ਯੇਰੂਸ਼ੇਲਮ-ਕੋਰੋਨਾ ਵਾਇਰਸ ਨਾਲ ਜੂਝ ਰਹੀ ਦੁਨੀਆ ਲਈ ਇਸਰਾਈਲ ਤੋਂ ਬਹੁਤ ਵਧੀਆ ਖਬਰ ਹੈ। ਇਸਰਾਈਲ 'ਚ ਫਾਈਜ਼ਰ ਦੀ ਕੋਰੋਨਾ ਨੇ ਬਹੁਤ ਵੱਡੇ ਪੱਧਰ 'ਤੇ ਕੋਰੋਨਾ ਦੇ ਇਨਫੈਕਸ਼ਨ ਨੂੰ ਰੋਕ ਦਿੱਤਾ ਹੈ। ਇਸ ਦੇ ਨਾਲ ਹੀ ਦੁਨੀਆ ਨੂੰ ਪਹਿਲੀ ਵਾਰ ਅਜਿਹਾ ਅਸਲ ਅੰਕੜਾ ਮਿਲਿਆ ਹੈ ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਟੀਕਾਕਰਨ ਕੋਰੋਨਾ ਦੇ ਇਨਫੈਕਸ਼ਨ ਨੂੰ ਰੋਕਣ 'ਚ ਸਮਰੱਥ ਸਾਬਤ ਹੋਇਆ ਹੈ। ਇਸਰਾਈਲ 'ਚ 20 ਦਸੰਬਰ ਨੂੰ ਫਾਈਜ਼ਰ ਦੀ ਵੈਕਸੀਨ ਰਾਹੀਂ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਸ਼ੁਰੂ ਹੋਇਆ ਸੀ ਜੋ ਲੈਬ 'ਚ ਕਰੀਬ 89.4 ਫੀਸਦੀ ਪ੍ਰਭਾਵੀ ਰਿਹਾ ਸੀ। ਇਨ੍ਹਾਂ ਕੰਪਨੀਆਂ ਨੇ ਇਸਰਾਈਲ ਦੇ ਸਿਹਤ ਮੰਤਰਾਲਾ ਨਾਲ ਸ਼ੁਰੂਆਤੀ ਵਿਸ਼ਲੇਸ਼ਨ ਕੀਤਾ ਸੀ। ਕੁਝ ਵਿਗਿਆਨੀਆਂ ਨੇ ਇਸ ਦੀ ਸ਼ੁੱਧਤਾ 'ਤੇ ਸਵਾਲ ਚੁੱਕਿਆ ਸੀ।
ਇਹ ਵੀ ਪੜ੍ਹੋ -ਸਰਹੱਦ 'ਚ ਦਾਖਲ ਹੋਏ ਚੀਨੀ ਲੜਾਕੂ ਜਹਾਜ਼ ਨੂੰ ਤਾਈਵਾਨ ਹਵਾਈ ਫੌਜ ਨੇ ਖਦੇੜਿਆ
ਦੁਨੀਆ 'ਚ ਔਸਤਨ ਸਭ ਤੋਂ ਵਧੇਰੇ ਕੋਰੋਨਾ ਵਾਇਰਸ ਵੈਕਸੀਨ ਲਵਾਉਣ ਵਾਲੇ ਇਸਰਾਈਲ ਤੋਂ ਹੁਣ ਸਕਾਰਾਤਮਕ ਅੰਕੜੇ ਸਾਹਮਣੇ ਆਏ ਹਨ।ਇਸਰਾਈਲ 'ਚ ਅੱਧੀ ਆਬਾਦੀ ਨੂੰ ਘੱਟ ਤੋਂ ਘੱਟ ਕੋਰੋਨਾ ਵਾਇਰਸ ਵੈਕਸੀਨ ਦੀ ਇਕ ਡੋਜ਼ ਮਿਲ ਗਈ ਹੈ। ਇਸਰਾਈਲ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਫਾਈਜ਼ਰ ਦੀ ਕੋਰੋਨਾ ਵੈਕਸੀਨ ਵਾਇਰਸ ਨਾਲ ਮੌਤਾਂ ਨੂੰ ਰੋਕਣ 'ਚ 99 ਫੀਸਦੀ ਅਸਰਦਾਰ ਰਹੀ ਹੈ। ਜੇਕਰ ਇਹ ਸਹੀ ਹੈ ਤਾਂ ਇਹ ਅੰਕੜੇ ਬਹੁਤ ਉਤਸ਼ਾਹ ਵਧਾਉਣ ਵਾਲੇ ਹਨ ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
.
ਮੈਲਬੌਰਨ 'ਚ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ'
NEXT STORY