ਕੈਨਬਰਾ (ਯੂ.ਐਨ.ਆਈ.): ਇਜ਼ਰਾਈਲ ਅਤੇ ਹਮਾਸ ਵਿਚਾਲੇ ਭਿਆਨਕ ਜੰਗ ਜਾਰੀ ਹੈ। ਦੋਵੇਂ ਪਾਸੇ ਮ੍ਰਿਤਕਾਂ ਦਾ ਅੰਕੜਾ ਰੋਜ਼ਾਨਾ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਆਸਟ੍ਰੇਲੀਆਈ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਇਜ਼ਰਾਈਲ ਵਿਚ ਫਸੇ ਨਾਗਰਿਕਾਂ ਲਈ ਵਾਪਸੀ ਦੀਆਂ ਉਡਾਣਾਂ ਚਲਾਏਗੀ। ਵਿਦੇਸ਼ ਮਾਮਲਿਆਂ ਦੇ ਮੰਤਰੀ ਪੈਨੀ ਵੋਂਗ ਨੇ ਬੁੱਧਵਾਰ ਸ਼ਾਮ ਨੂੰ ਪੁਸ਼ਟੀ ਕੀਤੀ ਕਿ ਫਲੈਗ ਕੈਰੀਅਰ ਕੰਤਾਸ ਤੇਲ ਅਵੀਵ ਦੇ ਬੇਨ ਗੁਰੀਅਨ ਹਵਾਈ ਅੱਡੇ ਤੋਂ ਉਹਨਾਂ ਆਸਟ੍ਰੇਲੀਆਈ ਲੋਕਾਂ ਲਈ ਲੰਡਨ ਲਈ ਦੋ ਉਡਾਣਾਂ ਦਾ ਸੰਚਾਲਨ ਕਰੇਗਾ, ਜਿਨ੍ਹਾਂ ਦੀ ਪਹਿਲਾਂ ਤੋਂ ਖੇਤਰ ਛੱਡਣ ਦੀ ਯੋਜਨਾ ਨਹੀਂ ਸੀ।
ਉਡਾਣਾਂ ਮੁਸਾਫਰਾਂ ਲਈ ਮੁਫ਼ਤ ਚਲਾਈਆਂ ਜਾਣਗੀਆਂ, ਜਿਸ ਦਾ ਖਰਚ ਕੰਤਾਸ ਉਠਾਏਗਾ। ਵਿਦੇਸ਼ੀ ਮਾਮਲਿਆਂ ਅਤੇ ਵਪਾਰ ਵਿਭਾਗ ਅਨੁਸਾਰ, 10,000 ਤੋਂ 12,000 ਦੇ ਵਿਚਕਾਰ ਆਸਟ੍ਰੇਲੀਅਨ ਨਾਗਰਿਕ ਇਜ਼ਰਾਈਲ ਵਿੱਚ ਰਹਿੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਦੁਖਦਾਇਕ ਖ਼ਬਰ : ਹਫ਼ਤਾ ਪਹਿਲਾਂ ਸਿੰਗਾਪੁਰ ਗਏ 14 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ
ਮ੍ਰਿਤਕਾਂ ਦੀ ਗਿਣਤੀ
ਇੱਥੇ ਦੱਸ ਦਈਏ ਕਿ ਹੁਣ ਤੱਕ ਇਜ਼ਰਾਈਲ ਵਾਲੇ ਪਾਸੇ ਮਰਨ ਵਾਲਿਆਂ ਦੀ ਗਿਣਤੀ 1,200 ਤੋਂ ਵੱਧ ਹੋ ਗਈ ਹੈ ਜਦਕਿ ਇਜ਼ਰਾਇਲੀ ਹਵਾਈ ਹਮਲਿਆਂ 'ਚ ਫਲਸਤੀਨੀਆਂ ਦੀ ਮੌਤ ਦੀ ਗਿਣਤੀ 1,100 ਤੱਕ ਪਹੁੰਚ ਗਈ ਹੈ। ਗਾਜ਼ਾ ਵਿੱਚ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਇਹ ਹਵਾਈ ਹਮਲੇ ਸ਼ਨੀਵਾਰ ਨੂੰ ਇਸਲਾਮਿਕ ਰੇਜ਼ਿਸਟੈਂਸ ਮੂਵਮੈਂਟ (ਹਮਾਸ) ਦੇ ਵੱਡੇ ਪੈਮਾਨੇ 'ਤੇ ਅਚਾਨਕ ਕੀਤੇ ਗਏ ਹਮਲੇ ਦੇ ਜਵਾਬ 'ਚ ਕੀਤੇ ਗਏ। ਬਿਆਨ 'ਚ ਕਿਹਾ ਗਿਆ ਹੈ, ''ਇਜ਼ਰਾਈਲੀ ਬਲਾਂ ਦੇ ਹਮਲੇ 'ਚ 1,217 ਬੱਚਿਆਂ ਅਤੇ 744 ਔਰਤਾਂ ਸਮੇਤ ਲਗਭਗ 5,339 ਫਲਸਤੀਨੀ ਜ਼ਖਮੀ ਹੋਏ ਹਨ।''
ਮੰਤਰਾਲੇ ਦੇ ਅੰਡਰ ਸੈਕਟਰੀ ਯੂਸਫ ਅਬੂ ਅਲ-ਰਿਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫਲਸਤੀਨੀ ਐਨਕਲੇਵ ਦੇ ਸਾਰੇ ਹਸਪਤਾਲ ਬੈੱਡ ਭਰੇ ਹੋਏ ਹਨ ਤੇ ਟਕਰਾਅ ਜਾਰੀ ਰਹਿਣ ਕਾਰਨ ਦਵਾਈਆਂ ਖ਼ਤਮ ਹੋਣ ਵਾਲੀਆਂ ਹਨ। ਅਬੂ ਅਲ-ਰਿਸ਼ ਨੇ ਕਿਹਾ ਕਿ ਮੰਤਰਾਲਾ ਜ਼ਖਮੀਆਂ ਅਤੇ ਬਿਮਾਰਾਂ ਲਈ ਐਮਰਜੈਂਸੀ ਸੇਵਾਵਾਂ ਨੂੰ ਜਾਰੀ ਰੱਖਣ ਲਈ ਜਨਰੇਟਰਾਂ ਦੀ ਸੀਮਤ ਸ਼ਕਤੀ ਦੀ ਵਰਤੋਂ ਕਰ ਰਿਹਾ ਹੈ, ਕਿਉਂਕਿ ਗਾਜ਼ਾ ਪੱਟੀ ਦੇ ਪਾਵਰ ਪਲਾਂਟਾਂ ਵਿੱਚ ਈਂਧਨ ਖ਼ਤਮ ਹੋ ਗਿਆ ਹੈ ਅਤੇ ਇਜ਼ਰਾਈਲ ਦੁਆਰਾ ਬਿਜਲੀ ਕੱਟ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਜ਼ਰਾਈਲੀ ਹਵਾਈ ਹਮਲਿਆਂ ਨੇ ਗਾਜ਼ਾ ਨੂੰ ਬਣਾਇਆ ਮਲਬੇ ਦਾ ਢੇਰ, ਇਕਲੌਤੇ ਪਾਵਰ ਪਲਾਂਟ ਦਾ ਈਂਧਣ ਵੀ ਖ਼ਤਮ
NEXT STORY