ਨਿਊਯਾਰਕ/ ਬਰੈਂਪਟਨ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਬਰੈਂਪਟਨ ਵਿਖੇ ਵੱਖ-ਵੱਖ ਪੁਲਸ ਵਿਭਾਗਾਂ ਅਤੇ ਕੈਨੇਡਾ ਪੋਸਟ ਵੱਲੋਂ ਕੀਤੀ ਗਈ ਸਾਂਝੀ ਜਾਂਚ ਤੋਂ ਬਾਅਦ ਚੋਰੀ ਦਾ ਸਾਮਾਨ, ਨਸ਼ੇ, ਜਾਅਲੀ ਕਾਗਜ਼ਾਤ, ਪਛਾਣ ਪੱਤਰ ਤੇ ਕ੍ਰੈਡਿਟ ਕਾਰਡ ਦੇ ਡਾਟਾ ਸਮੇਤ 16 ਲੋਕ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਹੁਣ ਤੱਕ ਕੁਲ 140 ਦੇ ਕਰੀਬ ਮਾਮਲੇ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ: ਕਰਜ਼ੇ ਹੇਠ ਦੱਬੀ ਇਮਰਾਨ ਸਰਕਾਰ ਦਾ ਅਨੋਖਾ ਫ਼ੈਸਲਾ, ਫੋਨ ’ਤੇ 5 ਮਿੰਟ ਤੋਂ ਜ਼ਿਆਦਾ ਗੱਲ ਕਰਨ 'ਤੇ ਵਸੂਲੇਗੀ ਟੈਕਸ
ਇਹ ਜਾਂਚ ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ ਦਰਜ ਕੀਤੀਆਂ 100 ਤੋਂ ਵਧੇਰੇ ਸ਼ਿਕਾਇਤਾਂ 'ਤੇ ਅਧਾਰਿਤ ਸੀ। ਗ੍ਰਿਫ਼ਤਾਰ ਅਤੇ ਚਾਰਜ ਹੋਣ ਵਾਲਿਆਂ ਵਿਚ ਗੁਰਦੀਪ ਬੈਂਸ (46), ਹਰਤਿੰਦਰ ਰੰਧਾਵਾ (37), ਤਰਨਜੀਤ ਵਿਰਕ (37), ਹਰਮੀਤ ਖੱਖ (28), ਗੁਰਦੀਪ ਸਿੰਘ (28), ਹਰਜਿੰਦਰ ਸਿੰਘ (31), ਗੁਰਕਮਲ ਮਹਿਮੀ (38), ਗੁਰਵਿੰਦਰ ਕੰਗ (38), ਗੁਰਪ੍ਰੀਤ ਸਿੰਘ (21), ਵਰਿੰਦਰਪਾਲ ਕੂਨਰ (43), ਸੁਹੇਲ ਕੁਮਾਰ (21), ਰਤਨ ਪ੍ਰੀਤਮ (26), ਰੁਪਿੰਦਰ ਸ਼ਰਮਾ (25), ਜੋਗਾ ਸਿੰਘ (30), ਹਰਮਨ ਸਿੰਘ (21), ਕੁਲਦੀਪ ਸੰਧਾੜਾ (27) ਦੇ ਨਾਮ ਸ਼ਾਮਲ ਹਨ। ਇਹ ਸਾਰੇ ਸੱਜਣ ਠੱਗ ਆਉਣ ਵਾਲੇ ਦਿਨਾਂ ਵਿਚ ਕੋਰਟ ਕਚਿਹਰੀਆਂ ਦਾ ਸ਼ਿੰਗਾਰ ਬਣਨਗੇ।
ਇਹ ਵੀ ਪੜ੍ਹੋ: ਤਲਾਕ ਮਗਰੋਂ ਪਤਨੀ ਨੂੰ ਨਾ ਦੇਣਾ ਪਏ ਹਿੱਸਾ, ਪਤੀ ਨੇ ਨਸ਼ੇ ’ਚ ਲਾਈ 5.6 ਕਰੋੜ ਦੇ ਘਰ ਨੂੰ ਅੱਗ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਘਰੇਲੂ ਕਲੇਸ਼ ਕਾਰਨ ਅਮਰੀਕਾ ’ਚ ਪੰਜਾਬੀ ਨੌਜਵਾਨ ਨੇ ਕੀਤੀ ਖੁਦਕੁਸ਼ੀ
NEXT STORY