ਬ੍ਰਾਸੀਲੀਆ - ਬ੍ਰਾਜ਼ੀਲ 'ਚ ਕੋਰੋਨਾ ਵਾਇਰਸ 'ਤੇ ਹੋਈ ਇੱਕ ਸਟੱਡੀ ਹੈਰਾਨ ਕਰਨ ਵਾਲੀ ਹੈ। ਰਿਸਰਚ ਕਹਿੰਦੀ ਹੈ, ਡੇਂਗੂ ਦੇ ਬੁਖਾਰ ਨੇ ਕੋਰੋਨਾ ਦੇ ਮਰੀਜ਼ਾਂ ਲਈ ਸੁਰੱਖਿਆ ਕਵਚ ਦੀ ਤਰ੍ਹਾਂ ਕੰਮ ਕੀਤਾ ਹੈ। ਡੇਂਗੂ ਬੁਖਾਰ ਤੋਂ ਬਾਅਦ ਲੋਕਾਂ 'ਚ ਕੁੱਝ ਹੱਦ ਤੱਕ ਅਜਿਹੀ ਐਂਟੀਬਾਡੀ ਵਿਕਸਿਤ ਹੋਈ ਜੋ ਕੋਰੋਨਾ ਨਾਲ ਲੜਨ 'ਚ ਮਦਦ ਕਰ ਰਹੀ ਹੈ, ਇਸ ਲਈ ਇਨ੍ਹਾਂ 'ਚ ਇਨਫੈਕਸ਼ਨ ਦੇ ਮਾਮਲੇ ਘੱਟ ਸਾਹਮਣੇ ਆ ਰਹੇ ਹਨ।
ਡੇਂਗੂ ਦੇ 2019 ਅਤੇ 2020 ਦੇ ਮਾਮਲਿਆਂ ਦੀ ਤੁਲਨਾ ਹੋਈ
ਰਿਸਰਚ ਕਰਨ ਵਾਲੀ ਡਿਊਕ ਯੂਨੀਵਰਸਿਟੀ ਦੇ ਖੋਜਕਰਤਾ ਪ੍ਰੋ. ਮਿਗੁਇਲ ਨਿਕੋਲੇਸਿਸ ਦਾ ਕਹਿਣਾ ਹੈ ਕਿ ਡੇਂਗੂ ਤੋਂ ਬਚਾਉਣ ਲਈ ਬਣਾਈ ਗਈ ਵੈਕਸੀਨ ਕੋਰੋਨਾ ਤੋਂ ਸੁਰੱਖਿਆ ਦੇ ਸਕਦੀ ਹੈ। ਰਿਸਰਚ ਦੌਰਾਨ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਦੇਸ਼ਾਂ 'ਚ ਇਸ ਸਾਲ ਜਾਂ ਪਿਛਲੇ ਸਾਲ ਡੇਂਗੂ ਦੇ ਮਾਮਲੇ ਜ਼ਿਆਦਾ ਆਏ, ਉੱਥੇ ਕੋਰੋਨਾ ਦਾ ਇਨਫੈਕਸ਼ਨ ਘੱਟ ਫੈਲਿਆ ਹੈ।
ਦੋਨਾਂ ਵਿਚਾਲੇ ਇੱਕ ਅਨੋਖਾ ਸੰਬੰਧ
ਰਿਸਰਚ ਰਿਪੋਰਟ ਮੁਤਾਬਕ, ਡੇਂਗੂ ਅਤੇ ਕੋਰੋਨਾ ਵਾਇਰਸ ਵਿਚਾਲੇ ਇੱਕ ਅਨੋਖਾ ਸੰਬੰਧ ਹੈ। ਇਹੀ ਸੰਬੰਧ ਲੈਟਿਨ ਅਮਰੀਕਾ, ਏਸ਼ੀਆ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਦੇਸ਼ਾਂ 'ਚ ਵੀ ਪਾਇਆ ਗਿਆ ਹੈ। ਖੋਜਕਰਤਾ ਦਾ ਕਹਿਣਾ ਹੈ, ਹੁਣ ਤੱਕ ਰਿਸਰਚ 'ਚ ਸਾਹਮਣੇ ਆਈ ਜਾਣਕਾਰੀ ਕਾਫ਼ੀ ਦਿਲਚਸਪ ਹੈ। ਪਹਿਲਾਂ ਇਹ ਗੱਲ ਪਤਾ ਚੱਲੀ ਸੀ ਕਿ ਜਿਨ੍ਹਾਂ ਲੋਕਾਂ ਦੇ ਖੂਨ 'ਚ ਡੇਂਗੂ ਦਾ ਐਂਟੀਬਾਡੀ ਹੈ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆ ਰਿਹਾ ਸੀ। ਜਦੋਂ ਕਿ ਉਨ੍ਹਾਂ ਨੂੰ ਕੋਰੋਨਾ ਦਾ ਇਨਫੈਕਸ਼ਨ ਹੋਇਆ ਹੀ ਨਹੀਂ ਸੀ।
ਹੁਣ, ਡੇਂਗੂ ਦੇ ਮਰੀਜ਼ਾਂ 'ਚ ਕੋਰੋਨਾ ਦੇ ਇਨਫੈਕਸ਼ਨ ਦੇ ਮਾਮਲੇ ਘੱਟ ਸਾਹਮਣੇ ਆਏ। ਯਾਨੀ ਡੇਂਗੂ ਅਤੇ ਕੋਰੋਨਾ ਵਿਚਾਲੇ ਕੁੱਝ ਨਾ ਕੁੱਝ ਸੰਬੰਧ ਜ਼ਰੂਰ ਹੈ। ਪ੍ਰੋ. ਨਿਕੋਲੇਸਿਸ ਮੁਤਾਬਕ, ਦੋਨਾਂ ਹੀ ਵਾਇਰਸ ਵੱਖ-ਵੱਖ ਫੈਮਿਲੀ ਤੋਂ ਹਨ।
ਇੰਝ ਸਾਹਮਣੇ ਆਇਆ ਡੇਂਗੂ ਦਾ ਕੁਨੈਕਸ਼ਨ
ਪ੍ਰੋ. ਨਿਕੋਲੇਸਿਸ ਮੁਤਾਬਕ, ਬ੍ਰਾਜ਼ੀਲ 'ਚ ਡੇਂਗੂ ਅਤੇ ਕੋਰੋਨਾ ਵਿਚਾਲੇ ਇਹ ਕੁਨੈਕਸ਼ਨ ਇੱਕ ਇਤਫ਼ਾਕ ਨਾਲ ਸਾਹਮਣੇ ਆਇਆ ਹੈ। ਬ੍ਰਾਜ਼ੀਲ ਦੁਨੀਆ ਦਾ ਤੀਜਾ ਅਜਿਹਾ ਦੇਸ਼ ਹੈ ਜਿੱਥੇ ਕੋਰੋਨਾ ਦੇ ਮਾਮਲੇ ਸਭ ਤੋਂ ਜ਼ਿਆਦਾ ਹਨ। ਜਦੋਂ ਸਾਡੀ ਟੀਮ ਰਿਸਰਚ ਕਰ ਰਹੀ ਸੀ ਤਾਂ ਪਾਇਆ ਗਿਆ ਕਿ ਬ੍ਰਾਜ਼ੀਲ 'ਚ ਕੋਰੋਨਾ ਦੇ ਮਾਮਲੇ ਸਭ ਤੋਂ ਜ਼ਿਆਦਾ ਹਾਈਵੇਅ ਨਾਲ ਜੁੜੇ ਇਲਾਕੇ 'ਚ ਮਿਲੇ। ਅਜਿਹੇ ਹੌਟਸਪੌਟ ਦੀ ਪਛਾਣ ਕੀਤੀ ਗਈ ਸੀ। ਇਸ ਤੋਂ ਬਾਅਦ ਅਜਿਹੇ ਖੇਤਰ ਵੀ ਪਾਏ ਗਏ ਜਿੱਥੇ ਇਸ ਦੇ ਮਾਮਲੇ ਬੇਹੱਦ ਘੱਟ ਸਨ। ਜਦੋਂ ਇਸ ਦੀ ਵਜ੍ਹਾ ਲੱਭੀ ਗਈ ਤਾਂ ਡੇਂਗੂ ਦਾ ਕੁਨੈਕਸ਼ਨ ਸਾਹਮਣੇ ਆਇਆ।
ਟਰੰਪ ਨੂੰ ਕੋਰੋਨਾ ਵਾਇਰਸ ਲੱਗਦੈ ਇਟਲੀ ਦਾ ਕੋਈ ਖੂਬਸੂਰਤ ਸ਼ਹਿਰ
NEXT STORY