ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਜਿਵੇਂ ਆਨ-ਸਕ੍ਰੀਨ ਨਜ਼ਰ ਆਉਂਦੀ ਹੈ, ਅਸਲ ਜ਼ਿੰਦਗੀ 'ਚ ਉਹ ਥੋੜ੍ਹੀ ਹਟ ਕੇ ਹੈ। ਕੈਮਰੇ ਤੋਂ ਹਟ ਕੇ ਇਵਾਂਕਾ ਦੀ ਆਵਾਜ਼ ਆਤਮਵਿਸ਼ਵਾਸ ਨਾਲ ਭਰੀ ਹੈ। ਇਹ ਗੱਲ ਵਾਸ਼ਿੰਗਟਨ ਪੋਸਟ 'ਚ ਪ੍ਰਕਾਸ਼ਤ ਇਕ ਇੰਟਰਵਿਊ ਵਿਚ ਆਖੀ ਗਈ ਹੈ।
ਵ੍ਹਾਈਟ ਹਾਊਸ ਦੀ ਸੀਨੀਅਰ ਸਲਾਹਕਾਰ ਦੇ ਤੌਰ 'ਤੇ ਇਵਾਂਕਾ ਨੇ ਕਈ ਮੁੱਦਿਆਂ ਨੂੰ ਚੁੱਕਿਆ ਹੈ, ਜਿਸ ਵਿਚ ਔਰਤਾਂ ਲਈ ਨੀਤੀਆਂ ਵੀ ਸ਼ਾਮਲ ਹਨ। ਉਨ੍ਹਾਂ ਨੇ ਅਧਿਕਾਰਤ ਰੂਪ ਨਾਲ ਕੰਮ ਵਾਲੀਆਂ ਥਾਂਵਾਂ 'ਤੇ ਯੌਨ ਸ਼ੋਸ਼ਣ ਜਿਹੇ ਮੁੱਦੇ 'ਤੇ ਚਰਚਾ ਕੀਤੀ।
ਗੋਲਡਨ ਗਲੋਬਸ 'ਤੇ ਓਪਰਾ ਵਿਨਫ੍ਰੇ ਦੇ ਸੰਬੋਧਨ ਬਾਰੇ ਇਵਾਂਕਾ ਨੇ ਇਸ ਨੂੰ ਪ੍ਰੇਰਕ ਅਤੇ ਮਜ਼ਬੂਤ ਦੱਸਦੇ ਹੋਏ ਤਰੀਫ ਕੀਤੀ। ਇਸ ਦੇ ਨਾਲ ਹੀ ਬੀਤੇ ਸਾਲ ਰਿਪਬਲੀਕਨ ਟੈਕਸ ਬਿੱਲ ਪਾਸ ਕਰਾਉਣ ਲਈ ਵੋਟ ਹਾਸਲ ਕਰਨ ਅਤੇ ਹਾਲ ਹੀ ਦੇ ਦੱਖਣੀ ਕੋਰੀਆ 'ਚ ਓਲੰਪਿਕ ਲਈ ਪ੍ਰਤੀਨਿਧੀ ਦੇ ਤੌਰ 'ਤੇ ਇਵਾਂਕਾ ਦੇ ਦੌਰੇ ਨੂੰ ਲੈ ਕੇ ਕਾਫੀ ਸ਼ਲਾਘਾ ਕੀਤੀ ਗਈ। ਹਾਲਾਂਕਿ ਦੱਖਣੀ ਕੋਰੀਆ ਵਿਚ ਟਰੰਪ 'ਤੇ ਯੌਨ ਸ਼ੋਸ਼ਣ ਦੇ ਦੋਸ਼ ਸੰਬੰਧਤ ਸਵਾਲਾਂ ਨੂੰ ਇਵਾਂਕਾ ਨੇ ਟਾਲ ਦਿੱਤਾ। ਉਨ੍ਹਾਂ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਕਿਸੇ ਧੀ ਤੋਂ ਉਸ ਦੇ ਪਿਤਾ ਬਾਰੇ ਅਜਿਹੇ ਸਵਾਲ ਕਰਨਾ ਬਿਲਕੁਲ ਵੀ ਸਹੀ ਨਹੀਂ ਹੈ, ਜਦ ਕਿ ਉਹ ਕਹਿ ਚੁੱਕੇ ਹਨ ਕਿ ਇਨ੍ਹਾਂ ਗੱਲਾਂ 'ਚ ਸੱਚਾਈ ਨਹੀਂ ਹੈ। ਓਧਰ ਟਰੰਪ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਮੇਰੀ ਧੀ ਸਖਤ ਮਿਹਨਤ ਕਰਦੀ ਹੈ ਅਤੇ ਹਮੇਸ਼ਾ ਬਿਹਤਰੀਨ ਢੰਗ ਨਾਲ ਕੰਮ ਕਰਦੀ ਹੈ।
ਬ੍ਰਿਟੇਨ 'ਚ ਜਾਸੂਸ 'ਤੇ ਹੋਏ ਹਮਲੇ 'ਤੇ ਅਮਰੀਕਾ ਨੇ ਪ੍ਰਗਟ ਕੀਤਾ ਗੁੱਸਾ
NEXT STORY