ਰੋਮ (ਦਲਵੀਰ ਕੈਂਥ)- ਇਟਲੀ ਵਿਚ ਵਿੱਦਿਅਕ ਖੇਤਰ ਵਿਚ ਭਾਰਤੀ ਭਾਈਚਾਰੇ ਦੇ ਬੱਚੇ ਸਿਰਫ਼ ਪਹਿਲੇ ਨੰਬਰ 'ਤੇ ਹੀ ਨਹੀਂ ਆ ਰਹੇ, ਸਗੋਂ ਇਟਲੀ ਦੇ ਵਿਚ ਨਵਾਂ ਇਤਿਹਾਸ ਵੀ ਲਿਖ ਰਹੇ ਹਨ। ਉਹ ਇਤਿਹਾਸ ਜਿਸ ਵਿਚ ਭਾਰਤੀਆਂ ਦੀ ਸਰਕਾਰੇ ਦਰਬਾਰੇ ਪੂਰੀ ਝੰਡੀ ਹੋਵੇਗੀ। ਇਸ ਮਾਣਮੱਤੇ ਕਾਰਜਾਂ ਵਿਚ ਲਾਤੀਨਾ, ਆਰੇਸੋ ਤੇ ਮੋਦਨਾ ਜ਼ਿਲ੍ਹਿਆਂ ਤੋਂ ਭਾਰਤੀ ਬੱਚਿਆਂ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਵਿੱਚੋਂ ਪਹਿਲੇ ਨੰਬਰ 'ਤੇ ਆ ਕੇ ਆਪਣੇ ਮਾਪਿਆਂ ਦੇ ਨਾਲ-ਨਾਲ ਪੰਜਾਬ ਅਤੇ ਭਾਰਤ ਦਾ ਨਾਮ ਵੀ ਇਟਲੀ ਦੀ ਧਰਤੀ 'ਤੇ ਰੁਸ਼ਨਾ ਦਿੱਤਾ ਹੈ, ਜਿਸ ਲਈ ਹਰ ਭਾਰਤੀ ਇਹਨਾਂ ਬੱਚਿਆਂ ਵੱਲੋਂ ਮਿਹਨਤ ਨਾਲ ਹਾਸਲ ਕੀਤੇ ਮੁਕਾਮ ਲਈ ਮਾਣ ਮਹਿਸੂਸ ਕਰ ਰਿਹਾ ਹੈ।
ਇਹ ਵੀ ਪੜ੍ਹੋ: ਪਾਕਿ ਦੇ ਗ੍ਰਹਿ ਮੰਤਰੀ ਨੇ ਕਬੂਲਿਆ ਸੱਚ! ਕਿਹਾ- ਇਸਲਾਮਾਬਾਦ ’ਚ ਰਹਿੰਦੇ ਹਨ ਤਾਲਿਬਾਨੀਆਂ ਦੇ ਪਰਿਵਾਰ
ਇਹਨਾਂ ਬੱਚਿਆਂ ਵਿਚ ਮਨੀਸ਼ਾ ਰਾਣੀ, ਨਿਸ਼ਾ ਨੰਦਾ, ਤਨਵੀਰ ਸਿੰਘ ਅਤੇ ਮਨਵੀਰ ਸਿੰਘ ਦਾ ਇਸ ਸਾਲ ਦੇ ਨਤੀਜਿਆਂ ਵਿਚ ਉਚੇਚਾ ਜ਼ਿਕਰ ਆ ਰਿਹਾ ਹੈ। ਜ਼ਿਲ੍ਹਾ ਅਰਸੋ ਵਿਚ ਰਹਿੰਦੀ ਦਵਿੰਦਰ ਰਾਮ ਅਤੇ ਮੀਨਾ ਕੁਮਾਰੀ ਦੀ ਲਾਡਲੀ 18 ਸਾਲਾ ਧੀ ਮਨੀਸ਼ਾ ਰਾਣੀ ਦਾ ਜ਼ਿਕਰ ਸਭ ਤੋਂ ਪਹਿਲਾ ਹੋਣਾ ਲਾਜ਼ਮੀ ਹੈ, ਜਿਹੜੀ ਕਿ ਪਿਛਲੇ 2 ਸਾਲਾ ਤੋਂ ਪੜ੍ਹਾਈ ਵਿਚ ਪਹਿਲਾ ਨੰਬਰ ਲੈ ਕੇ ਪੰਜਾਬੀਆਂ ਅਤੇ ਭਾਰਤ ਦਾ ਨਾਮ ਚਮਕਾ ਰਹੀ ਹੈ। ਇਸ ਵਾਰ ਵੀ ਤੀਜੇ ਸਾਲ ਵਿਚ ਮਨੀਸ਼ਾ ਰਾਣੀ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਵਿਚੋਂ 100/100 ਨੰਬਰ ਲੈ ਕੇ ਆਪਣੀ ਕਾਬਲੀਅਤ ਨੂੰ ਸਿੱਧ ਕਰ ਦਿੱਤਾ ਹੈ ਕਿ ਜੇਕਰ ਇਨਸਾਨ ਵਿਚ ਕੁਝ ਕਰਕੇ ਦਿਖਾਉਣ ਦਾ ਜਜ਼ਬਾ ਹੈ ਤਾਂ ਫਿਰ ਇਹ ਗੱਲਾਂ ਕੋਈ ਮਾਈਨੇ ਨਹੀ ਰੱਖਦੀਆਂ ਕਿ ਉਹ ਨੇਤਰਹੀਣ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਇਮਾਰਤ ਡਿੱਗਣ ਕਾਰਨ ਲਾਪਤਾ ਲੋਕਾਂ 'ਚ ਭਾਰਤੀ ਜੋੜੇ ਸਮੇਤ ਇਕ ਬੱਚੀ ਸ਼ਾਮਲ, ਭਾਲ ਜਾਰੀ
ਬੇਸ਼ੱਕ ਮਨੀਸ਼ਾ ਰਾਣੀ ਨਾਲ ਹੋਰ ਤਿੰਨ ਬੱਚਿਆਂ ਨੇ 100/100 ਨੰਬਰ ਪ੍ਰਾਪਤ ਕੀਤੇ ਹਨ ਪਰ ਇਸ ਧੀ ਦੀ ਕਾਮਯਾਬੀ ਵਿਲੱਖਣ ਹੈ ਕਿਉਂਕਿ ਇੱਥੇ ਤਾਂ ਨੇਤਰਾਂ ਵਾਲੇ ਔਖੀ ਪੜ੍ਹਾਈ ਅੱਗੇ ਹੱਥ ਖੜ੍ਹੇ ਕਰ ਜਾਂਦੇ ਹਨ ਪਰ ਇਸ ਨੇ ਨੇਤਰਹੀਣ ਹੋਣ ਦੇ ਬਾਵਜੂਦ ਅਸੰਭਵ ਨੂੰ ਸੰਭਵ ਕਰ ਦਿਖਾਇਆ। ਮਨੀਸ਼ਾ ਰਾਣੀ ਆਪਣੀ ਅਗਲੀ ਪੜ੍ਹਾਈ ਕਰਨ ਲਈ ਯੂਨੀਵਰਸਿਟੀ ਪੀਜਾ ਵਿਖੇ ਜਾ ਰਹੀ ਹੈ। ਅੱਗੇ ਗੱਲ ਆਉਂਦੀ ਹੈ 18 ਸਾਲਾ ਨੀਸ਼ਾ ਨੰਦਾ ਸਪੁੱਤਰੀ ਦਵਿੰਦਰ ਨੰਦਾ/ਸਤਵਿੰਦਰ ਕੌਰ ਦੀ, ਜਿਸ ਨੇ ਲਾਤੀਨਾ ਸ਼ਹਿਰ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਵਿਚੋਂ 100/100 ਲੈ ਕੇ ਪੰਜਾਬੀ ਭਾਈਚਾਰੇ ਦੀ ਬੱਲੇ-ਬੱਲੇ ਕਰਾਈ ਹੈ। ਨੀਸ਼ਾ ਨੰਦਾ ਆਪਣੀ ਅਗਲੀ ਪੜ੍ਹਾਈ ਕਰਨ ਫਿੰਨਲੈਂਡ ਜਾ ਰਹੀ ਹੈ।
ਇਹ ਵੀ ਪੜ੍ਹੋ: ਚੋਰੀ ਦਾ ਸਾਮਾਨ, ਨਸ਼ਾ ਅਤੇ ਜਾਅਲੀ ਕਾਗਜ਼ਾਤ ਸਮੇਤ ਬਰੈਂਪਟਨ 'ਚੋਂ 16 ਪੰਜਾਬੀ ਗ੍ਰਿਫ਼ਤਾਰ
