ਰੋਮ (ਕੈਂਥ): ਗੁਰਦੁਆਰਾ ਗੁਰੂ ਨਾਨਕ ਦੇਵ ਜੀ ਸਿੰਘ ਸਭਾ ਪਸਿਆਨੋ ਪੋਰਦੇਨੋਨੇ ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਪੋਰਦੇਨੋਨੇ ਤਰਵੀਜੋ ਵਲੋਂ ਕਬੱਡੀ ਅਤੇ ਵਾਲੀਬਾਲ ਦੇ ਟੂਰਨਾਮੈਂਟ ਮਿਤੀ 19 ਸਤੰਬਰ, 2021 ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਹਨ। ਇਸ ਵਿੱਚ ਉੱਚ ਪੱਧਰ ਦੀਆਂ ਟੀਮਾਂ ਵਿਚਾਲੇ ਖੇਡ ਮੁਕਾਬਲੇ ਹੋਣਗੇ।ਸਮੂਹ ਸੰਗਤਾਂ ਨੂੰ ਪ੍ਰਬੰਧਕਾਂ ਨੇ ਹੁੰਮ ਹੁਮਾਕੇ ਪਹੁੰਚਣ ਦੀ ਅਪੀਲ ਕਰਦਿਆਂ ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਪ੍ਰੇਰਿਆ।
ਇਹ ਖੇਡ ਮੇਲਾ ਪੋਰਦੇਨੋਨੇ ਅਤੇ ਤਰਵੀਜੋ ਦੀਆਂ ਸੰਗਤਾਂ ਵੱਲੋਂ ਸਾਂਝੇ ਰੂਪ ਵਿਚ ਕਰਵਾਇਆ ਜਾ ਰਿਹਾ ਹੈ ਜਿਸ ਦੇ ਸਾਰੇ ਖੇਡ ਪ੍ਰਦਰਸ਼ਨ ਦੀ ਪ੍ਰਸ਼ਾਸਨ ਵਲੋਂ ਇਜਾਜ਼ਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਲੈਕੇ ਦਿੱਤੀ ਗਈ ਹੈ।ਕੋਵਿਡ-19 ਦੀਆਂ ਸ਼ਰਤਾਂ ਮੁਤਾਬਕ ਗ੍ਰੀਨ ਪਾਸ ਜਾ ਕੋਵਿਡ ਦਾ ਟੈਸਟ ਮਾਸਕ ਜ਼ਰੂਰੀ ਹੈ।ਲੰਗਰ ਦਾ ਪ੍ਰਬੰਧ ਗੁਰੂ ਘਰ ਵਿਚ ਕੀਤਾ ਗਿਆ ਹੈ ਅਤੇ ਖੇਡ ਮੈਦਾਨ ’ਚ ਸਿਰਫ ਠੰਡੇ ਜਲ ਦੀ ਸੇਵਾ ਹੋਵੇਗੀ।ਪ੍ਰਬੰਧਕਾਂ ਵੱਲੋਂ ਇਸ ਖੇਡ ਮੇਲੇ ਵਿੱਚ ਸ਼ਮੂਲੀਅਤ ਕਰਨ ਵਾਲੇ ਖੇਡ ਪ੍ਰੇਮੀਆਂ ਨੂੰ ਉਚੇਚੇ ਤੌਰ 'ਤੇ ਅਪੀਲ ਕੀਤੀ ਹੈ ਕਿ ਕੋਈ ਵੀ ਸਾਥੀ ਨਾ ਨਸ਼ਾ ਕਰਕੇ ਆਵੇ ਤੇ ਨਾਂ ਹੀ ਨਸ਼ਾ ਗੱਡੀਆਂ ਵਿੱਚ ਹੋਵੇ।
ਪੜ੍ਹੋ ਇਹ ਅਹਿਮ ਖਬਰ - ਮਾਝਾ ਯੂਥ ਕਲੱਬ ਬ੍ਰਿਸਬੇਨ ਵੱਲੋਂ ਮੁਫ਼ਤ ਪੰਜਾਬੀ ਕਲਾਸਾਂ ਲਗਾਉਣ ਦੇ ਲਗਾਤਾਰ ਉਪਰਾਲੇ ਜਾਰੀ
ਪ੍ਰਸ਼ਾਸਨ ਵੱਲੋਂ ਖਾਸ ਹਦਾਇਤਾਂ ਹਨ ਕਿ ਸਮਾਨ ਵੇਚਣ ਦੇ ਸਟਾਲਾਂ ਦੀ ਇਜਾਜ਼ਤ ਨਹੀਂ ਹੈ। ਕਿਰਪਾ ਕਰਕੇ ਸੰਗਤਾਂ ਸਹਿਯੋਗ ਕਰਨ ਤਾਂ ਜੋ ਇਹ ਖੇਡ ਮੇਲਾ ਸੁਚੱਜੇ ਢੰਗ ਨਾਲ ਨੇਪੜੇ ਚੜ੍ਹੇ।ਖੇਡ ਮੇਲੇ ਮੌਕੇ ਬੱਚਿਆਂ ਦੀਆ ਦੋੜਾਂ ਦੇ ਵੀ ਖਾਸ ਪ੍ਰਬੰਧ ਕੀਤੇ ਗਏ ਹਨ ਜਿਹੜਾ ਕਿ ਬਾਬਾ ਬਿੰਦੀ ਚੰਦ ਜੀ ਦੀ ਯਾਦ ਨੂੰ ਸਮਰਪਿਤ ਹੈ।
ਨਿਕੋਲਾ ਸਟਰਜਨ ਨੇ 9/11 ਹਮਲੇ ਦੀ 20ਵੀਂ ਬਰਸੀ ਮੌਕੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ
NEXT STORY