ਕੀਵ- ਯੂਕ੍ਰੇਨ ਦੇ ਊਰਜਾ ਗਰਿੱਡ 'ਤੇ ਰੂਸ ਵਲੋਂ ਵੱਡੇ ਹਮਲਿਆਂ ਕਾਰਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਬਿਜਲੀ ਬੰਦ ਹੋਣ ਦੇ ਇਕ ਦਿਨ ਬਾਅਦ ਸ਼ਨੀਵਾਰ ਨੂੰ ਕੀਵ 'ਚ 8,00,000 ਤੋਂ ਵੱਧ ਨਿਵਾਸੀਆਂ ਲਈ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ। ਯੂਕ੍ਰੇਨ ਦੀ ਸਭ ਤੋਂ ਵੱਡੀ ਨਿੱਜੀ ਊਰਜਾ ਕੰਪਨੀ 'ਡੀਟੀਈਕੇ' ਨੇ ਸ਼ਨੀਵਾਰ ਨੂੰ ਕਿਹਾ ਕਿ ਬਿਜਲੀ ਸਪਲਾਈ ਬਹਾਲ ਕਰਨ ਦਾ ਮੁੱਖ ਕੰਮ ਪੂਰਾ ਹੋ ਚੁੱਕਿਆ ਹੈ ਪਰ ਸ਼ੁੱਕਰਵਾਰ ਦੇ ਰੂਸੀ ਹਮਲਿਆਂ ਕਾਰਨ ਯੂਕ੍ਰੇਨੀ ਰਾਜਧਾਨੀ 'ਚ ਮਾਮੂਲੀ ਪੱਧਰ 'ਤੇ ਕਟੌਤੀ ਅਜੇ ਵੀ ਜਾਰੀ ਹੈ।
ਰੂਸੀ ਡਰੋਨ ਅਤੇ ਮਿਜ਼ਾਈਲ ਹਮਲਿਆਂ 'ਚ ਸ਼ੁੱਕਰਵਾਰ ਤੜਕੇ ਕੀਵ 'ਚ ਘੱਟੋ-ਘੱਟ 20 ਲੋਕ ਜ਼ਖ਼ਮੀ ਹੋ ਗਏ, ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਯੂਕ੍ਰੇਨ ਦੇ ਕੁਝ ਹਿੱਸਿਆਂ 'ਚ ਬਿਜਲੀ ਬੰਦ ਹੋ ਗਈ। ਯੂਕ੍ਰੇਨ ਦੀ ਪ੍ਰਧਾਨ ਮੰਤਰੀ ਯੂਲੀਆ ਸਵਿਰੀਡੇਂਕੋ ਨੇ ਇਸ ਹਮਲੇ ਨੂੰ ਯੂਕ੍ਰੇਨ ਦੇ ਊਰਜਾ ਬੁਨਿਆਦੀ ਢਾਂਚੇ 'ਤੇ 'ਸਭ ਤੋਂ ਵੱਡੇ ਕੇਂਦਰੀ ਹਮਲਿਆਂ 'ਚੋਂ ਇਕ' ਦੱਸਿਆ। ਰੂਸੀ ਰੱਖਿਆ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਮਲਿਆਂ ਦਾ ਨਿਸ਼ਾਨਾ ਯੂਕ੍ਰੇਨ ਦੀ ਫ਼ੌਜ ਨੂੰ ਬਿਜਲੀ ਸਪਲਾਈ ਕਰਨ ਵਾਲੇ ਊਰਜਾ ਬੁਨਿਆਦੀ ਢਾਂਚੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਲਕੇ ਤੋਂ ਭਾਰਤ ਦੌਰੇ 'ਤੇ ਆਉਣਗੇ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ
NEXT STORY