ਰੋਮ (ਕੈਂਥ/ਵਾਰਤਾ)- ਕੋਵਿਡ-19 ਜਦੋਂ ਸਾਲ 2020 ਵਿਚ ਫੈਲਣਾ ਸ਼ੁਰੂ ਹੋਇਆ ਸੀ ਤਾਂ ਇਟਲੀ ਸਰਕਾਰ ਨੇ ਇਸ ਮਹਾਮਾਰੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ, ਜਿਸ ਕਾਰਨ ਇਟਲੀ ਯੂਰਪ ਦਾ ਅਜਿਹਾ ਦੇਸ਼ ਬਣ ਗਿਆ ਸੀ ਜਿੱਥੇ ਚੀਨ ਤੋਂ ਬਾਅਦ ਕੋਵਿਡ-19 ਨੇ ਕਹਿਰ ਮਚਾਇਆ ਸੀ। ਆਪਣੀ ਇਸ ਗਲਤੀ ਨੂੰ ਇਟਲੀ ਸਰਕਾਰ ਕਿਸੇ ਵੀ ਹਾਲਤ ਵਿਚ ਦੁਹਰਾਉਣਾ ਨਹੀਂ ਚਾਹੁੰਦੀ। ਇਸ ਦੇ ਮੱਦੇਨਜ਼ਰ ਇਟਲੀ ਦੇ ਸਿਹਤ ਮੰਤਰੀ ਰੋਬੈਂਰਤੋ ਸੰਪਰੈਂਜਾ ਨੇ ਦੁਨੀਆ ਵਿਚ ਫੈਲ ਰਹੇ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਧਿਆਨ ਵਿਚ ਰੱਖਦਿਆਂ ਦੱਖਣੀ ਅਫਰੀਕਾ, ਲੈਸੋਥੋ, ਬੋਤਸਵਾਨਾ, ਜ਼ਿੰਬਾਬਵੇ, ਮੋਜ਼ਾਮਬੀਕ, ਨਾਮੀਬੀਆ, ਐਸਵਾਤੀਨੀ ਆਦਿ ਦੇਸ਼ਾਂ ਦੇ ਯਾਤਰੀਆਂ 'ਤੇ ਇਟਲੀ ਵਿਚ ਦਾਖ਼ਲ ਹੋਣ ਲਈ ਅਗਲੇ ਹੁਕਮ ਤੱਕ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਵੇਰੀਐਂਟ ਨੇ ਵਧਾਈ ਦੁਨੀਆ ਦੀ ਚਿੰਤਾ, ਫਾਈਜ਼ਰ ਦਾ ਦਾਅਵਾ-100 ਦਿਨਾਂ ਦੇ ਅੰਦਰ ਤਿਆਰ ਕਰਾਂਗੇ ਟੀਕਾ
ਉਥੇ ਹੀ ਆਸਟ੍ਰੇਲੀਆ ਨੇ ਵੀ 7 ਦੱਖਣੀ ਅਫ਼ਰੀਕੀ ਦੇਸ਼ਾਂ ਦੀਆਂ ਸਾਰੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਸੀ.ਐਨ.ਐਨ. ਨੇ ਸ਼ਨੀਵਾਰ ਨੂੰ ਇਕ ਨਿਊਜ਼ ਕਾਨਫਰੰਸ ਵਿਚ ਆਸਟਰੇਲੀਆ ਦੇ ਸਿਹਤ ਮੰਤਰੀ ਗ੍ਰੇਗ ਹੰਟ ਦੇ ਹਵਾਲੇ ਤੋਂ ਕਿਹਾ, 'ਇਨ੍ਹਾਂ 7 ਦੇਸ਼ਾਂ ਵਿਚ ਦੱਖਣੀ ਅਫਰੀਕਾ, ਨਾਮੀਬੀਆ, ਜ਼ਿੰਬਾਬਵੇ, ਬੋਤਸਵਾਨਾ, ਲੈਸੋਥੋ, ਮਲਾਵੀ ਅਤੇ ਮੋਜ਼ਾਮਬੀਕ ਸ਼ਾਮਲ ਹਨ।' ਸਿਹਤ ਮੰਤਰੀ ਨੇ ਕਿਹਾ ਕਿ ਇੱਥੋਂ ਸਿਰਫ਼ ਆਸਟਰੇਲੀਅਨ ਨਾਗਰਿਕਾਂ ਨੂੰ ਹੀ ਦੇਸ਼ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ, ਬਸ਼ਰਤੇ ਉਨ੍ਹਾਂ ਨੂੰ ਇੱਥੇ ਆਉਣ 'ਤੇ 14 ਦਿਨਾਂ ਲਈ ਕੁਆਰੰਟੀਨ ਵਿਚ ਰਹਿਣਾ ਪਵੇਗਾ। ਦੱਖਣੀ ਅਫਰੀਕਾ ਤੋਂ ਵਿਦੇਸ਼ੀ ਨਾਗਰਿਕਾਂ 'ਤੇ ਪਾਬੰਦੀ ਲਗਾਉਣ ਵਾਲੇ ਹੋਰ ਦੇਸ਼ਾਂ ਵਿਚ ਬ੍ਰਾਜ਼ੀਲ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਨਿਊਯਾਰਕ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਖ਼ੌਫ਼, ਵਧਦੇ ਮਾਮਲਿਆਂ ਕਾਰਨ ਐਮਰਜੈਂਸੀ ਦਾ ਐਲਾਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੀ NRI's ਲਈ Income Tax ਭਰਨਾ ਜ਼ਰੂਰੀ ਹੈ? ਜਾਣ ਲਓ ਇਕ-ਇਕ ਗੱਲ
NEXT STORY