ਯੇਰੂਸ਼ਲਮ (ਭਾਸ਼ਾ)- ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਨੇ ਜੰਗ ਦੇ ਚੌਥੇ ਦਿਨ ਮੰਗਲਵਾਰ ਸਵੇਰੇ ਗਾਜ਼ਾ ਸ਼ਹਿਰ ‘ਤੇ ਲਗਾਤਾਰ ਬੰਬਾਰੀ ਜਾਰੀ ਰੱਖੀ, ਜੋ ਅੱਤਵਾਦੀ ਸੰਗਠਨ ਹਮਾਸ ਵੱਲੋਂ ਸੰਚਾਲਿਤ ਸਰਕਾਰ ਦਾ ਕੇਂਦਰ ਹੈ। ਇਹ ਕਾਰਵਾਈ ਉਸ ਸਮੇਂ ਕੀਤੀ ਗਈ, ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸਲਾਮਿਕ ਅੱਤਵਾਦੀ ਸਮੂਹ ਤੋਂ ਅਜਿਹਾ ਬਦਲਾ ਲੈਣ ਦਾ ਸੰਕਲਪ ਲਿਆ ਹੈ, ਜਿਸ ਦੀ ''ਗੂੰਜ ਕਈ ਪੀੜ੍ਹੀਆਂ ਤੱਕ ਸੁਣਾਈ ਦੇਵੇਗੀ।'' ਪਿਛਲੇ ਚਾਰ ਦਿਨ ਤੋਂ ਜਾਰੀ ਇਸ ਯੁੱਧ 'ਚ ਘੱਟੋ-ਘੱਟ 1600 ਲੋਕ ਮਾਰੇ ਜਾ ਚੁੱਕੇ ਹਨ। ਦਹਾਕਿਆਂ 'ਚ ਪਹਿਲੀ ਵਾਰ ਇਜ਼ਰਾਈਲ ਦੀਆਂ ਸੜਕਾਂ 'ਤੇ ਅਜਿਹਾ ਖੂਨ-ਖਰਾਬਾ ਦੇਖਿਆ ਗਿਆ ਅਤੇ ਇਸ ਦੇ ਜਵਾਬ 'ਚ ਗਾਜ਼ਾ ਦੇ ਕਈ ਇਲਾਕੇ ਤਬਾਹ ਕਰ ਦਿੱਤੇ ਗਏ।
ਇਹ ਵੀ ਪੜ੍ਹੋ: ਹਮਾਸ-ਇਜ਼ਰਾਈਲ ਵਿਚਾਲੇ ਚੌਥੇ ਦਿਨ ਵੀ ਜੰਗ ਜਾਰੀ, 1,600 ਦੇ ਕਰੀਬ ਪਹੁੰਚੀ ਮ੍ਰਿਤਕਾਂ ਦੀ ਗਿਣਤੀ
ਹਮਾਸ ਨੇ ਇਹ ਕਹਿ ਕੇ ਤਣਾਅ ਨੂੰ ਹੋਰ ਵਧਾ ਦਿੱਤਾ ਹੈ ਕਿ ਜੇਕਰ ਬਿਨਾਂ ਕਿਸੇ ਚੇਤਾਵਨੀ ਦੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਜਾਂਦੇ ਹਨ, ਤਾਂ ਉਹ ਬੰਧਕ ਬਣਾਏ ਗਏ ਇਜ਼ਰਾਈਲੀਆਂ ਨੂੰ ਮਾਰ ਦੇਵੇਗਾ। ਇਜ਼ਰਾਇਲੀ ਫੌਜ ਨੇ ਦੇਸ਼ ਦੇ ਦੱਖਣੀ ਹਿੱਸੇ 'ਚ ਜ਼ਿਆਦਾਤਰ ਸਥਾਨਾਂ 'ਤੇ ਮੁੜ ਕਬਜ਼ਾ ਕਰਨ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਹਮਾਸ ਦੇ ਕਰੀਬ 1500 ਅੱਤਵਾਦੀਆਂ ਦੀਆਂ ਲਾਸ਼ਾਂ ਇਜ਼ਰਾਇਲੀ ਖੇਤਰ ਵਿਚ ਮਿਲੀਆਂ ਹਨ। ਇਜ਼ਰਾਈਲ ਨੇ ਕਿਹਾ ਕਿ ਹਮਾਸ ਅਤੇ ਗਾਜ਼ਾ ਵਿੱਚ ਹੋਰ ਅੱਤਵਾਦੀ ਸਮੂਹਾਂ ਨੇ ਹਮਲੇ ਤੋਂ ਬਾਅਦ ਉਸਦੇ 150 ਤੋਂ ਵੱਧ ਸੈਨਿਕਾਂ ਅਤੇ ਨਾਗਰਿਕਾਂ ਨੂੰ ਬੰਧਕ ਬਣਾ ਲਿਆ ਹੈ। ਇਜ਼ਰਾਈਲ ਵੱਲੋਂ 3,00,000 ਵਾਧੂ ਸੈਨਿਕਾਂ ਦੀ ਤਾਇਨਾਤੀ ਤੋਂ ਬਾਅਦ, ਇੱਕ ਵੱਡਾ ਸਵਾਲ ਉੱਠਦਾ ਹੈ ਕਿ ਕੀ ਉਹ ਛੋਟੇ ਭੂਮੱਧ ਸਾਗਰ ਤੱਟੀ ਖੇਤਰ ਗਾਜ਼ਾ ਵਿੱਚ ਜ਼ਮੀਨੀ ਹਮਲਾ ਸ਼ੁਰੂ ਕਰੇਗਾ? ਉਸ ਨੇ ਆਖਰੀ ਵਾਰ 2014 ਵਿੱਚ ਜ਼ਮੀਨੀ ਹਮਲਾ ਕੀਤਾ ਸੀ। ਇਜ਼ਰਾਈਲ ਨੇ ਹੋਰ ਹਮਲਿਆਂ ਨੂੰ ਰੋਕਣ ਲਈ ਗਾਜ਼ਾ ਸਰਹੱਦ 'ਤੇ ਟੈਂਕ ਅਤੇ ਡਰੋਨ ਤਾਇਨਾਤ ਕੀਤੇ ਹਨ। ਗਾਜ਼ਾ ਨੇੜੇ 12 ਤੋਂ ਵੱਧ ਸ਼ਹਿਰਾਂ ਤੋਂ ਹਜ਼ਾਰਾਂ ਇਜ਼ਰਾਈਲੀਆਂ ਨੂੰ ਕੱਢਿਆ ਗਿਆ ਹੈ।
ਇਹ ਵੀ ਪੜ੍ਹੋ: ਯੁੱਧ ਦੌਰਾਨ ਡਿੱਗਿਆ ਇਜ਼ਰਾਈਲ ਦੀ ਕਰੰਸੀ ਦਾ ਮੁੱਲ, ਮਜਬੂਰਨ ਲੈਣਾ ਪਿਆ ਇਹ ਵੱਡਾ ਫ਼ੈਸਲਾ
ਉਥੇ ਹੀ ਗਾਜ਼ਾ ਵਿੱਚ ਲਗਾਤਾਰ ਹੋ ਰਹੇ ਹਵਾਈ ਹਮਲਿਆਂ ਕਾਰਨ ਇਮਾਰਤਾਂ ਢਹਿ-ਢੇਰੀ ਹੋਣ ਕਾਰਨ ਹਜ਼ਾਰਾਂ ਵਸਨੀਕ ਆਪਣੇ ਘਰ ਛੱਡ ਕੇ ਚਲੇ ਗਏ ਹਨ। ਇਜ਼ਰਾਈਲ ਦੇ ਐਤਵਾਰ ਨੂੰ ਰਸਮੀ ਤੌਰ 'ਤੇ ਯੁੱਧ ਦਾ ਐਲਾਨ ਕਰਨ ਦੇ ਨਾਲ ਹੀ ਇਹ ਕਦਮ ਹਮਾਸ ਦੇ ਵਿਰੁੱਧ ਮੁਹਿੰਮ ਨੂੰ ਤੇਜ਼ ਕਰਨ ਦਾ ਸੰਕੇਤ ਹੈ, ਜਿਸ ਨਾਲ ਸੰਘਣੀ ਆਬਾਦੀ ਵਾਲੇ ਗਾਜ਼ਾ ਪੱਟੀ ਵਿੱਚ ਵਿਆਪਕ ਤਬਾਹੀ ਦਾ ਖ਼ਤਰਾ ਪੈਦਾ ਹੋ ਗਿਆ ਹੈ। ਨੇਤਨਯਾਹੂ ਨੇ ਇੱਕ ਰਾਸ਼ਟਰੀ ਟੈਲੀਵਿਜ਼ਨ ਸੰਬੋਧਨ ਵਿੱਚ ਕਿਹਾ, "ਅਸੀਂ ਹਮਾਸ 'ਤੇ ਹਮਲਾ ਕਰਨਾ ਅਜੇ ਤਾਂ ਸ਼ੁਰੂ ਹੀ ਕੀਤਾ ਹੈ। ਆਉਣ ਵਾਲੇ ਦਿਨਾਂ ਵਿੱਚ ਅਸੀਂ ਆਪਣੇ ਦੁਸ਼ਮਣਾਂ ਨਾਲ ਜੋ ਕੁਝ ਕਰਾਂਗੇ, ਉਸ ਦੀ ਗੂੰਜ ਕਈ ਪੀੜ੍ਹੀਆਂ ਤੱਕ ਸੁਣਾਈ ਦੇਵੇਗੀ।'' ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਨੇ ਗਾਜ਼ਾ ਸ਼ਹਿਰ ਦੇ ਰਿਮਲ ਖੇਤਰ ਵਿੱਚ ਰਾਤ ਭਰ ਹਮਾਸ ਦੇ ਸੈਂਕੜੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਖੇਤਰ ਵਿੱਚ ਹਮਾਸ ਦੇ ਕਈ ਮੰਤਰਾਲਾ ਅਤੇ ਇਮਾਰਤਾਂ ਹਨ।
ਇਹ ਵੀ ਪੜ੍ਹੋ : ਇਜ਼ਰਾਈਲ-ਹਮਾਸ ਟਕਰਾਅ ਵਧਣ 'ਤੇ ਬੋਲੇ ਕਰਾਊਨ ਪ੍ਰਿੰਸ, ਫਲਸਤੀਨੀਆਂ ਨਾਲ ਖੜ੍ਹਾ ਹੈ ਸਾਊਦੀ ਅਰਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰੂਸ-ਯੂਕਰੇਨ ਯੁੱਧ ਵਰਗੇ ਝਟਕਿਆਂ ਕਾਰਨ ਗਤੀ ਗੁਆ ਰਹੀ ਗਲੋਬਲ ਆਰਥਿਕਤਾ : IMF
NEXT STORY