ਰੋਮ/ਇਟਲੀ (ਕੈਂਥ): ਬੀਤੇ ਦੋ ਸਾਲ ਪਹਿਲਾਂ ਇਟਲੀ ਦੇ ਸੂਬਾ ਲਾਸੀਓ ਦੇ ਜ਼ਿਲ੍ਹਾ ਲਾਤੀਨਾ ਦੇ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਵਿਖੇ ਸੰਗਤਾਂ ਦੀ ਸਹਿਮਤੀ ਨਾਲ ਨਵੇਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ। ਜਿਸ ਦਾ ਨਾਮ ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਰੱਖਿਆ ਗਿਆ ਸੀ, ਹੁਣ ਲਗਭਗ ਦੋ ਸਾਲ ਦਾ ਸਮਾਂ ਬੀਤ ਜਾਣ ਮਗਰੋਂ ਸਰਬਸੰਮਤੀ ਨਾਲ ਗੁਰਦੁਆਰਾ ਸਾਹਿਬ ਦਾ ਨਾਮ ਬਦਲ ਕੇ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ ਰੱਖਿਆ ਗਿਆ ਹੈ। ਇਸ ਸੰਬੰਧੀ ਨਵੇਂ ਬਣੇ ਕਮੇਟੀ ਮੈਂਬਰਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਹਿਲੇ ਮੈਂਬਰਾਂ ਅਤੇ ਸੰਗਤਾਂ ਦੀ ਸਹਿਮਤੀ ਨਾਲ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਦੀ ਪ੍ਰੰਬਧਕ ਕਮੇਟੀ ਮੈਂਬਰਾਂ ਦਾ ਪੁਨਰਗਠਨ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਦਾ ਦੁਨੀਆ ਭਰ 'ਚ ਡੰਕਾ, PM ਮੋਦੀ ਨੂੰ ਪਾਪੂਆ ਨਿਊ ਗਿਨੀ ਤੇ ਫਿਜੀ ਨੇ ਦਿੱਤਾ ਸਰਵਉੱਚ ਸਨਮਾਨ (ਤਸਵੀਰਾਂ)
ਫਿਰ ਗੁਰਦੁਆਰਾ ਸਾਹਿਬ ਦਾ ਨਾਮ ਬਦਲ ਕੇ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ ਰੱਖ ਦਿੱਤਾ ਗਿਆ ਅਤੇ ਬਕਾਇਦਾ ਇਸ ਨਾਮ ਨੂੰ ਇਟਲੀ ਦੇ ਕਾਨੂੰਨ ਵਿੱਚ ਰਜਿਸਟਰਡ ਕਰਵਾ ਦਿੱਤਾ ਗਿਆ ਹੈ। ਨਵੀਂ ਬਣੀ 6 ਮੈਂਬਰੀ ਪ੍ਰੰਬਧਕ ਕਮੇਟੀ ਨੇ ਵੀ ਸਰਕਾਰੀ ਮਾਨਤਾ ਪ੍ਰਾਪਤ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੋ ਨਵੇਂ ਪ੍ਰੰਬਧਕ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਉਹ ਗੁਰਦੁਆਰਾ ਸਾਹਿਬ ਦੀ ਮਰਿਆਦਾ ਅਨੁਸਾਰ ਸਿੱਖ ਅੰਮ੍ਰਿਤਧਾਰੀ ਹਨ। ਪੁਰਾਣੇ ਪ੍ਰੰਬਧਕ ਕਮੇਟੀ ਮੈਂਬਰਾਂ ਨੂੰ ਸੇਵਾ ਮੁਕਤ ਕਰਕੇ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਿੰਗਾਪੁਰ ਦੇ ਪ੍ਰਧਾਨ ਮੰਤਰੀ ਪਾਏ ਗਏ ਕੋਵਿਡ-19 ਪਾਜ਼ੇਟਿਵ
NEXT STORY