ਇਟਲੀ ਵਿਚ ਪੰਜਾਬੀ ਕੁੜੀਆਂ ਦੇ ਨਾਲ-ਨਾਲ 2 ਪੰਜਾਬੀ ਜੁੜਵਾਂ ਸਕੇ ਭਰਾਵਾਂ ਨੇ ਵੀ ਪੜ੍ਹਾਈ ਵਿਚੋਂ ਪਹਿਲਾ ਨੰਬਰ ਸਥਾਨ ਹਾਸਲ ਕਰਕੇ ਭਾਰਤ ਅਤੇ ਇਟਲੀ ਵਿਚ ਧੰਨ-ਧੰਨ ਕਰਵਾਈ ਹੈ। ਇਹ ਜੁੜਵਾ ਪੰਜਾਬੀ ਭਰਾ ਤਨਵੀਰ ਸਿੰਘ (18) ਅਤੇ ਮਨਵੀਰ ਸਿੰਘ (18) ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪੱਲੀ ਝਿੱਕੀ ਦੇ 25 ਸਾਲ ਸਰਪੰਚ ਰਹੇ ਨਿਰਮਲ ਸਿੰਘ ਦੇ ਪੋਤਰੇ ਹਨ, ਜਿਹਨਾਂ ਦੇ ਮਾਪੇ ਗੁਰਦੀਪ ਸਿੰਘ /ਰਜਿੰਦਰ ਕੌਰ ਨੇ ਬਹੁਤ ਹੀ ਸ਼ਿੱਦਤ ਨਾਲ ਬੱਚਿਆਂ ਨੂੰ ਇਸ ਮੁਕਾਮ ਉੱਤੇ ਲਿਆਂਦਾ ਹੈ। ਤਨਵੀਰ ਸਿੰਘ ਨੇ ਮੋਦਨਾ ਸ਼ਹਿਰ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਵਿਚੋਂ 100/100 ਨੰਬਰ ਲਏ ਹਨ, ਜਦੋਂਕਿ ਮਨਵੀਰ ਸਿੰਘ ਨੇ 100/98 ਨੰਬਰ ਲੈ ਕੇ ਇਟਾਲੀਅਨ ਬੱਚਿਆਂ ਨੂੰ ਵੀ ਇਸ ਦੌੜ ਵਿਚੋਂ ਪਛਾੜਦੇ ਇਹ ਮੁਕਾਮ ਹਾਸਲ ਕੀਤਾ ਹੈ। ਇਹ ਦੋਵੇਂ ਭਰਾ ਵੀ ਅਗਲੀ ਪੜ੍ਹਾਈ ਲਈ ਯੂਨੀਵਰਸਿਟੀ ਵੱਲ ਨਵਾਂ ਇਤਿਹਾਸ ਰਚਣ ਜਾ ਰਹੇ ਹਨ। ਇਟਲੀ ਵਿਚ ਇਹਨਾਂ ਪੰਜਾਬੀ ਬੱਚਿਆਂ ਦੀ ਪੜ੍ਹਾਈ ਖੇਤਰ ਵਿਚ ਪਹਿਲਾ ਨੰਬਰ ਪ੍ਰਾਪਤ ਕਰਕੇ ਮਚਾਈ ਧੂਮ ਦੀ ਸਾਰੇ ਇਟਲੀ ਵਿਚ ਗੂੰਜ ਪੈ ਰਹੀ ਹੈ।
ਇਹ ਵੀ ਪੜ੍ਹੋ: ਤਲਾਕ ਮਗਰੋਂ ਪਤਨੀ ਨੂੰ ਨਾ ਦੇਣਾ ਪਏ ਹਿੱਸਾ, ਪਤੀ ਨੇ ਨਸ਼ੇ ’ਚ ਲਾਈ 5.6 ਕਰੋੜ ਦੇ ਘਰ ਨੂੰ ਅੱਗ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਆਫ਼ਤ : ਹਾਂਗਕਾਂਗ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ 'ਤੇ ਲਾਈ ਰੋਕ
NEXT STORY