ਯੇਰੂਸ਼ੇਲਮ-ਫਲਸਤੀਨ ਦੇ ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੇ ਤਿੰਨ ਸੀਨੀਅਰ ਅਧਿਕਾਰੀਆਂ ਦੇ ਫੋਨ 'ਤੇ ਇਜ਼ਰਾਈਲ ਕੰਪਨੀ ਐੱਨ.ਐੱਸ.ਓ. ਸਮੂਹ ਵੱਲੋਂ ਵਿਕਸਿਤ ਸਪਾਈਵੇਅਰ ਦਾ ਪਤਾ ਲਾਇਆ ਹੈ ਅਤੇ ਇਜ਼ਰਾਈਲ 'ਤੇ ਫੌਜ-ਗ੍ਰੇਡ 'ਪੇਗਾਸਸ ਸਾਫਟਵੇਅਰ' ਦੀ ਵਰਤੋਂ ਕਰਨ ਦਾ ਦੋਸ਼ ਲਗਿਆ ਹੈ। ਐੱਨ.ਐੱਸ.ਓ. ਵਿਰੁੱਧ ਫਲਸਤੀਨ ਦੇ ਇਹ ਦੋਸ਼ ਉਸ ਵੇਲੇ ਸਾਹਮਣੇ ਆਏ ਜਦ ਇਜ਼ਰਾਈਲ ਫਰਮ ਨੇ ਸਵੀਕਾਰ ਕੀਤਾ ਕਿ ਉਸ ਨੇ ਅਮਰੀਕਾ ਦੇ ਦੋਸ਼ਾਂ ਦੇ ਮੱਦੇਨਜ਼ਰ ਆਪਣੇ ਮੁੱਖ ਕਾਰਜਕਾਰੀ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਸੀ। ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਉਸ ਦੇ ਸਪਾਈਵੇਅਰ ਦਾ ਇਸਤੇਮਾਲ ਦੁਨੀਆਭਰ ਦੀ ਦਮਨਕਾਰੀ ਸਰਕਾਰਾਂ ਵੱਲੋਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਪਾਲਤੂ ਕੁੱਤਾ ਹੋਇਆ ਕੋਰੋਨਾ ਇਨਫੈਕਟਿਡ, ਇਨਸਾਨਾਂ ਤੋਂ ਇਨਫੈਕਸ਼ਨ ਫੈਲਣ ਦਾ ਖ਼ਦਸ਼ਾ : ਰਿਪੋਰਟ
ਇਸ ਹਫ਼ਤੇ ਦੀ ਸ਼ੁਰੂਆਤ 'ਚ ਫਲਸਤੀਨ ਦੇ 6 ਮਨੁੱਖੀ ਅਧਿਕਾਰ ਕਾਰਕੁਨਾਂ ਦੇ ਫੋਨ 'ਤੇ ਸਾਫਟਵੇਅਰ ਦਾ ਪਤਾ ਚੱਲਿਆ ਸੀ ਜਿਨ੍ਹਾਂ 'ਚੋਂ ਤਿੰਨ ਨਾਗਰਿਕ ਸਮਾਜ ਸੰਗਠਨਾਂ ਲਈ ਕੰਮ ਕਰਦੇ ਸਨ ਜਿਨ੍ਹਾਂ ਨੇ ਇਜ਼ਰਾਈਲ ਨੇ ਵਿਵਾਦਿਤ ਰੂਪ ਨਾਲ ਅੱਤਵਾਦੀ ਸਮੂਹਾਂ ਦੇ ਰੂਪ 'ਚ ਦੱਸਿਆ ਸੀ। ਇਜ਼ਰਾਈਲ ਅਧਿਕਾਰੀਆਂ ਨਾਲ ਇਸ ਸੰਬੰਧ 'ਚ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ ਹੈ। ਐੱਨ.ਐੱਸ.