ਮਿਲਾਨ, (ਸਾਬੀ ਚੀਨੀਆ)—ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲਵੀਨੀ 1 ਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਤੇ ਗੁਰਦੁਆਰਾ ਭਗਤ ਸ੍ਰੀ ਰਵਿਦਾਸ ਸਿੰਘ ਸਭਾ ਵਿਖੇ ਵਿਸ਼ਾਲ ਸ਼ਹੀਦੀ ਜੋੜ ਮੇਲਾ ਕਰਵਾਇਆ ਗਿਆ। ਇਸ ਮੌਕੇ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪ੍ਰਸਿੱਧ ਰਾਗੀ ਭਾਈ ਜਸਪਾਲ ਸਿੰਘ ਜੀ ਸ਼ਾਤ ਦੇ ਜੱਥੇ ਵਲੋਂ ਆਈਆਂ ਸੰਗਤਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਬੰਧਤ ਕਥਾ-ਕਹਾਣੀਆਂ ਸੁਣਾਈਆਂ ਗਈਆਂ। ਗੁਰਦੁਆਰਾ ਭਗਤ ਰਵਿਦਾਸ ਸਿੰਘ ਸਭਾ ਵਿਖੇ ਜਦ ਭਾਈ ਸਾਹਿਬ ਵਿਚਾਰਾਂ ਸੁਣਾ ਰਹੇ ਸਨ ਤਾਂ ਉਸ ਸਮੇਂ ਪੰਡਾਲ ਵਿਚ ਜੁੜ ਬੈਠੀਆਂ ਸੰਗਤਾਂ ਦੀਆਂ ਅੱਖਾਂ 'ਚੋ ਹੰਝੂ ਨਿਕਲਣ ਲੱਗੇ ਪਏ।
ਭਾਈ ਸਾਹਿਬ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਆਖਿਆ ਕਿ ਜੇ ਸਿੱਖੀ ਰੂਪੀ ਬੂਟੇ ਨੂੰ ਵੱਧਦਾ-ਫੁੱਲਦਾ ਵੇਖਣਾ ਚਾਹੁੰਦੇ ਹੋ ਤਾਂ ਮਾਤਾ ਗੁਜਰ ਕੌਰ ਬਣ ਕੇ ਬੱਚਿਆਂ ਨੂੰ ਸਿੱਖਿਆਵਾਂ ਦੇਣੀਆਂ ਪੈਣਗੀਆਂ। ਦੋਹਾਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਭਾਈ ਸਾਹਿਬ ਦੇ ਜੱਥੇ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਰਾਸ਼ਟਰਪਤੀ ਪੁਤਿਨ ਦੀ ਦੇਖ-ਰੇਖ 'ਚ ਰੂਸ ਨੇ ਲਾਂਚ ਕੀਤੀ ਨਵੀਂ ਮਿਜ਼ਾਇਲ
NEXT STORY