ਰੋਮ (ਦਲਵੀਰ ਸਿੰਘ ਕੈਂਥ)- ਅੰਤਰਰਾਸ਼ਟਰੀ ਨਾਰੀ ਦਿਵਸ ਮੌਕੇ ਇਟਲੀ ਦੀ ਮੇਲੋਨੀ ਸਰਕਾਰ ਨੇ ਇਟਲੀ ਦੀ ਨਾਰੀ ਨੂੰ ਪਹਿਲਾਂ ਤੋਂ ਵੀ ਵੱਧ ਸੁਰੱਖਿਅਤ ਕਰਨ ਲਈ ਔਰਤਾਂ ਵਿਰੁੱਧ ਹਿੰਸਾ ਤੇ ਦੁਰਵਿਵਹਾਰ ਲਈ ਵਿਸ਼ੇਸ਼ 'ਬਿੱਲ' ਪਾਸ ਕੀਤਾ ਹੈ ਜਿਸ ਵਿਚ ਹੁਣ ਔਰਤਾਂ ਨਾਲ ਮਾੜਾ ਵਤੀਰਾ ਕਰਨ ਜਾਂ ਉਨ੍ਹਾਂ ਦੀ ਹੱਤਿਆ ਕਰਨ 'ਤੇ ਸਜ਼ਾਵਾਂ ਸਖ਼ਤ ਕਰ ਦਿੱਤੀਆਂ। ਮੇਲੋਨੀ ਸਰਕਾਰ ਵੱਲੋਂ 111ਵੇਂ ਅੰਤਰਰਾਸ਼ਟਰੀ ਨਾਰੀ ਦਿਵਸ ਦੇ ਮੱਦੇਨਜ਼ਰ 7 ਮਾਰਚ ਨੂੰ ਮੰਤਰੀ ਪ੍ਰੀਸ਼ਦ ਨੇ ਔਰਤਾਂ ਵਿਰੁੱਧ ਹਿੰਸਾ ਦਾ ਮੁਕਾਬਲਾ ਕਰਨ ਅਤੇ ਪੀੜਤਾ ਦੀ ਸੁਰੱਖਿਆ ਲਈ ਨਾਰੀ ਹੱਤਿਆ ਦੇ ਅਪਰਾਧ ਅਤੇ ਹੋਰ ਵਿਧਾਨਕ ਉਪਾਵਾਂ ਨੂੰ ਪੇਸ਼ ਕਰਨ ਵਾਲੇ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਇਟਲੀ ਸਰਕਾਰ ਦੀ ਸ਼ਲਾਘਾਯੋਗ ਕਾਰਵਾਈ
ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਲਈ ਅਪਰਾਧ ਨੂੰ ਇੱਕ ਖੁਦਮੁਖਤਿਆਰ ਅਪਰਾਧ ਵਜੋਂ ਦੇਖਣਾ ਸਰਕਾਰ ਦੀ ਹੁਣ ਤੱਕ ਦੀ ਸ਼ਲਾਘਾਯੋਗ ਕਾਰਵਾਈ ਤਹਿਤ ਨਵੀਆਂ ਪੈੜਾਂ ਹਨ। ਇਹ ਬਿੱਲ ਜਿਸ ਵਿੱਚ ਇਹ ਗੱਲ ਜ਼ੋਰ ਦੇ ਕੇ ਰੱਖੀ ਗਈ ਹੈ ਕਿ ਸਰਕਾਰ ਨਾਰੀ ਹੱਤਿਆਵਾਂ ਦੇ ਕਹਿਰ ਵਿਰੁੱਧ ਲੜਾਈ ਨੂੰ ਠੱਲ ਪਾਉਣ ਲਈ ਪੱਬਾਂ ਭਾਰ ਹੈ। ਔਰਤਾਂ ਨਾਲ ਜੋ ਵੀ ਦੁਰਵਿਵਹਾਰ ਹੋ ਰਿਹਾ ਇਟਲੀ ਵਿੱਚ ਉਸ ਨੂੰ ਰੋਕਣਾ ਸੁਖਾਲਾ ਨਹੀਂ ਇਹ ਪੈਂਡਾ ਲੰਮਾ ਹੈ ਬੇਸ਼ੱਕ ਕਿ ਪਹਿਲਾਂ ਵੀ ਔਰਤਾਂ ਨਾਲ ਦੁਰਵਿਵਹਾਰ ਜਾਂ ਹਿੰਸਕ ਘਟਨਾਵਾਂ ਪ੍ਰਤੀ ਕਾਨੂੰਨ ਹੈ ਪਰ ਇਸ ਦੇ ਬਾਵਜੂਦ ਸੰਨ 2024 ਵਿੱਚ ਹਰ 3 ਦਿਨਾਂ ਬਾਅਦ ਇੱਕ ਔਰਤ ਹਿੰਸਾ ਦੀ ਸ਼ਿਕਾਰ ਹੋਈ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਹੁਣ Trump ਨੇ Russia 'ਤੇ ਪਾਬੰਦੀਆਂ ਅਤੇ ਟੈਰਿਫ ਲਗਾਉਣ ਦੀ ਦਿੱਤੀ ਧਮਕੀ
ਘੱਟੋ-ਘੱਟ 15 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਹੋਵੇਗੀ ਸਜ਼ਾ
ਇਟਲੀ ਵਿੱਚ ਔਰਤਾਂ ਨਾਲ ਹਿੰਸਾ ਕਰਨ ਵਾਲੇ ਇਟਾਲੀਅਨ ਲੋਕ ਹੀ ਨਹੀਂ ਸਗੋਂ ਵਿਦੇਸ਼ੀ ਵੀ ਹਨ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਮੇਲੋਨੀ ਸਰਕਾਰ ਨੇ ਇਹ ਇਤਿਹਾਸਿਕ ਬਿੱਲ ਪਾਸ ਕੀਤਾ। ਪਹਿਲਾਂ ਜੇਕਰ ਕੋਈ ਔਰਤ ਹਿੰਸਕ ਘਟਨਾ ਵਿੱਚ ਮਾਰੀ ਜਾਂਦੀ ਸੀ ਤਾਂ ਮੁਜ਼ਰਮ ਨੂੰ ਇਟਾਲੀਅਨ ਕਾਨੂੰਨ ਅਨੁਸਾਰ ਕਤਲ ਦੇ ਅਪਰਾਧ ਲਈ ਕਾਨੂੰਨ ਦੀ ਧਾਰਾ 575 ਦੁਆਰਾ 20 ਸਾਲ ਜਾਂ ਇਸ ਤੋਂ ਵੱਧ ਕੈਦ ਦੀ ਸਜ਼ਾ ਹੁੰਦੀ ਸੀ ਪਰ ਮੇਲੋਨੀ ਸਰਕਾਰ ਵੱਲੋਂ ਪਾਸ ਕੀਤੇ ਬਿੱਲ ਅਨੁਸਾਰ ਹੁਣ ਜੇਕਰ ਕੋਈ ਨਿੱਜੀ ਦੁਰਵਿਵਹਾਰ, ਪਿੱਛਾ ਕਰਨਾ, ਜਿਨਸੀ ਹਿੰਸਾ, ਬਦਲਾ ਲੈਣ ਵਾਲੇ ਪੋਰਨ ਅਪਰਾਧ ਜਾਂ ਹੱਤਿਆ ਕਰਦਾ ਹੈ ਤਾਂ ਉਸ ਮੁਜ਼ਰਮ ਨੂੰ ਕਾਨੂੰਨ ਦੀ ਧਾਰਾ 577 ਅਨੁਸਾਰ ਘੱਟੋ-ਘੱਟ 15 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਸਜ਼ਾ ਹੋ ਸਕਦੀ ਹੈ। ਸਰਕਾਰ ਨੇ ਔਰਤ ਦੇ ਕਤਲ ਨੂੰ ਆਮ ਕਤਲ ਨਾਲੋ ਵੱਖਰਾ ਅਪਰਾਧ ਘੋਸ਼ਿਤ ਕਰ ਦਿੱਤਾ ਹੈ
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਦੀ ਚਿਤਾਵਨੀ, 31 ਮਾਰਚ 'ਚ ਦੇਸ਼ ਛੱਡ ਦੇਣ ਗੈਰ ਕਾਨੂੰਨੀ ਪ੍ਰਵਾਸੀ ਨਹੀਂ ਤਾਂ...
