ਰੋਮ (ਕੈਂਥ): ਗੰਗਾ ਮਾਤਾ ਨੂੰ ਆਪਣੀਆਂ ਜਟਾਵਾਂ ਵਿੱਚ ਜਕੜਣ ਵਾਲੇ ਭੋਲੇ ਨਾਥ ਕੈਲਾਸ਼ਪਤੀ ਭਗਵਾਨ ਸ਼ਿਵ ਸੰਕਰ ਜੀ ਨਾਲ ਸੰਬਧਿਤ ਮਹਾਂ ਸ਼ਿਵਰਾਤਰੀ ਦਾ ਪੁਰਬ ਫੱਗਣ ਕ੍ਰਿਸ਼ਨ ਚਤੁਰਦਾਸ਼ੀ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਸ ਵਾਰ ਵੀ ਦੇਸ਼-ਵਿਦੇਸ਼ ਭੋਲੇ ਦੇ ਭਗਤਾਂ ਵੱਲੋਂ ਮਹਾ ਸ਼ਿਵਰਾਤਰੀ ਦਾ ਪੁਰਬ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਪੂਰਵਕ ਮਨਾਇਆ ਗਿਆ।ਇਟਲੀ ਵਿੱਚ ਵੀ ਇਸ ਮੌਕੇ ਹਿੰਦੂ ਮੰਦਿਰਾਂ ਵਿੱਚ ਭਗਤਾਂ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਚਾਹੇ ਕਿ ਕੋਵਿਡ-19 ਕਾਰਨ ਬਹੁਤੇ ਤਿਉਹਾਰ ਤੇ ਪੁਰਬ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਨਹੀ ਮਨਾਏ ਜਾ ਰਹੇ ਪਰ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮਾਨਤੋਵਾ ਸਥਿਤ ਮਸ਼ਹੂਰ ਹਰੀ ਓਮ ਮੰਦਿਰ ਵਿਖੇ ਮੰਦਿਰ ਕਮੇਟੀ ਪ੍ਰਬੰਧਕਾਂ ਵੱਲੋਂ ਭਗਤਾਂ ਦੇ ਸਹਿਯੋਗ ਨਾਲ ਮਹਾ ਸ਼ਿਵਰਾਤਰੀ ਦਾ ਪੁਰਬ ਬਹੁਤ ਹੀ ਸੁਚੱਝੇ ਢੰਗ ਨਾਲ ਮਨਾਇਆ।
ਇਸ ਮੌਕੇ ਮਹਾ ਸ਼ਿਵਰਾਤਰੀ ਦੇ ਇਤਿਹਾਸ ਸੰਬਧੀ ਜਾਣਕਾਰੀ ਦਿੰਦਿਆਂ ਮੰਦਿਰ ਦੇ ਪੁਜਾਰੀ ਪੰਡਤ ਪੁਨੀਤ ਸ਼ਾਸਤਰੀ ਹੁਰਾਂ ਨੇ ਦੱਸਿਆਂ ਕਿ ਸ਼ਾਸਤਰਾਂ ਦੇ ਅਨੁਸਾਰ, ਇਹ ਉਹ ਰਾਤ ਸੀ ਜਦੋਂ ਭਗਵਾਨ ਸ਼ਿਵ ਇਕ ਜੋਤੀਰਲਿੰਗ ਦੇ ਰੂਪ ਵਿੱਚ ਪ੍ਰਗਟ ਹੋਏ ਸਨ, ਜਿਸ ਦੇ ਪ੍ਰਭਾਵ ਕਰੋੜਾਂ ਸੂਰਜ ਦੇ ਪ੍ਰਭਾਵ ਸਨ।ਇਸ ਕਾਰਨ, ਹਰ ਸਾਲ ਫੱਗਣ ਮਹੀਨੇ ਦੇ ਕ੍ਰਿਸ਼ਨਾ ਪੱਖ ਦੀ ਚਤੁਰਦਾਸ਼ੀ ਦੀ ਤਾਰੀਖ ਨੂੰ, ਮਹਾ ਸ਼ਿਵਰਾਤਰੀ ਦਾ ਤਿਉਹਾਰ ਪੂਰੀ ਤਰ੍ਹਾਂ ਕਾਨੂੰਨ ਵਿਵਸਥਾ ਨਾਲ ਮਨਾਇਆ ਜਾਂਦਾ ਹੈ।ਇਸ ਨੂੰ ਮਹਾਰਾਤਰੀ ਵੀ ਕਿਹਾ ਜਾਂਦਾ ਹੈ।ਇਹ ਤਿਉਹਾਰ ਸ਼ਿਵ ਦੇ ਬ੍ਰਹਮ ਅਵਤਾਰ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।
ਪੜ੍ਹੋ ਇਹ ਅਹਿਮ ਖਬਰ- ਮੁਸ਼ਕਲ 'ਚ ਫਸਿਆ ਪਾਕਿ, ਅੱਜ ਸ਼ਾਮ ਤੱਕ UAE ਨੂੰ ਵਾਪਸ ਕਰਨੇ ਪੈਣਗੇ 1 ਅਰਬ ਡਾਲਰ
ਇਸ ਦਿਨ ਵਰਤ ਰੱਖਣ ਵਾਲੇ ਵਿਅਕਤੀ ਨੂੰ ਕਾਮ, ਕ੍ਰੋਧ, ਮੋਹ, ਮਤਸਰ, ਲਾਲਚ ਆਦਿ ਤੋਂ ਆਜ਼ਾਦੀ ਮਿਲਦੀ ਹੈ।ਇਸ ਮੌਕੇ ਹਰੀ ਓਮ ਮੰਦਿਰ ਵਿੱਚ ਭਗਤਾਂ ਵੱਲੋਂ ਸ਼ਿਵ ਲਿੰਗ ਦੀ ਪੂਜਾ ਕਰਨ ਦੇ ਨਾਲ-ਨਾਲ ਭਜਨ ਵੀ ਗਾਕੇ ਭੋਲੇ ਨਾਥ ਦੀ ਮਹਿਮਾ ਦਾ ਗੁਣ-ਗਾਨ ਕੀਤਾ ਗਿਆ। ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਹਰਮੇਸ ਲਾਲ, ਦਰਸ਼ਨ ਮਾਰਵਾ, ਰਾਧੇ ਸ਼ਾਮ, ਰਿੰਕਲ, ਅਜੇ ਸ਼ਰਮਾ, ਤੇਜਸ ਠਾਕੁਰ ਮਿੱਕੀ, ਜਸਵਿੰਦਰ ਪਾਬਲਾ ਜੀ, ਸ਼ਮਾ ਪਾਬਲਾ ਤੇ ਰਿਤੀਕਾ ਹੰਡਾ ਆਦਿ ਸੇਵਾਦਾਰ ਮੌਜੂਦ ਸਨ।
ਮੁਸ਼ਕਲ 'ਚ ਫਸਿਆ ਪਾਕਿ, ਅੱਜ ਸ਼ਾਮ ਤੱਕ UAE ਨੂੰ ਵਾਪਸ ਕਰਨੇ ਪੈਣਗੇ 1 ਅਰਬ ਡਾਲਰ
NEXT STORY