ਵਾਸ਼ਿੰਗਟਨ - ਜਾਨਸਨ ਐਂਡ ਜਾਨਸਨ ਨੇ ਕੋਰੋਨਾਵਾਇਰਸ ਦੀ ਅਜਿਹੀ ਵੈਕਸੀਨ ਦਾ ਆਖਰੀ ਪੜਾਅ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ ਜਿਸ ਦੀ ਸਿਰਫ ਇਕ ਹੀ ਖੁਰਾਕ ਦੀ ਜ਼ਰੂਰਤ ਹੋਵੇਗੀ। ਜ਼ਿਆਦਾਤਰ ਵੈਕਸੀਨਾਂ ਨੂੰ ਜੋ ਵਿਕਸਤ ਕੀਤੀਆਂ ਜਾ ਰਹੀਆਂ ਹਨ, ਉਨਾਂ ਦੀਆਂ 2 ਖੁਰਾਕਾਂ ਦੀ ਜ਼ਰੂਰਤ ਹੈ। ਕੰਪਨੀ ਦੀ ਇਸ ਸਟੱਡੀ ਵਿਚ ਬੁੱਧਵਾਰ ਨੂੰ ਸ਼ੁਰੂ ਹੋਣ ਦੇ ਨਾਲ 60 ਹਜ਼ਾਰ ਵਾਲੰਟੀਅਰਸ 'ਤੇ ਵੈਕਸੀਨ ਨੂੰ ਟੈਸਟ ਕੀਤੇ ਜਾਣ ਦਾ ਪਲਾਨ ਹੈ, ਜੋ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਇਹ ਟ੍ਰਾਇਲ ਅਮਰੀਕਾ ਤੋਂ ਇਲਾਵਾ ਦੱਖਣੀ ਅਫਰੀਕਾ, ਅਰਜਨਟੀਨਾ, ਬ੍ਰਾਜ਼ੀਲ, ਚਿਲੀ, ਕੋਲੰਬੀਆ, ਮੈਕਸੀਕੋ ਅਤੇ ਪੇਰੂ ਵਿਚ ਹੋ ਰਹੇ ਹਨ।
ਇਸ ਲਈ ਹੋ ਸਕਦੈ ਫਾਇਦਾ
ਮਾਹਿਰਾਂ ਦਾ ਆਖਣਾ ਹੈ ਕਿ ਭਾਂਵੇ ਹੀ ਕੰਪਨੀ ਦੀ ਵੈਕਸੀਨ ਦੂਜੇ ਉਮੀਦਵਾਰਾਂ ਤੋਂ ਪਿੱਛੇ ਹੋਵੇ, ਇਸ ਦੇ ਦੂਜੇ ਫਾਇਦੇ ਹੋ ਸਕਦੇ ਹਨ। ਸਭ ਤੋਂ ਵੱਡਾ ਫਾਇਦਾ ਹੈ ਕਿ ਇਸ ਨੂੰ ਸਬ-ਜ਼ੀਰੋ ਤਾਪਮਾਨ ਵਿਚ ਸਟੋਰ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਦੀਆਂ 2 ਨਹੀਂ, ਸਿਰਫ ਇਕ ਖੁਰਾਕ ਨੂੰ ਦਿੱਤੇ ਜਾਣ ਨਾਲ ਇਮਿਊਨਿਟੀ ਵਿਕਸਤ ਹੋ ਸਕਦੀ ਹੈ। ਕੰਪਨੀ ਦੇ ਚੀਫ ਸਾਇੰਟੀਫਿਕ ਅਫਸਰ ਡਾ. ਪਾਲ ਸਟਾਫਲ ਦਾ ਆਖਣਾ ਹੈ ਕਿ ਸਾਲ ਦੇ ਆਖਿਰ ਤੱਕ ਇਹ ਪੁਸ਼ਟ ਕੀਤਾ ਜਾ ਸਕੇਗਾ ਕਿ ਵੈਕਸੀਨ ਕਿੰਨੀ ਸੁਰੱਖਿਅਤ ਅਤੇ ਅਸਰਦਾਰ ਹੈ।
ਇੰਝ ਕੰਮ ਕਰਦੀ ਹੈ ਵੈਕਸੀਨ
ਇਹ ਵੈਕਸੀਨ adenovirus ਵਿਚ ਕੋਰੋਨਾਵਾਇਰਸ ਦੇ ਸਪਾਈਕ ਪ੍ਰੋਟੀਨ ਦੀ ਜੀਨ ਇਨਸਾਨ ਦੇ ਸਰੀਰ ਵਿਚ ਪਹੁੰਚਾਉਦੀ ਹੈ। ਉਥੇ, ਵੈਸਟ ਵਰਜ਼ੀਨੀਆ ਯੂਨੀਵਰਸਿਟੀ ਦੀ ਵਾਇਸ ਚੇਅਰਵੁਮਨ ਡਾਯ ਜੂਡਿਥ ਫੀਨਬਰਗ ਦਾ ਆਖਣਾ ਹੈ ਕਿ ਤੀਜੇ ਪੜਾਅ ਦੇ ਟ੍ਰਾਇਲ ਤੋਂ ਬਾਅਦ ਹੀ ਇਹ ਸਾਫ ਹੋਵੇਗਾ ਕਿ ਕੀ ਇਸ ਦੀ ਇਕ ਖੁਰਾਕ ਅਸਰਦਾਰ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਮਹਾਮਾਰੀ ਨੂੰ ਕੰਟਰੋਲ ਕਰਨਾ ਆਸਾਨ ਹੋ ਸਕਦਾ ਹੈ।
ਟਰੰਪ ਵੱਲੋਂ ਤੇਜ਼ੀ ਦਾ ਦਬਾਅ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਹੀ ਟਵੀਟ ਕਰ ਐੱਫ. ਡੀ. ਏ. ਤੋਂ ਤੇਜ਼ੀ ਨਾਲ ਅੱਗੇ ਵਧਣ ਲਈ ਕਿਹਾ ਹੈ। ਟਰੰਪ ਨੇ ਕਿਹਾ ਕਿ ਕਈ ਕੰਪਨੀਆਂ ਨੂੰ ਬਿਹਤਰੀਨ ਨਤੀਜੇ ਮਿਲ ਰਹੇ ਹਨ। ਟਰੰਪ ਨੇ ਵੈਕਸੀਨ ਨੂੰ ਜਲਦ ਤੋਂ ਜਲਦ ਵਿਕਸਤ ਕਰਨ ਲਈ ਕਿਹਾ ਹੈ ਜਦਕਿ ਮਾਹਿਰਾਂ ਦਾ ਆਖਣਾ ਹੈ ਕਿ ਟਰੰਪ ਨੇ ਜੋ ਸਮੇਂ-ਸੀਮਾ ਤੈਅ ਕੀਤੀ ਹੈ, ਉਸ ਵਿਚ ਸਾਰੇ ਉਮੀਦਵਾਰਾਂ ਨੂੰ ਪੂਰੀ ਤਰ੍ਹਾਂ ਨਾਲ ਟੈਸਟ ਨਹੀਂ ਕੀਤਾ ਜਾ ਸਕੇਗਾ।
ਜਿਥੇ ਡੇਂਗੂ ਦੇ ਸਭ ਤੋਂ ਵੱਧ ਮਾਮਲੇ ਉਥੇ ਕੋਰੋਨਾ ਦੇ ਸਭ ਤੋਂ ਘੱਟ, ਪੜ੍ਹੋ ਪੂਰੀ ਖ਼ਬਰ
NEXT STORY