ਜੱਜਾਂ ਨੂੰ ਜਲਦ ਮਾਮਲੇ ਨਿਪਟਾਉਣ ਦੇ ਨਿਰਦੇਸ਼
ਸਾਲ 2023 ਦੌਰਾਨ ਇਟਲੀ ਭਰ ਵਿੱਚ 117 ਔਰਤਾਂ ਕਤਲ ਦੀ ਸ਼ਿਕਾਰ ਹੋਈਆਂ। 2003 ਵਿੱਚ ਔਰਤਾਂ ਦੇ 192 ਮਾਮਲਿਆਂ ਦਾ ਸਿਖ਼ਰ ਦਰਜ਼ ਕੀਤਾ ਗਿਆ। ਸੰਨ 2023 ਵਿੱਚ ਕਤਲ ਕੀਤੀਆਂ 48 ਔਰਤਾਂ ਨੂੰ ਉਨ੍ਹਾਂ ਦੇ ਸਾਥੀ, 15 ਔਰਤਾਂ ਨੂੰ ਉਨ੍ਹਾਂ ਦੇ ਸਾਬਕਾ ਸਾਥੀ ਅਤੇ 31 ਔਰਤਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦਰਦਨਾਕ ਮੌਤ ਦੇਕੇ ਮਾਰਿਆ। ਜਦੋਂ ਕਿ ਸੰਨ 2023 ਵਿੱਚ ਦੇਸ਼ ਭਰ ਵਿੱਚ 6231 ਜ਼ਬਰ ਜਿਨਾਹ ਦੇ ਮਾਮਲੇ ਦਰਜ ਹੋਏ ਹਨ। ਸੰਨ 2024 ਵਿੱਚ ਵੀ 100 ਤੋਂ ਉਪੱਰ ਔਰਤਾਂ ਕਤਲ ਦੀ ਸ਼ਿਕਾਰ ਹੋਈਆਂ ਜਿਹੜੀ ਕਿ ਪਰਿਵਾਰਕ ਅਤੇ ਭਾਵਨਾਤਮਕ ਸਥਿਤੀਆਂ ਵਿੱਚ ਮਾਰੀਆਂ ਗਈਆਂ। ਨਵੇਂ ਬਿੱਲ ਅਨੁਸਾਰ ਜਿੱਥੇ ਜੱਜਾਂ ਨੂੰ ਜਲਦ ਮਾਮਲੇ ਨਿਪਟਾਉਣ ਦੇ ਨਿਰਦੇਸ਼ ਦਿੱਤੇ ਹਨ ਉੱਥੇ ਹੀ ਇਨ੍ਹਾਂ ਮਾਮਲਿਆਂ ਵਿੱਚ ਧਮਕੀਆਂ ਅਤੇ ਬਦਲਾ ਲੈਣ ਵਾਲੀ ਪੋਰਨ ਲਈ ਜੁਰਮਾਨਾ ਇੱਕ ਤਿਹਾਈ ਤੋਂ ਵਧਾ ਕੇ ਦੋ ਤਿਹਾਈ ਕਰ ਦਿੱਤਾ ਹੈ। ਵਰਤਮਾਨ ਵਿੱਚ ਪਰਿਵਾਰ ਦੁਰਵਿਵਹਾਰ ਦੇ ਅਪਰਾਧਾਂ ਲਈ 3 ਤੋਂ 7 ਸਾਲ ਦੀ ਕੈਦ ਦੀ ਸਜ਼ਾ ਹੈ ਜੇਕਰ ਪੀੜਤ ਨਾਬਾਲਗ, ਗਰਭਵਤੀ ਜਾਂ ਦਿਵਿਆਂਗ ਔਰਤ ਹੈ ਤਾਂ ਸਜ਼ਾ ਵੱਧ ਜਾਂਦੀ ਹੈ। ਹੋਰ ਵੀ ਬਹੁਤ ਕੁਝ ਇਸ ਬਿੱਲ ਦੁਆਰਾ ਔਰਤ ਦੀ ਰਾਖ਼ੀ ਲਈ ਮੇਲੋਨੀ ਸਰਕਾਰ ਨੇ ਅੰਤਰਰਾਸ਼ਟਰੀ ਨਾਰੀ ਦਿਵਸ ਵਜੋਂ ਇਟਲੀ ਦੀਆਂ ਔਰਤਾਂ ਦੇ ਪੱਖ ਵਿੱਚ ਬਿੱਲ ਦੁਆਰਾ ਐਲਾਨਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ UK ਦੀ ਕੰਪਨੀ ਵੱਲੋਂ craft drinks 'ਚ ਭਾਰਤੀਆਂ ਦੀ ਭੂਮਿਕਾ ਦੀ ਸ਼ਲਾਘਾ
NEXT STORY