ਇੰਟਰਨੈਸ਼ਨਲ ਡੈਸਕ- ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਦੱਖਣੀ ਉਪਨਗਰ ਵਿਚ ਇਜ਼ਰਾਈਲੀ ਡਰੋਨ ਹਮਲਿਆਂ ’ਚ 6 ਫੌਜੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਸਰਕਾਰੀ ਮੀਡੀਆ ਅਤੇ ਯੁੱਧ ’ਤੇ ਨਿਗਰਾਨੀ ਰੱਖਣ ਵਾਲੀ ਇਕ ਸੰਸਥਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਕ ਰਿਪੋਰਟ ਅਨੁਸਾਰ ਤਾਜ਼ਾ ਡਰੋਨ ਹਮਲੇ ਮੰਗਲਵਾਰ ਨੂੰ ਦੱਖਣੀ ਦਮਿਸ਼ਕ ਦੇ ਉਪਨਗਰ ਕਿਸਵਾ ਵਿਚ ਹੋਏ, ਜਿਨ੍ਹਾਂ ’ਚ 6 ਫੌਜੀ ਮਾਰੇ ਗਏ। ਇਜ਼ਰਾਈਲੀ ਫੌਜ ਨੇ ਹਮਲਿਆਂ ’ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ।
ਬ੍ਰਿਟੇਨ ਸਥਿਤ ‘ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ’ ਨੇ ਕਿਹਾ ਕਿ ਹਮਲੇ ਦਮਿਸ਼ਕ ਨੂੰ ਦੱਖਣੀ ਸੂਬੇ ਸਵੇਦਾ ਨਾਲ ਜੋੜਨ ਵਾਲੇ ਰਸਤੇ ’ਤੇ ਹੋਏ, ਜਿਥੇ ਪਿਛਲੇ ਮਹੀਨੇ ਸਰਕਾਰ ਪੱਖੀ ਬੰਦੂਕਧਾਰੀਆਂ ਅਤੇ ਸੀਰੀਆ ਦੇ ਦਰੂਜ਼ ਘੱਟ ਗਿਣਤੀ ਦੇ ਲੜਾਕਿਆਂ ਵਿਚਾਲੇ ਘਾਤਕ ਝੜਪਾਂ ਹੋਈਆਂ ਸਨ।
ਇਹ ਵੀ ਪੜ੍ਹੋ- ਅਮਰੀਕਾ ਦੇ ਸਕੂਲ 'ਚ ਹੋਇਆ ਕਤਲਕਾਂਡ ਭਾਰਤ ਲਈ ਵੀ ਖ਼ਤਰਾ ! ਹਥਿਆਰਾਂ ਦੀਆਂ ਤਸਵੀਰਾਂ ਨੇ ਉਡਾਏ ਸਭ ਦੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਾਜ਼ਾ 'ਚ ਇਜ਼ਰਾਈਲੀ ਹਮਲਿਆਂ 'ਚ ਘੱਟੋ-ਘੱਟ 11 ਲੋਕਾਂ ਦੀ ਮੌਤ
NEXT STORY