ਓ. ਸਮੂਹ ਨੇ ਇਨ੍ਹਾਂ ਦੋਸ਼ਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਆਪਣੇ ਗਾਹਕਾਂ ਦਾ ਖੁਲਾਸਾ ਨਹੀਂ ਕਰਦਾ ਹੈ ਅਤੇ ਉਨ੍ਹਾਂ ਵੱਲੋਂ ਟੀਚੇ 'ਤੇ ਵਿਅਕਤੀਆਂ ਦੇ ਬਾਰੇ 'ਚ ਜਾਣਕਾਰੀ ਨਹੀਂ ਰੱਖਦਾ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ 'ਚ CM ਚੰਨੀ ਦਾ ਵੱਡਾ ਦਾਅਵਾ, ਮੁੜ ਸੱਤਾ 'ਚ ਆਵੇਗੀ ਕਾਂਗਰਸ
ਰਾਜਨੀਤਕ ਮਾਮਲਿਆਂ ਦੇ ਸਹਾਇਕ ਫਲਸਤੀਨੀ ਵਿਦੇਸ਼ ਮੰਤਰੀ ਅਹਿਮਦ ਅਲ-ਡੀਕ ਨੇ ਕਿਹਾ ਕਿ ਇਕ ਪੇਸ਼ੇਵਰ ਫਲਸਤੀਨੀ ਸੰਸਥਾਨ ਨੇ ਕਈ ਫੋਨਾਂ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ 'ਚੋਂ ਤਿੰਨ 'ਤੇ ਪੇਗਾਸਸ ਦਾ ਪਤਾ ਲਾਇਆ। ਟੋਰੰਟੋ ਯੂਨੀਵਰਸਿਟੀ 'ਚ ਸਿਟੀਜਨ ਲੈਬਾਰਟਰੀ ਦੇ ਸੁਰੱਖਿਆ ਖੋਜਕਰਤਾਵਾਂ ਅਤੇ ਐਮਨੇਸਟੀ ਇੰਟਰਨੈਸ਼ਨਲ ਵੱਲੋਂ ਕਾਰਕੁਨਾਂ ਦੇ ਫੋਨ ਦੀ ਹੈਕਿੰਗ ਦੀ ਸੁਤੰਤਰ ਰੂਪ ਨਾਲ ਪੁਸ਼ਟੀ ਕੀਤੀ ਗਈ ਸੀ। ਐਮਨੇਸਟੀ ਨੇ ਕਿਹਾ ਕਿ ਉਸ ਨੂੰ ਵਿਦੇਸ਼ ਮੰਤਰਾਲਾ ਦੇ ਨਤੀਜਿਆਂ ਦੀ ਪੁਸ਼ਟੀ ਕਰਨ ਲਈ ਨਹੀਂ ਕਿਹਾ ਗਿਆ ਹੈ। ਅਲ-ਡੀਲ ਨੇ ਕਿਹਾ ਕਿ ਸਾਨੂੰ 100 ਫੀਸਦੀ ਯਕੀਨ ਹੈ ਕਿ ਇਹ ਤਿੰਨੋਂ ਫੋਨ ਹੈਕ ਕੀਤੇ ਗਏ ਸਨ। ਉਨ੍ਹਾਂ ਨੇ ਕਿਹਾ ਇਹ ਫੋਨ ਸੀਨੀਅਰ ਅਧਿਕਾਰੀਆਂ ਦੇ ਸਨ।
ਇਹ ਵੀ ਪੜ੍ਹੋ : ਲੋਫਵੇਨ ਨੇ ਦਿੱਤਾ ਅਸਤੀਫਾ, ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਲਈ ਰਾਹ ਕੀਤਾ ਪੱਧਰਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟੇਨ 'ਚ ਪਾਲਤੂ ਕੁੱਤਾ ਹੋਇਆ ਕੋਰੋਨਾ ਇਨਫੈਕਟਿਡ, ਇਨਸਾਨਾਂ ਤੋਂ ਇਨਫੈਕਸ਼ਨ ਫੈਲਣ ਦਾ ਖ਼ਦਸ਼ਾ : ਰਿਪੋਰਟ
NEXT STORY