ਲੰਡਨ : ਬ੍ਰਿਟੇਨ ਵਿਚ ਇਕ ਵਿਅਕਤੀ ਨੇ ਪਤਨੀ ਨੂੰ ਤਲਾਕ ਦੇ ਬਾਅਦ ਉਸ ਦਾ ਹਿੱਸਾ ਲੈਣ ਤੋਂ ਰੋਕਣ ਲਈ ਕਰੋੜਾਂ ਦੇ ਆਪਣੇ ਘਰ ਨੂੰ ਖ਼ੁਦ ਹੀ ਅੱਗ ਲੱਗਾ ਦਿੱਤੀ। ਸੜੇ ਹੋਏ ਘਰ ਦੀ ਕੀਮਤ 550,000 ਪੌਂਡ ਜਾਂ 56804550 ਰੁਪਏ ਦੱਸੀ ਗਈ ਹੈ। ਇੰਨਾ ਹੀ ਨਹੀਂ, ਉਸ ਵਿਅਕਤੀ ਨੇ ਅੱਗ ਦੇ ਬਾਅਦ ਫਾਇਰ ਵਿਭਾਗ ਨੂੰ ਫੋਨ ਤੱਕ ਨਹੀਂ ਕੀਤਾ। ਅੱਗ ਨਾਲ ਹੋਏ ਨੁਕਸਾਨ ਦੀ ਭਰਪਾਈ ਨਾ ਹੋ ਸਕੇ, ਇਸ ਲਈ ਪਤੀ ਨੇ ਪਤਨੀ ਨੂੰ ਬਿਨਾਂ ਦੱਸੇ ਇੰਸ਼ੋਰੈਂਸ ਦੇ ਪ੍ਰੀਮੀਅਮ ਦਾ ਭੁਗਤਾਨ ਤੱਕ ਨਹੀਂ ਕੀਤਾ ਸੀ।
ਇਹ ਵੀ ਪੜ੍ਹੋ: ਕਰਜ਼ੇ ਹੇਠ ਦੱਬੀ ਇਮਰਾਨ ਸਰਕਾਰ ਦਾ ਅਨੋਖਾ ਫ਼ੈਸਲਾ, ਫੋਨ ’ਤੇ 5 ਮਿੰਟ ਤੋਂ ਜ਼ਿਆਦਾ ਗੱਲ ਕਰਨ 'ਤੇ ਵਸੂਲੇਗੀ ਟੈਕਸ
ਇਸ ਪੂਰੇ ਮਾਮਲੇ ਦਾ ਖੁਲਾਸਾ ਐਕਸੈਟਰ ਕਰਾਊਨ ਕੋਰਟ ਵਿਚ ਸੁਣਵਾਈ ਦੌਰਾਨ ਹੋਇਆ। ਪੁਲਸ ਅਤੇ ਫਾਇਰ ਵਿਭਾਗ ਨੇ ਅਦਾਲਤ ਨੂੰ ਦੱਸਿਆ ਕਿ ਇਹ ਅੱਗ ਹਾਦਸਾ ਨਹੀਂ, ਸਗੋਂ ਜਾਨਬੁੱਝ ਕੇ ਲਗਾਈ ਗਈ ਸੀ। ਜਾਂਚਕਰਤਾਵਾਂ ਨੇ ਅੱਗ ਲਗਾਉਣ ਲਈ 75 ਸਾਲਾ ਜੌਹਨ ਮੈਕਰੋਰੀ ਨੂੰ ਦੋਸ਼ੀ ਦੱਸਿਆ। ਉਨ੍ਹਾਂ ਕਿਹਾ ਕਿ ਮੈਕਾਰੀ ਘਰ ਦੀ ਹੋਣ ਵਾਲੀ ਨੀਲਾਮੀ ਤੋਂ ਨਾਖ਼ੁਸ਼ ਸਨ।
ਇਹ ਵੀ ਪੜ੍ਹੋ: ਪਤਨੀ ’ਤੇ ਚੜ੍ਹਿਆ Tik Tok ਦਾ ਫਿਤੂਰ ਪਤੀ ਨੂੰ ਨਾ ਆਇਆ ਪਸੰਦ, ਪਤਨੀ ਅਤੇ ਸੱਸ ਨੂੰ ਗੋਲੀਆਂ ਨਾਲ ਭੁੰਨਿਆ
ਇਸ ਘਰ ਵਿਚ ਜੌਹਨ ਮੈਕਰੋਰੀ ਅਤੇ ਉਨ੍ਹਾਂ ਪਤਨੀ ਹਿਲੇਰੀ 20 ਸਾਲ ਤੱਕ ਇਕੱਠੇ ਰਹਿ ਰਹੇ ਸਨ। ਉਨ੍ਹਾਂ ਨੇ ਘਰ ਨੂੰ ਅੱਗ ਲਗਾਉਣ ਤੋਂ ਪਹਿਲਾਂ ਕਾਫ਼ੀ ਸ਼ਰਾਬ ਪੀਤੀ ਅਤੇ ਬਾਅਦ ਵਿਚ ਪ੍ਰੋਪੇਨ ਗੈਸ ਦੇ ਸਿਲੰਡਰਾਂ ਵਿਚ ਬਲੋਟਾਰਚ ਦੀ ਮਦਦ ਨਾਲ ਅੱਗ ਲਗਾ ਦਿੱਤੀ। ਅੱਗ ਨੂੰ ਲਗਾਉਣ ਦੇ ਬਾਅਦ ਉਹ ਆਰਾਮ ਨਾਲ ਕੁਰਸੀ ’ਤੇ ਬੈਠ ਗਏ ਅਤੇ ਫਿਰ ਤੋਂ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਗੁਆਂਢੀਆਂ ਦੇ ਇਕੱਠਾ ਹੋਣ ’ਤੇ ਕਿਹਾ ਕਿ ‘ਮੈਂ ਇਸ ਨੂੰ ਸੜ੍ਹਦੇ ਹੋਏ ਦੇਖ ਰਿਹਾ ਹਾਂ।’
ਇਹ ਵੀ ਪੜ੍ਹੋ: ਟੋਕੀਓ ਜਾਣ ਵਾਲੇ ਐਥਲੀਟਸ ਨੂੰ ਪ੍ਰੇਰਣਾ ਸੰਦੇਸ਼ ਦੇਣ ਲਈ ਬੀਮਾਰੀ ’ਚ ਵੀ ਤਿਆਰ ਹੋ ਗਏ ਸਨ ਮਿਲਖਾ ਸਿੰਘ
ਜਾਂਚਕਰਤਾਵਾਂ ਨੇ ਅਦਾਲਤ ਨੂੰ ਦੱਸਿਆ ਕਿ 17 ਜੂਨ ਨੂੰ ਲੱਗੀ ਅੱਗ ਤੋਂ ਤਿੰਨ ਦਿਨ ਬਾਅਦ ਘਰ ਨੂੰ 550,000 ਪੌਂਡ ਵਿਚ ਵੇਚਿਆ ਜਾਣਾ ਸੀ। ਅੱਗ ਲੱਗਣ ਤੋਂ ਬਾਅਦ ਘਰ ਇੰਨਾ ਨੁਕਸਾਨਿਆ ਗਿਆ ਸੀ ਕਿ ਹਾਲ ਹੀ ਵਿਚ ਇਸ ਨੂੰ 320,000 ਪੌਂਡ ਵਿਚ ਵੇਚਿਆ ਗਿਆ ਹੈ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਅੱਗ ਲੱਗਣ ਦੀ ਘਟਨਾ ਤੋਂ ਠੀਕ ਪਹਿਲਾ ਮੈਕਾਰੀ ਨੇ ਆਪਣੀ ਪਤਨੀ ਨੂੰ ਘਰੋਂ ਸਾਮਾਨ ਕੱਢਣ ਤੋਂ ਰੋਕ ਦਿੱਤਾ ਸੀ।
ਇਹ ਵੀ ਪੜ੍ਹੋ: ਬੰਗਲਾਦੇਸ਼: ਧਮਾਕੇ ਮਗਰੋਂ ਇਮਾਰਤ ਡਿੱਗਣ ਨਾਲ 7 ਲੋਕਾਂ ਦੀ ਮੌਤ, ਸੈਂਕੜੇ ਜ਼ਖ਼ਮੀ
ਮੈਕਰੋਰੀ ਨੇ ਅਦਾਲਤ ਵਿਚ ਅੱਗ, ਜੀਵਨ ਨੂੰ ਖ਼ਤਰੇ ਵਿਚ ਪਾਉਣ ਅਤੇ ਲਾਪ੍ਰਵਾਹੀ ਹੋਣ ਦੀ ਗੱਲ ਮੰਨੀ। ਹਾਲਾਂਕਿ ਉਨ੍ਹਾਂ ਦਾਅਵਾ ਕੀਤਾ ਕਿ ਵਰਕਸ਼ਾਪ ਵਿਚ ਪਿੱਤਲ ਦੇ ਦਰਵਾਜ਼ੇ ਦੇ ਹੈਂਡਲ ਨੂੰ ਬਲੋਰਟਾਰਚ ਨਾਲ ਸਾਫ਼ ਕਰਦੇ ਸਮੇਂ ਅਚਾਨਕ ਲੱਗ ਗਈ ਸੀ। ਅਦਾਲਤ ਦੇ ਜੱਜ ਕੀਥ ਕਲਟਰ ਨੇ ਜਾਂਚਕਰਤਾਵਾਂ ਦੀ ਦਲੀਲ ਸੁਣਨ ਦੇ ਬਾਅਦ ਮੈਕਰੋਰੀ ਦੇ ਦਾਅਵੇ ਨੂੰ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ: ਪਾਕਿ ਫ਼ਿਲਮ ਇੰਡਸਟਰੀ ਨੂੰ ਇਮਰਾਨ ਨੇ ਦਿੱਤੀ ਨਸੀਹਤ, ਬਾਲੀਵੁੱਡ ਨੂੰ ਕਾਪੀ ਕਰਨ ਦੀ ਬਜਾਏ ਕੁਝ ਓਰਿਜਨਲ ਬਣਾਓ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਨੇ ਅਫਗਾਨਿਸਤਾਨ 'ਚ TTP ਦੇ 5 ਹਜ਼ਾਰ ਅੱਤਵਾਦੀ ਹੋਣ ਦਾ ਕੀਤਾ ਦਾਅਵਾ
NEXT STORY