ਮਿਲਾਨ/ਇਟਲੀ (ਸਾਬੀ ਚੀਨੀਆ)— ਇਟਲੀ ਦੇ ਵਿਰੋਨਾ ਸ਼ਹਿਰ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ।ਇਹ ਹਾਦਸਾ ਕੱਲ੍ਹ ਦੁਪਿਹਰ 12 ਵਜੇ ਵਾਪਰਿਆ, ਜਦੋਂ ਲਵਦੀਪ ਸਿੰਘ (35) ਨਾਂ ਦਾ ਇਹ ਵਿਅਕਤੀ ਸਾਈਕਲ ਤੇ ਸਵਾਰ ਹੋ ਕੇ ਦੁਪਿਹਰ ਵੇਲੇ ਕੰਮ ਤੋਂ ਘਰ ਨੂੰ ਵਾਪਿਸ ਪਰਤ ਰਿਹਾ ਸੀ।ਵਿਰੋਨਾ ਨੇੜਲੇ ਕਾਦਾਈਵਦੇ ਸ਼ਹਿਰ ਦੀ ਵਿਰੋਨਾ ਮੋਧਨਾ ਸੜਕ 'ਤੇ ਇਕ ਤੇਜ਼ ਤਰਾਰ ਕਾਰ ਨੇ ਇਸ ਨੌਜਵਾਨ ਨੂੰ ਲਪੇਟ ਵਿਚ ਲੈ ਲਿਆ।ਇਕ ਇਟਾਲੀਅਨ ਲੜਕੀ ਇਸ ਕਾਰ ਦੀ ਡਰਾਈਵਿੰਗ ਕਰ ਰਹੀ ਸੀ।ਕਾਰ ਦੀ ਲਪੇਟ ਵਿਚ ਆ ਕੇ ਜਖਮਾਂ ਦੀ ਤਾਬ ਨਾ ਸਹਾਰਦਿਆਂ ਲਵਦੀਪ ਸਿੰਘ ਹਾਦਸੇ ਦੇ ਕੁੱਝ ਮਿੰਟਾਂ ਬਾਅਦ ਹੀ ਦਮ ਤੋੜ ਗਿਆ।ਘਟਨਾ ਦੀ ਸੂਚਨਾ ਮਿਲਦਿਆਂ ਐਬੂਲੈਂਸ ਵੀ ਮੌਕੇ ਤੇ ਪਹੁੰਚ ਗਈ ਪ੍ਰੰਤੂ ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਦੀ ਟੀਮ ਲਵਦੀਪ ਸਿੰਘ ਨੂੰ ਬਚਾ ਨਹੀ ਸਕੀ।
ਇਸੇ ਪ੍ਰਕਾਰ ਇਟਾਲੀਅਨ ਪੁਲਿਸ ਨੇ ਉਕਤ ਕਾਰ ਚਾਲਕ ਦੇ ਖਿਲਾਫ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕ ਲਵਦੀਪ ਪੰਜਾਬ ਤੋਂ ਬੇਗੋਵਾਲ ਨਾਲ਼ ਸਬੰਧਿਤ ਦੱਸਿਆ ਜਾ ਰਿਹਾ ਹੈ ਤੇ ਉਹ ਕੁਝ ਸਾਲਾਂ ਤੋਂ ਪੱਕੇ ਤੌਰ ਤੇ ਇਟਲੀ ਵਿਚ ਰਹਿ ਰਿਹਾ ਸੀ।ਮ੍ਰਿਤਕ ਲਵਦੀਪ ਸਿੰਘ ਆਪਣੇ ਪਿੱਛੇ ਦੋ ਬੱਚੇ ਤੇ ਪਤਨੀ ਛੱਡ ਗਿਆ ਹੈ।ਉਸ ਦੇ ਨਜਦੀਕੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਲਵਦੀਪ ਦੇ ਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਲਈ ਲੋੜੀਂਦੇ ਯਤਨ ਕੀਤੇ ਜਾ ਰਹੇ ਹਨ।
ਇਟਲੀ ਸਰਕਾਰ ਨੇ ਉਡਾਈ ਪ੍ਰਵਾਸੀਆਂ ਦੀ ਨੀਂਦ, ਭਾਰਤੀ ਵੀ ਹੋਣਗੇ ਪ੍ਰਭਾਵਿਤ
NEXT STORY