ਮਿਲਾਨ/ਇਟਲੀ (ਸਾਬੀ ਚੀਨੀਆ): ਈਸਾਈ ਧਰਮ ਦੇ ਸਭ ਤੋਂ ਵੱਡੇ ਤਿਉਹਾਰ ਕ੍ਰਿਸਮਿਸ ਨੂੰ ਮਨਾਉਣ ਲਈ ਜਿੱਥੇ ਸਮੁੱਚੇ ਵਿਸ਼ਵ ਭਰ ਵਿੱਚ ਤਿਆਰੀਆਂ ਜੋਰਾਂ 'ਤੇ ਚੱਲ ਰਹੀਆਂ ਹਨ ।ਉੱਥੇ ਯੂਰਪੀਅਨ ਮੁਲਕ ਇਟਲੀ ਅੰਦਰ ਵੀ ਇਸ ਤਿਉਹਾਰ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਕ੍ਰਿਸਮਸ ਦੇ ਮੱਦੇਨਜਰ ਸਾਰੇ ਸ਼ਹਿਰਾਂ ਅਤੇ ਮਾਰਕੀਟਾਂ ਵਿੱਚ ਖੂਬ ਸਜਾਵਟ ਕੀਤੀ ਗਈ ਹੈ ਅਤੇ ਥਾਂ-ਥਾਂ ਤੇ ਕ੍ਰਿਸਮਸ ਟਰੀ (ਕ੍ਰਿਸਮਸ ਦਰੱਖਤ) ਲਗਾਏ ਹਨ, ਜੋ ਕਿ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਜਗਮਗਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸੀਆਂ ਦੀ ਆਮਦ ਰੋਕਣ ਲਈ ਅਮਰੀਕਾ ਨੇ ਚੁੱਕਿਆ ਸਖ਼ਤ ਕਦਮ (ਤਸਵੀਰਾਂ)
ਰੋਮ ਸਥਿੱਤ ਪਵਿੱਤਰ ਵੈਟੀਕਨ ਸਿਟੀ ਅਤੇ ਹੋਰਨਾਂ ਸ਼ਹਿਰਾਂ ਦੇ ਗਿਰਜਾਘਰਾਂ ਅੰਦਰ ਕ੍ਰਿਸਮਸ ਸਬੰਧੀ ਵਿਸ਼ੇਸ਼ ਪ੍ਰਾਥਨਾਵਾਂ ਵੀ ਸ਼ੁਰੂ ਹੋ ਗਈਆਂ ਹਨ। ਉੱਧਰ ਪ੍ਰਸ਼ਾਸਨ ਵੱਲੋਂ ਕ੍ਰਿਸਮਸ ਦੇ ਮੱਦੇਨਜਰ ਲੋਕਾਂ ਦੀ ਸੁਰੱਖਿਆ ਲਈ ਚੌਕਸੀ ਵਧਾ ਦਿੱਤੀ ਗਈ ਹੈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦੱਸਣਯੋਗ ਹੈ ਕਿ ਕ੍ਰਿਸਮਸ ਦਾ ਸਬੰਧ ਪ੍ਰਭੂ ਯੀਸ਼ਹੂ ਮਸੀਹ ਦੇ ਜਨਮ ਨਾਲ਼ ਸਬੰਧਤ ਹੈ। ਈਸਾਈ ਮਤ ਵਾਲੇ ਦੇਸ਼ ਇਸ ਤਿਉਹਾਰ ਨੂੰ ਬੜੇ ਵਧੀਆ ਤਰੀਕੇ ਨਾਲ ਮਨਾਉਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ ਸਖਤ ਸ਼ਰਤਾਂ ਦੇ ਨਾਲ ਸਜ਼ਾਯਾਫ਼ਤਾ ਅੱਤਵਾਦੀ ਨੂੰ ਜੇਲ੍ਹ 'ਚੋਂ ਕਰੇਗਾ ਰਿਹਾਅ
NEXT STORY