕੀਤਾ ਅਤੇ ਹਿਜ਼ਬੁੱਲਾ ਦੇ ਖਿਲਾਫ ਚੱਲ ਰਹੇ ਸੰਘਰਸ਼ 'ਤੇ ਚਰਚਾ ਕੀਤੀ। ਉਨ੍ਹਾਂ ਨੇ ਲੇਬਨਾਨ ਦੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਅਤੇ ਹਿਜ਼ਬੁੱਲਾ ਵਿਰੁੱਧ ਕਾਰਵਾਈ ਨੂੰ ਜਾਇਜ਼ ਠਹਿਰਾਇਆ। ਉਨ੍ਹਾਂ ਕਿਹਾ ਕਿ ਅਸੀਂ ਕੱਲ੍ਹ ਕਿਹਾ ਸੀ ਕਿ ਸਾਡੀ ਜੰਗ ਤੁਹਾਡੇ ਨਾਲ ਨਹੀਂ ਹੈ ਅਤੇ ਤੁਸੀਂ ਸੁਰੱਖਿਅਤ ਥਾਵਾਂ 'ਤੇ ਚਲੇ ਜਾਓ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਨੇ ਪੰਜਾਬ ਨੂੰ ਜਾਰੀ ਕੀਤੇ ਸਖ਼ਤ ਹੁਕਮ!
ਪੀ.ਐੱਮ. ਨੇਤਨਯਾਹੂ ਨੇ ਕਿਹਾ, "ਸਾਡੀ ਲੜਾਈ ਤੁਹਾਡੇ ਵਿਰੁੱਧ ਨਹੀਂ ਹੈ, ਸਗੋਂ ਹਿਜ਼ਬੁੱਲਾ ਦੇ ਵਿਰੁੱਧ ਹੈ। ਨਸਰੁੱਲਾ ਤੁਹਾਨੂੰ ਤਬਾਹੀ ਵੱਲ ਲੈ ਜਾ ਰਿਹਾ ਹੈ। ਮੈਂ ਤੁਹਾਨੂੰ ਕੱਲ੍ਹ ਕਿਹਾ ਸੀ ਕਿ ਜਿਨ੍ਹਾਂ ਘਰਾਂ ਵਿਚ ਉਸ ਨੇ ਮਿਜ਼ਾਈਲਾਂ ਰੱਖੀਆਂ ਹਨ, ਉਨ੍ਹਾਂ ਨੂੰ ਖਾਲੀ ਕਰ ਦਿਓ। ਜਿੱਥੇ ਲਿਵਿੰਗ ਰੂਮ ਵਿਚ ਮਿਜ਼ਾਈਲ ਤੇ ਗੈਰੇਜ ਵਿਚ ਰਾਕੇਟ ਹਨ, ਉਹ ਸੁਰੱਖਿਅਤ ਨਹੀਂ ਰਹਿਣਗੇ। ਆਪਣੇ ਆਪ ਨੂੰ ਹਿਜ਼ਬੁੱਲਾ ਅਤੇ ਨਸਰੱਲਾਹ ਦੇ ਚੁੰਗਲ ਤੋਂ ਮੁਕਤ ਕਰ ਲਓ, ਇਹ ਤੁਹਾਡੇ ਆਪਣੇ ਭਲੇ ਲਈ ਹੈ। ”
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯੂਕ੍ਰੇਨ ਨੂੰ 37 ਕਰੋੜ ਡਾਲਰ ਤੋਂ ਵੱਧ ਦੀ ਫੌਜੀ ਸਹਾਇਤਾ ਭੇਜੇਗਾ ਅਮਰੀਕਾ
NEXT STORY