ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਪਾਦੋਵਾ ਸ਼ਹਿਰ ਵਿਖੇ ਸਥਿੱਤ ਸ਼੍ਰੀ ਬਾਲਾ ਜੀ ਸਨਾਤਨੀ ਮੰਦਿਰ ਪਾਦੋਵਾ ਵਿਖੇ ਸ਼੍ਰੀ ਸ਼੍ਰੀ 1008 ਮਹਾਂਮੰਡਲੇਸ਼ਵਰ ਮਹੰਤ ਸ਼੍ਰੀ ਉੱਤਮ ਗਿਰੀ ਜੀ ਮਹਾਰਾਜ ਦੀ ਯਾਦ ਵਿੱਚ ਅਤੇ ਵਿਸ਼ਵ-ਵਿਆਪੀ ਸ਼ਾਂਤੀ ਤੇ ਮਾਨਵਤਾ ਦੀ ਭਲਾਈ ਹਿੱਤ 14 ਵਾਂ ਸਾਲਾਨਾ "ਵਿਸ਼ਵ ਸ਼ਾਂਤੀ ਯੱਗ" ਕਰਵਾਇਆ ਗਿਆ। ਇਸ ਮੌਕੇ ਪਾਦੋਵਾ ਸ਼ਹਿਰ ਵਿਖੇ ਵਿਸ਼ਾਲ "ਸ਼ੋਭਾ ਯਾਤਰਾ" ਸਜਾਈ ਗਈ।ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਪਾਡੋਰੀ ਧਾਮ ਤੋਂ ਮਹੰਤ ਸ਼੍ਰੀ ਰਘਬੀਰ ਦਾਸ ਜੀ ਮਹਾਰਾਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਕੀਮਤੀ ਪ੍ਰਵਚਨਾਂ ਨਾਲ਼ ਨਿਹਾਲ ਕੀਤਾ।ਯੱਗ ਦੌਰਾਨ ਸੁਆਮੀ ਪ੍ਰਕਾਸ਼ ਦਾਸ ਜੀ ਦਾਦੂ ਪੰਥੀ ਰਾਜਸਥਾਨ ਵਾਲਿਆਂ ਅਤੇ ਅਨੇਕਾਂ ਹੋਰ ਭਜਨ ਗਾਇਕਾਂ ਨੇ ਸੁੰਦਰ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਸ਼ੁੱਭ ਅਵਸਰ ਤੇ ਸ਼ੋਸ਼ਲ ਸਟਾਰ ਸਾਰਧਾ ਸਿਸਟਰਜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਡਾਕਟਰਾਂ ਦਾ ਕਮਾਲ; ਸਟੈਮ ਸੈੱਲ ਟ੍ਰਾਂਸਪਲਾਂਟ ਰਾਹੀਂ ਮਰੀਜ਼ ਹੋਇਆ ਐੱਚ.ਆਈ.ਵੀ. ਮੁਕਤ
ਅਚਾਰੀਆ ਸ਼੍ਰੀ ਰਾਮੇਸ਼ ਪਾਲ ਸ਼ਾਸਤਰੀ ਜੀ ਦੁਆਰਾ ਸਾਰੇ ਸ਼ਰਧਾਲੂਆਂ ਅਤੇ ਪ੍ਰਬੰਧਕ ਕਮੇਟੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।ਯੋਗ ਦੌਰਾਨ ਇਟਲੀ ਭਰ ਤੋਂ ਮੰਦਿਰ ਕਮੇਟੀਆਂ, ਸਮਾਜਿਕ ,ਧਾਰਮਿਕ ਅਤੇ ਰਾਜਨਿਤਕ ਖੇਤਰ ਦੀਆਂ ਅੇਨਕਾਂ ਸੰਸਥਾਂਵਾਂ ਦੇ ਆਹੁਦੇਦਾਰਾਂ ਅਤੇ ਇਟਾਲੀਅਨ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ 'ਚ ਅਹਿਮਦੀਆ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ
NEXT STORY