ਮਾਸਕੋ-ਰੂਸ ਦੀ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਐਲੇਕਸੀ ਨਵਲਨੀ ਨੂੰ ਜੇਲ 'ਚ ਬੰਦ ਕਰਨ ਤੋਂ ਬਾਅਦ ਪ੍ਰਦਰਸ਼ਨਾਂ ਦੌਰਾਨ ਹਜ਼ਾਰਾਂ ਲੋਕਾਂ ਨੂੰ ਇਸ ਲਈ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਇਨ੍ਹਾਂ ਰੈਲੀਆਂ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਤੋਂ ਇਲਾਵਾ ਸਰਕਾਰ ਨੇ ਪੱਛਮੀ ਦੇਸ਼ਾਂ ਵੱਲ ਜਾ ਰਹੀਆਂ ਆਲੋਚਨਾਵਾਂ ਨੂੰ ਵੀ ਦਰਕਿਨਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ -ਅਗਫਾਨੀ ਫੌਜ ਦੀ ਕਾਰਵਾਈ 'ਚ 15 ਤਾਲਿਬਾਨ ਅੱਤਵਾਦੀ ਢੇਰ
ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਬੁਲਾਰੇ ਦਿਮਿਤਰੀ ਪੇਸਕੋਵ ਤੋਂ ਜਦ ਹਿਰਾਸਤ 'ਚ ਲਏ ਗਏ ਲੋਕਾਂ ਨਾਲ ਸਖਤ ਰਵੱਈਏ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਣਅਧਿਕਾਰਤ ਪ੍ਰਦਰਸ਼ਨਾਂ 'ਚ ਸ਼ਾਮਲ ਹੋਣ ਲਈ ਜ਼ਿੰਮੇਵਾਰ ਹਨ। ਪੇਸਕੋਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਤਣਾਅਪੂਰਨ ਹਾਲਾਤ ਪੈਦਾ ਨਹੀਂ ਕੀਤੇ ਸਗੋਂ ਬਿਨਾਂ ਇਜਾਜ਼ਤ ਦੇ ਕੀਤੀਆਂ ਗਈਆਂ ਗੈਲੀਆਂ 'ਚ ਹਿੱਸਾ ਲੈਣ ਵਾਲੇ ਲੋਕਾਂ ਨੇ ਅਜਿਹਾ ਕੀਤਾ।
ਨਵਲਨੀ ਨਰਵ ਏਜੰਟ (ਜ਼ਹਰ) ਹਮਲੇ ਦੇ ਪੰਜ ਮਹੀਨੇ ਬਾਅਦ ਜਰਮਨੀ ਤੋਂ ਇਲਾਜ ਕਰਵਾ ਕੇ ਰੂਸ ਪਰਤੇ ਸਨ। ਪੁਤਿਨ ਦੇ ਆਲੋਚਕ ਨਵਲਨੀ (44) ਨੂੰ 17 ਜਨਵਰੀ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਰੂਸ 'ਚ ਭਾਰੀ ਵਿਰੋਧ ਪ੍ਰਦਰਸ਼ਨ ਹੋਏ ਸਨ। ਮਾਸਕੋ ਦੀ ਇਕ ਅਦਾਲਤ ਨੇ ਨਵਲਨੀ ਨੂੰ ਜਰਮਨੀ 'ਚ ਇਲਾਜ ਕਰਵਾਉਣ ਦੌਰਾਨ ਜ਼ਮਾਨਤ ਦੀਆਂ ਸ਼ਰਤਾਂ ਦਾ ਉਲੰਘਣ ਕਰਨ ਦੇ ਦੋਸ਼ 'ਚ ਦੋ ਸਾਲ ਅੱਠ ਮਹੀਨੇ ਦੀ ਸਜ਼ਾ ਸੁਣਾਈ ਸੀ। ਇਸ ਫੈਸਲੇ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਨਾਰਾਜ਼ਗੀ ਫੈਲ ਗਈ। ਨਾਲ ਹੀ ਮਾਸਕੋ ਅਤੇ ਸੈਂਟ ਪੀਟਰਸਬਰਗ 'ਚ ਜ਼ਬਰਦਸਤ ਪ੍ਰਦਰਸ਼ਨ ਹੋਏ ਸਨ।
ਇਹ ਵੀ ਪੜ੍ਹੋ -ਰੈੱਡ ਕ੍ਰਾਸ ਗਰੀਬ ਦੇਸ਼ਾਂ ਨੂੰ ਉਪਲੱਬਧ ਕਰਵਾਏਗਾ ਕੋਵਿਡ-19 ਟੀਕਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
NCSC ਦੀ ਚਿਤਾਵਨੀ-ਅਮਰੀਕੀਆਂ ਦਾ ਸਿਹਤ ਡਾਟਾ ਚੋਰੀ ਕਰ ਰਿਹੈ ਚੀਨ !
NEXT STORY